Sunday, May 11

ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਉਭਰਦੇ ਖਿਡਾਰੀਆਂ ਦੀ ਸਲਾਹ ਲਈ ਲੁਧਿਆਣਾ ਦੇ ਸਾਬਕਾ ਕ੍ਰਿਕਟ ਖਿਡਾਰੀਆਂ ਦੀ ਕੀਤੀ ਗਈ ਚੋਣ

ਲੁਧਿਆਣਾ, (ਸੰਜੇ ਮਿੰਕਾ)- ਲੁਧਿਆਣਾ ਦੇ ਕ੍ਰਿਕਟ ਪ੍ਰੇਮੀਆਂ ਲਈ ਇੱਕ ਵੱਡੀ ਪ੍ਰਾਪਤੀ ਵਜੋਂ, ਪੰਜਾਬ ਕ੍ਰਿਕਟ ਐਸੋਸੀਏਸ਼ਨ ਦੁਆਰਾ ਲੁਧਿਆਣਾ ਦੇ ਸਾਬਕਾ ਕ੍ਰਿਕਟ ਖਿਡਾਰੀਆਂ ਨੂੰ ਆਉਣ ਵਾਲੇ ਕੈਲੰਡਰ ਸਾਲ ਵਿੱਚ ਸੇਵਾਵਾਂ ਪ੍ਰਦਾਨ ਕਰਕੇ ਉਭਰਦੇ ਖਿਡਾਰੀਆਂ ਦੀ ਸਲਾਹ ਦੇਣ ਲਈ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਰਾਕੇਸ਼ ਸੈਣੀ ਨੂੰ ਜੂਨੀਅਰ ਚੋਣ ਟੀਮ ਦਾ ਚੇਅਰਮੈਨ, ਕਰਨ ਗੋਇਲ ਨੂੰ ਚੋਣਕਾਰ ਸੀਨੀਅਰ ਟੀਮ, ਗਗਨਦੀਪ (ਸਾਬਕਾ ਭਾਰਤੀ ਖਿਡਾਰੀ) ਨੂੰ ਪੰਜਾਬ ਰਣਜੀ ਗੇਂਦਬਾਜ਼ੀ ਕੋਚ, ਅੰਕੁਰ ਕੱਕੜ ਨੂੰ ਯੂ-25 ਪੀ.ਸੀ.ੲ. ਲਈ ਬੱਲੇਬਾਜ਼ੀ ਕੋਚ ਅਤੇ ਤੇਜੇਸ਼ਵਰ ਸਿੰਘ ਨੂੰ ਪੰਜਾਬ ਰਣਜੀ ਟੀਮ ਦਾ ਟ੍ਰੇਨਰ ਨਿਯੁਕਤ ਕੀਤਾ ਗਿਆ ਹੈ। ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਪ੍ਰਧਾਨ ਸਤੀਸ਼ ਮੰਗਲ, ਜਨਰਲ ਸਕੱਤਰ ਅਨੁਪਮ ਕਾਮਰੀਆ ਅਤੇ ਆਨਰੇਰੀ ਸਕੱਤਰ ਸੰਨੀ ਭੱਲਾ ਨੇ ਲੁਧਿਆਣਾ ਕ੍ਰਿਕਟ ਖਿਡਾਰੀਆਂ ਨੂੰ ਇਹ ਜ਼ਿੰਮੇਵਾਰੀ ਸੌਂਪਣ ਲਈ ਪੀ.ਸੀ.ਏ. ਅਤੇ ਇਸਦੇ ਪ੍ਰਧਾਨ ਰਜਿੰਦਰ ਗੁਪਤਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੋਂ ਲੁਧਿਆਣਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਐਲ.ਡੀ.ਸੀ.ਏ.) ਦੀ ਨਵੀਂ ਕਾਰਜਕਾਰੀ ਕਮੇਟੀ ਨੇ ਅਹੁਦਾ ਸੰਭਾਲਿਆ ਹੈ, ਲੁਧਿਆਣਾ ਜ਼ਿਲ੍ਹਾ ਟੀਮ ਨੇ ਸ਼ਲਾਘਾ ਦੀ ਪਾਤਰ ਬਣੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਲੁਧਿਆਣਾ ਦੀ ਟੀਮ ਨੇ ਕੁੱਲ 32 ਮੈਚਾਂ ਵਿੱਚੋਂ 19 ਮੈਚ ਜਿੱਤੇ ਹਨ, ਜੋ ਕਿ 65.5 ਫੀਸਦ ਜਿੱਤ ਦਾ ਰਿਕਾਰਡ ਹੈ, ਜਦੋਂ ਕਿ 10 ਫੀਸਦ ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ। ਐਲ.ਡੀ.ਸੀ.ਏ. ਨੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦਾ ਲੁਧਿਆਣਾ ਵਿੱਚ ਖੇਡਾਂ ਨੂੰ ਹਮੇਸ਼ਾ ਸਮਰਥਨ ਅਤੇ ਉਤਸ਼ਾਹਤ ਕਰਨ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

About Author

Leave A Reply

WP2Social Auto Publish Powered By : XYZScripts.com