Tuesday, March 11

ਬਾਬਾ ਬੰਦਾ ਬਹਾਦਰ ਫਾਊਂਡੇਸ਼ਨ ਦਾ ਜੱਥਾ ਮਿਲਾਪ ਦਿਵਸ ਮਨਾਉਣ ਲਈ ਹਜੂਰ ਸਾਹਿਬ ਨਾਂਦੇੜ ਹੋਵੇਗਾ ਰਵਾਨਾ

  • ਲੁਧਿਆਣਾ ਤੋਂ ਨਾਂਦੇੜ ਤਕ 11 ਥਾਵਾਂ ਤੇ ਹੋਵੇਗਾ ਜੱਥੇ ਦਾ ਸਵਾਗਤ 
  • 3 ਸਤੰਬਰ ਨੂੰ ਬੰਦਾ ਘਾਟ, 4-5 ਨੂੰ ਨਾਨਕ ਝੀਰਾ, 6 ਸਤੰਬਰ ਨੂੰ ਭਗਤ ਨਾਮਦੇਵ ਜੀ ਦੇ ਜਨਮ ਅਸਥਾਨ, 7 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਹੋਣਗੇ ਸਮਾਗਮ  
  • ਕੇਂਦਰੀ ਰੇਲਵੇ ਮੰਤਰੀ ਤੋਂ ਸੀਨੀਅਰ ਸਿਟੀਜਨ ਦੀਆਂ ਰੇਲਵੇ ਟਿਕਟਾਂ ਤੇ 50 ਫੀਸਦੀ ਛੋਟ ਦੀ ਕੀਤੀ ਮੰਗ
  • ਪੀਏਯੂ ਦਾ ਨਾਮ ਮਹਾਨ ਯੋਧੇ, ਜਰਨੈਲ ਅਤੇ ਕਿਸਾਨਾਂ ਦੇ ਮੁਕਤੀ ਦਾਤਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਰੱਖਣ ਦੀ ਕੀਤੀ ਮੰਗ

