Wednesday, March 12

ਲੁਧਿਆਣਾ ਫੋਟੋਜਰਨਲਿਸਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਅੱਜ ਵਿਸ਼ਵ ਵੋਟੋਗ੍ਰਾਫੀ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ।

लुधियाना (विशाल, रिशव )- ਲੁਧਿਆਣਾ ਸ਼ਹਿਰ ਦੀਆਂ ਵੱਖ ਵੱਖ ਅਖਬਾਰਾਂ ਲਈ ਫੋਟੋਗ੍ਰਾਫੀ ਕਰਦੇ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਅੱਜ ਵਿਸ਼ਵ ਵੋਟੋਗ੍ਰਾਫੀ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ। ਸਤਲੁਜ ਕਲੱਬ ਵਿਖੇ ਕਰਵਾਏ ਇਸ ਸਮਾਗਮ ਵਿੱਚ ਉਘੇ ਕਵੀ ਡਾ. ਸੁਰਜੀਤ ਪਾਤਰ ਮੁੱਖ ਮਹਿਮਾਨ ਵਜੋਂ ਪਹੁੰਚੇ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਡਾ. ਸਰਦਾਰਾ ਸਿੰਘ ਜੌਹਲ, ਪ੍ਰੋ. ਗੁਰਭਜਨ ਗਿੱਲ ਆਦਿ ਸ਼ਾਮਿਲ ਹੋਏ।ਸਮਾਗਮ ਦੇ ਪ੍ਰਬੰਧਕ ਹਰਪ੍ਰੀਤ ਸੰਧੂ ਨੇ ਸਾਰੇ ਮਹਿਮਾਨਾਂ ਨੂੰ ਨਿੱਘੀ ਜੀ ਆਇਆਂ ਆਖਦਿਆਂ ਕਿਹਾ ਕਿ ਇੱਕ ਫੋਟੋਗ੍ਰਾਫਰ ਵੱਲੋਂ ਖਿੱਚੀ ਤਸਵੀਰ ਇੱਕ ਨਹੀਂ ਸਗੋਂ ਕਈ ਖਬਰਾਂ ਦਾ ਸੰਗ੍ਰਹਿ ਹੁੰਦੀ ਹੈ। ਫੋਟੋ ਦੀ ਮਦਦ ਨਾਲ ਕਿਸੇ ਵੀ ਮੁੱਦੇ, ਖਬਰ ਨੂੰ ਪਾਠਕਾਂ ਨੂੰ ਸਮਝਾਉਣਾ ਸੌਖਾ ਹੋ ਜਾਂਦਾ ਹੈ। ਉਨ੍ਹਾਂ ਨੇ ਵਿਸ਼ਵ ਫੋਟੋਗ੍ਰਾਫੀ ਦਿਵਸ ’ਤੇ ਸਮੂਹ ਫੋਟੋ ਪੱਤਰਕਾਰਾਂ ਨੂੰ ਵਧਾਈ ਦਿੱਤੀ। ਡਾ. ਪਾਤਰ ਨੇ ਕਿਹਾ ਕਿ ਫੋਟੋ ਪੱਤਰਕਾਰ ਕਿਸੇ ਵੀ ਅਖਬਾਰ ਦਾ ਅਹਿਮ ਅੰਗ ਹੁੰਦੇ ਹਨ। ਕੋਵਿਡ-19 ਦੌਰਾਨ ਫੋਟੋ ਪੱਤਰਕਾਰਾਂ ਨੇ ਜਿਸ ਤਰ੍ਹਾਂ ਸਮਾਜ ਵਿੱਚ ਵਿਚਰਦਿਆਂ ਲੋਕਾਂ ਦੀ ਮਦਦ ਕੀਤੀ, ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ। ਉਨ੍ਹਾਂ ਨੇ ਸਨਮਾਨ ਲੈਣ ਵਾਲੇ ਵਿਚ ਲੁਧਿਆਣਾ ਫੋਟੋਜ਼ਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ ਗੁਰਮੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਜੋ ਤੁਸੀਂ ਸਾਨੂੰ ਬੁਲਾ ਕੇ ਸਨਮਾਨਿਤ ਕੀਤਾ ਹੈ ਇਹ ਸਾਡੇ ਵਾਸਤੇ ਫ਼ਖਰ ਦੀ ਗੱਲ ਹੈ ਸਾਡੀ ਸਾਰੇ ਐਸੋਸੀਏਸ਼ਨ ਦੇ ਮੈਂਬਰ ਸਮਾਜ ਦੀ ਸੇਵਾ ਕਰਨ ਵਿਚ ਵੀ ਪਿੱਛੇ ਨਹੀਂ ਹਟਦੇ ਇਸ ਮੌਕੇ ਕੁਲਦੀਪ ਸਿੰਘ ਕਾਲਾ, ਇੰਦਰਜੀਤ ਸਿੰਘ ਵਰਮਾ, ਅਜੈ ਨੇਪਾਲ,ਹਿਮਾਂਸ਼ੂ ਮਹਾਜਨ, ਅਸ਼ਵਨੀ ,ਹਰਵਿੰਦਰ ਸਿੰਘ ਕਾਲਾ,ਭੁਪਿੰਦਰ ਸਿੰਘ ਬਸਰਾ, ਮੁਨੀਸ਼ ਮੋਟਨ,ਰਾਕੇਸ਼ ਮੋੜਗਿਲ,ਲੱਕੀ ਭੱਟੀ, ਨੀਲੂ ਭੋਲੇਨਾਥ,ਵਿਸ਼ਾਲ ਢਲ, ਵਿਸ਼ਾਲ ਗਰਗ,ਸੌਰਵ ਅਰੋੜਾ, ਕੰਵਲਦੀਪ ਸਿੰਘ ਡੰਗ, ਰਮੇਸ਼ ਵਰਮਾ,ਵਿਜੈ ਚਾਇਲ,ਵਿਸ਼ਾਲ ਬਵੇਜਾ ਸਾਰੇ ਫੋਟੋ ਪੱਤਰਕਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਗੁਰਮੀਤ ਸਿੰਘ ਦੀ ਅਗਵਾਈ ਹੇਠ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਦੇ 22 ਦੇ ਕਰੀਬ ਫੋਟੋ ਪੱਤਰਕਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

About Author

Leave A Reply

WP2Social Auto Publish Powered By : XYZScripts.com