Friday, June 27

ਜੰਗ-ਏ-ਅਜ਼ਾਦੀ ਵਿੱਚ ਭਾਗ ਲੈਣ ਵਾਲੇ ਪਰਵਾਨਿਆ ਦਾ ਕਰਜ਼ ਕਦੀ ਨਹੀਂ ਮੋੜ ਸਕਦੇ,ਕੁਲਬੰਤ ਸਿੰਘ ਚੌਹਾਨ

ਲੁਧਿਆਣਾ (ਸੰਜੇ ਮਿੰਕਾ)- ਜ਼ਿਲ੍ਹਾ ਰਾਜਪੂਤ ਸਭਾ ਵੱਲੋਂ ਲੁਧਿਆਣਾ ਦੇ ਬਿਸ਼ਕਰਮਾ ਚੌਕ ਨੇੜੇ ਬਾਬਾ ਬੰਦਾ ਸਿੰਘ ਬਹਾਦਰ ਰੋਡ ’ਤੇ ਰਾਜਪੂਤ ਭਵਨ ਵਿਖੇ 75ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ। ਜਿਸ ਵਿਚ ਝੰਡਾ ਲਹਿਰਾਉਣ ਦੀ ਰਸਮ ਸੂਬਾ ਰਾਜਪੂਤ ਸਭਾ ਦੇ ਪ੍ਰਧਾਨ ਕੁਲਬੰਤ ਸਿੰਘ ਚੌਹਾਨ, ਜ਼ਿਲ੍ਹਾ ਰਾਜਪੂਤ ਸਭਾ ਦੇ ਪ੍ਰਧਾਨ ਪਰਮਦੀਪ ਸਿੰਘ ਜੌੜਾ, ਰਮੇਸ਼ ਕਾਂਡਾ, ਸੁਭਾਸ਼ ਵਰਮਾ, ਉਪ-ਪ੍ਰਧਾਨ ਰਮੇਸ਼ ਕੰਡਾ, ਉਪ-ਪ੍ਰਧਾਨ ਦਲੀਪ ਸਿੰਘ ਭੰਮ, ਜਨਰਲ ਸੱਕਤਰ ਹਰਜੀਤ ਸਿੰਘ ਜੌੜਾ, ਕਪਤਾਨ ਸਿੰਘ, ਸਤਨਾਮ ਸਿੰਘ ਭੁੱਟੋ, ਬਲਦੇਵ ਸਿੰਘ ਸੁਦੇੜਾ ਆਦਿ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਮੈਂਬਰਾ ਨਾਲ ਮਿਲਕੇ ਅਦਾ ਕੀਤੀ । ਪੰਜਾਬ ਰਾਜਪੂਤ ਸਭਾ ਦੇ ਪ੍ਰਧਾਨ ਕੁਲਬੰਤ ਸਿੰਘ ਚੌਹਾਨ ਨੇ ਗਣਤੰਤਰ ਦਿਵਸ ਦੇ ਸਮਾਰੋਹ ਮੌਕੇ ਸੰਬੋਧਨ ਕਰਦਿਆਂ 75ਵੇਂ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਾਡੇ ਦੇਸ਼ ਨੇ ਬੜੀ ਸ਼ਾਨ ਨਾਲ ਆਪਣੀ ਸੁਤੰਤਰਤਾ ਦੇ 75 ਸਾਲ ਪੂਰੇ ਕਰ ਲਏ ਹਨ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡਾ ਸੰਵਿਧਾਨ ਸਾਨੂੰ ਸਾਰਿਆਂ ਨੂੰ ਬਰਾਬਰੀ ਦੇ ਹੱਕ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਮੂਹ ਦੇਸ਼ ਵਾਸੀ ਜੰਗ-ਏ-ਅਜ਼ਾਦੀ ਵਿੱਚ ਭਾਗ ਲੈਣ ਵਾਲੇ ਪਰਵਾਨਿਆ ਦਾ ਕਰਜ਼ ਕਦੀ ਨਹੀਂ ਮੋੜ ਸਕਦੇ, ਜਿਨ੍ਹਾਂ ਨੇ ਆਪਣੀ ਜਾਨ ਦੇ ਕੇ ਅਤੇ ਸਖਤ ਤਸੀਹੇ ਝੱਲ ਕੇ ਦੇਸ਼ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਕਰਵਾਇਆ ਸੀ। ਕੁਲਬੰਤ ਸਿੰਘ ਚੌਹਾਨ ਨੇ ਕਿਹਾ ਕਿ ਸਾਨੂੰ ਦੇਸ਼ ਭਗਤਾਂ ਦੇ ਸੁਪਨਿਆਂ ਦਾ ਖੁਸ਼ਹਾਲ ਸਮਾਜ ਸਿਰਜਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਪਰਮਦੀਪ ਸਿੰਘ ਜੌੜਾ ਨੇ ਸਮੂਹ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਭਾਰਤ ਲਈ ਸ਼ਹਾਦਤਾਂ ਦੇ ਕੇ ਦੇਸ਼ ਲਈ ਆਜ਼ਾਦੀ ਹਾਸਲ ਕਰਨ ਵਾਲੇ ਸੂਰਬੀਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਿਨ੍ਹਾਂ ਕਾਰਨ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ । ਇਸ ਮੌਕੇ ਮਹਿੰਦਰ ਸਿੰਘ ਚੌਹਾਨ, ਜਸ ਰਾਜਪੂਤ, ਗੁਰਿੰਦਰ ਸਿੰਘ, ਸੰਤੋਖ ਸਿੰਘ ਆਸ਼ਟ, ਤਰਲੋਕ ਸਿੰਸ ਧੁੰਨਾ, ਮਨਪ੍ਰੀਤ ਸਿੰਘ, ਸੰਤ ਰਾਮ ਗੋਗਨਾ, ਆਤਮਾ ਸਿੰਘ, ਕੰਵਲਜੀਤ ਸਿੰਘ ਗੁੰਦ , ਸਤਿੰਦਰ ਸਿੰਘ ਟੋਨੀ, ਬਿਜੇ ਵਰਮਾ, ਹਰਿੰਦਰ ਸਿੰਘ ਭੋਲਾ, ਕੁਲਵੰਤ ਸਿੰਘ ਧੁੰਨਾ, ਦਲਬੀਰ ਸਿੰਘ, ਰਾਜਿੰਦਰ ਵਰਮਾ, ਸੁਖਪ੍ਰੀਤ ਸਿੰਘ, ਵਿਕਰਮ ਵਰਮਾ, ਰਾਜ ਕੁਮਾਰ ਗੋਗਨਾ, ਬਿਜੈ ਗੋਗਨਾ, ਜਸਵੀਰ ਸਿੰਘ ਤੇ ਬਲਬਿੰਦਰ ਆਦਿ ਪਤਵੰਤੇ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com