ਲੁਧਿਆਣਾ, (ਵਿਸ਼ਾਲ,ਅਰੁਣ ਜੈਨ) -ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਅਮਰੀਕ ਸਿੰਘ ਢਿੱਲੋਂ, ਪ੍ਰਧਾਨ ਕਿ੍ਰਸ਼ਨ ਕੁਮਾਰ ਬਾਵਾ, ਮਹਿਲਾ ਵਿੰਗ ਪ੍ਰਧਾਨ ਬਰਜਿੰਦਰ ਕੌਰ, ਬੀਬੀ ਇੰਦਰਜੀਤ ਕੌਰ, ਗੁਲਜਿੰਦਰ ਸਿੰਘ ਲੁਹਾਰਾ, ਦਰਸ਼ਨ ਸਿੰਘ ਲੋਟੇ, ਕੁਲਵਿੰਦਰ ਸਿੰਘ ਚਾਨੀ ਅਤੇ ਹਰਪ੍ਰੀਤ ਗਿੱਲ ਨੇ ਅੱਜ ਸਰਕਟ ਹਾਊਸ ਵਿੱਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿੱਖੇ ਪਹਿਲੀ ਸਤੰਬਰ ਤੋਂ ਅੱਠ ਸਤੰਬਰ ਤਕ ਜੱਥਾ ਨਤਮਸਤਕ ਹੋਣ ਲਈ ਜਾ ਰਿਹਾ ਹੈ।ਉਨਾਂ ਦੱਸਿਆ ਕਿ 1 ਸਤੰਬਰ ਨੂੰ ਸੰਗਤਾਂ ਦਾ ਵਿਸ਼ਾਲ ਜਥਾ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗਾ। ਚੰਡੀਗੜ ਵਿੱਚ ਜਗਮੋਹਨ ਸਿੰਘ ਬਰਾੜ ਚੇਅਰਮੈਨ, ਹਰਵਿੰਦਰ ਸਿੰਘ ਹੰਸ, ਬਾਵਾ ਸ਼ਸ਼ੀ ਪਵਾਰ, ਮਨੂ ਲਾਕੜਾ ਅਤੇ ਸੁਰਜੀਤ ਸਿੰਘ ਬਾਵਾ, ਅੰਬਾਲਾ ਕੁਰੂਕਸ਼ੇਤਰ ਵਿੱਚ ਹਰਿਆਣਾ ਸਟੇਟ ਇਕਾਈ ਦੇ ਪ੍ਰਧਾਨ ਉਮਰਾਓ ਸਿੰਘ ਕਰਨਾਲ ਪਾਨੀਪਤ ਸੋਨੀਪਤ ਦਿੱਲੀ ਯੂਪੀ ਅਤੇ ਮੱਧ ਪ੍ਰਦੇਸ਼ ਸਮੇਤ 11 ਰੇਲਵੇ ਸਟੇਸ਼ਨਾਂ ਤੇ ਬਾਬਾ ਬੰਦਾ ਸਿੰਘ ਫਾਊਂਡੇਸ਼ਨ ਸਮੇਤ ਅਲੱਗ ਅਲੱਗ ਧਾਰਮਿਕ ਤੇ ਸਮਾਜਿਕ  ਸੰਗਠਨਾਂ ਦੇ ਪ੍ਰਤੀਨਿਧ ਜਥੇ ਦਾ ਸਵਾਗਤ ਕਰਨਗੇ।  ਲੁਧਿਆਣਾ ਰੇਲਵੇ ਸਟੇਸ਼ਨ ਤੇ ਵਿਧਾਇਕ ਸੁਰਿੰਦਰ ਡਾਵਰ, ਵਿਧਾਇਕ ਸੰਜੇ ਤਲਵਾੜ, ਸੰਤ ਬਲਵੀਰ ਸਿੰਘ ਲੰਮੇ ਜੱਟਪੁਰਾ, ਡਾ ਤਜਿੰਦਰ ਸਿੰਘ ਅਤੇ ਰਾਜਿੰਦਰ ਸਿੰਘ ਬਸੰਤ ਜਥੇ ਨੂੰ ਰਵਾਨਾ ਕਰਨਗੇ। ਜਥੇ ਨੂੰ ਚੰਡੀਗਡ ਤੋਂ ਵਿਧਾਇਕ ਰਾਜ ਕੁਮਾਰ ਵੇਰਕਾ, ਵਿਧਾਇਕ ਅਮਲੋਹ ਕਾਕਾ ਰਣਦੀਪ ਸਿੰਘ, ਵਿਧਾਇਕ ਗੁਰਕੀਰਤ ਸਿੰਘ ਕੋਟਲੀ ਅਤੇ ਚੇਅਰਮੈਨ ਅਸ਼ਵਨੀ ਸੇਖੜੀ ਰਵਾਨਾ ਕਰਨਗੇ।ਸ੍ਰੀ ਬਾਵਾ ਅਤੇ ਮਹਿਲਾ ਵਿੰਗ ਪ੍ਰਧਾਨ ਬਰਜਿੰਦਰ ਕੌਰ ਨੇ ਦੱਸਿਆ ਕਿ 3 ਸਤੰਬਰ ਨੂੰ ਬਾਬਾ ਬੰਦਾ ਬਹਾਦਰ ਘਾਟ ਤੇ ਮਿਲਾਪ ਦਿਵਸ ਮਨਾਉਣ ਸਬੰਧੀ ਸਮਾਰੋਹ ਹੋਵੇਗਾ ਜਿਸ ਵਿੱਚ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਅਸ਼ੋਕ ਚੌਹਾਨ ਨੂੰ ਸੱਦਾ ਪੱਤਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ 4 ਤੇ 5 ਸਤੰਬਰ ਨੂੰ ਜਥਾ ਨਾਨਕ ਝੀਰਾ ਵਿੱਚ ਨਤਮਸਤਕ ਹੋਵੇਗਾ। 6 ਸਤੰਬਰ ਨੂੰ ਭਗਤ ਨਾਮਦੇਵ ਦੇ ਪਵਿੱਤਰ ਸਥਾਨ ਦੇ ਦਰਸ਼ਨ ਕਰੇਗਾ ਜਦਕਿ 7 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ   ਪੁਰਬ ਸਬੰਧੀ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਹੋਏਗਾ। 8 ਸਤੰਬਰ ਨੂੰ ਜਥਾ ਨਾਂਦੇੜ ਰੇਲਵੇ ਸਟੇਸ਼ਨ ਤੋਂ ਲੁਧਿਆਣਾ ਲਈ ਵਾਪਸੀ ਕਰੇਗਾ ਜੋ 9 ਸਤੰਬਰ ਨੂੰ ਲੁਧਿਆਣਾ ਪਹੁੰਚੇਗਾ। ਸ੍ਰੀ ਬਾਵਾ ਨੇ ਕੇਂਦਰੀ ਰੇਲਵੇ ਮੰਤਰੀ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਸੀਨੀਅਰ ਸਿਟੀਜਨਾਂ ਨੂੰ ਰੇਲਵੇ ਟਿਕਟਾਂ ਤੇ 50 ਫੀਸਦੀ ਛੋਟ ਦਿੱਤੀ ਜਾਵੇ। ਉਨਾਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਪਿਛਲੇ ਵੀਹ ਸਾਲਾਂ ਤੋਂ ਇਹ ਪੁਰਜ਼ੋਰ ਮੰਗ ਕਰਦੀ ਆ ਰਹੀ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਤੇ ਰੱਖਿਆ ਜਾਵੇ ਪਰ ਕਿਸੇ ਵੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ ਜਦਕਿ ਬਾਬਾ ਬੰਦਾ ਸਿੰਘ ਬਹਾਦਰ ਜਰਨੈਲ ਯੋਧੇ ਹੋਏ ਹਨ ਜਿਨਾਂ ਨੇ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ 12 ਮਈ 1710 ਨੂੰ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਲਿਆ ਸੀ ਅਤੇ ਬਾਬਾ ਜੀ ਨੇ 14 ਮਈ ਨੂੰ ਸਰਹਿੰਦ ਤੇ ਫਤਹਿ ਦਾ ਝੰਡਾ ਲਹਿਰਾਇਆ ਸੀ।ਉਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ। ਉਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 400 ਵੀਂ ਜਨਮ ਸ਼ਤਾਬਦੀ ਨੂੰ ਸਮਰਪਤ ਲਾਅ ਯੂਨੀਵਰਸਿਟੀ ਦਾ ਨਾਮ ਰੱਖਣ ਦੀ ਭਰਪੂਰ ਸ਼ਲਾਘਾ ਕੀਤੀ। ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਸਰਹਿੰਦ ਵਿੱਚ ਸਥਾਪਤ ਕੀਤਾ  ਜਾ ਰਿਹਾ ਹੈ ਉਸ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ। ਇਸ ਮੌਕੇ ਰੇਸ਼ਮ ਸਿੰਘ ਸੱਗੂ, ਸੁਖਵਿੰਦਰ ਸਿੰਘ ਜਗਦੇਵ, ਹਰਦੀਪ ਸਿੰਘ, ਕਿ੍ਰਸ਼ਨ ਮੂਲ, ਦਰਸ਼ਨ ਸਿੰਘ ਲੋਟੇ, ਨਿਰਮਲ ਸਿੰਘ ਸਰਪੰਚ, ਹਰਜੀਤ ਕੌਰ ਲੋਟੇ ਆਦਿ ਹਾਜ਼ਰ ਸਨ  

About Author

Leave A Reply

WP2Social Auto Publish Powered By : XYZScripts.com