Wednesday, March 12

ਡਿਜੀਟਲ ਪਲੈਟਫਾਰਮ ਤੇ ਊਸ਼ਾ ਇੰਟਰਨੈਸ਼ਨਲ ਹੀਲੀਓਸ ਫੈਨ ਲਾਂਚ

ਲੁਧਿਆਣਾ, (ਸੰਜੇ ਮਿੰਕਾ): ਭਾਰਤ ਦੇ ਪ੍ਰਮੁੱਖ ਕੰਜ਼ਿਊਮਰ ਡਿਊਰੇਬਲ ਬ੍ਰਾਂਡ ਊਸ਼ਾ ਇੰਟਰਨੈਸ਼ਨਲ ਨੇ ਆਪਣੇ ਪੱਖਿਆਂ ਦੇ ਪੋਰਟਫੋਲੀਓ ਨੂੰ ਵਿਕਸਤ ਕਰਨ ਲਈ ਹੀਲੀਓਸ ਦਾ ਉਦਘਾਟਨ ਕੀਤਾ ਜੋ ਕਿ ਬਿਜਲੀ ਦੀ ਬਚਤ ਕਰਨ ਵਾਲਾ ਬੀਐਲਡੀਸੀ ਮੋਟਰ ਵਾਲਾ ਇੱਕ ਏਬੀਐਸ ਬਲੇਡ ਪੱਖਾ ਹੈ | ਕਿਉਂਕਿ ਪੱਖੇ ਹੁਣ ਘਰ ਦੀ ਸਜਾਵਟ ਦਾ ਇੱਕ ਅਟੁੱਟ ਅੰਗ ਬਣ ਗਏ ਹਨ, ਇਸ ਲਈ ਹੀਲੀਓਸ ਫੈਨ ਤੁਹਾਨੂੰ ਪਾੱਵਰ-ਪੈਕਡ ਪ੍ਰਫਾਰਮੈਂਸ ਅਤੇ ਸ਼ਾਨਦਾਰ ਤਰੀਕੇ ਨਾਲ ਤਿਆਰ ਕੀਤਾ ਗਿਆ ਡਿਜ਼ਾਈਨ, ਪ੍ਰੀਮੀਅਮ ਫਿਨਿਸ਼, ਅਤੇ ਖੂਬਸੂਰਤ ਲੁੱਕ ਪ੍ਰਦਾਨ ਕਰਨਗੇ | ਇਸ ਉਦਘਾਟਨ ਬਾਰੇ ਬੋਲਦਿਆਂ ਰੋਹਿਤ ਮਾਥੁਰ, ਪ੍ਰੈਜ਼ੀਡੈਂਟ- ਇਲੈਕਟਿ੍ਕ ਫੈਨਜ਼, ਵਾੱਟਰ ਹੀਟਰਜ਼ ਅਤੇ ਪੰਪਸ, ਊਸ਼ਾ ਇੰਟਰਨੈਸ਼ਨਲ, ਨੇ ਕਿਹਾ, “ਨਵੇਂ ਯੁੱਗ ਦੇ ਭਾਰਤੀ ਉਪਭੋਗਤਾਵਾਂ ਦੇ ਲਈ ਤਿਆਰ ਕੀਤੇ ਗਏ ਹੀਲੀਓਸ ਪੱਖੇ ਨੂੰ ਆਪਣੇ ਡਿਜੀਟਲ ਪਲੈਟਫਾਰਮ ਤੇ ਲਾਂਚ ਕਰਕੇ ਅਸੀਂ ਬੇਹੱਦ ਖੁਸ਼ ਹਾਂ | ਆਪਣੀ ਆਧੁਨਿਕ ਟੈਕਨੋਲੋਜੀ, ਹਾਈ ਪ੍ਰਫਾਰਮੈਂਸ, ਅਤੇ ਐਲੀਗੈਂਸ ਦੇ ਨਾਲ ਹੀਲੀਓਸ ਪੱਖੇ ਆਪਣੇ ਘਰ ਦੀ ਸਜਾਵਟ ਵਿੱਚ ਦਿਲਚਸਪੀ ਰੱਖਣ ਵਾਲੇ ਉਪਭੋਗਤਾਵਾਂ ਲਈ ਬਿਹਤਰੀਨ ਵਿਕਲਪ ਹਨ |” ਕੇਵਲ ਡਿਜੀਟਲ ਪਲੈਟਫਾਰਮਾਂ ਤੇ ਹੀ ਉਪਲਬਧ ਇਸ ਨਵੇਂ ਪੱਖੇ ਦੀ ਕੀਮਤ 8990/- ਰੁਪਏ ਹੈ | ਇਹ ਪੱਖਾ 5 ਵਰਤਮਾਨ ਰੰਗਾਂ ਵਿੱਚ ਉਪਲੱਬਧ ਹੈ- ਸਪਾਰਕਲ ਬਲੈਕ, ਸਪਾਰਕਲ ਵਾਈਟ, ਇੰਪੀਰੀਅਲ ਬਲੂ, ਗੋਲਡਨ ਯੈਲੋ, ਅਤੇ ਹੋਰਾਈਜ਼ਨ ਬਲੂ | ਇਹ ਪੱਖਾ ਮੋਟਰ ਦੀ 4 ਸਾਲ ਦੀ ਵਾਰੰਟੀ ਦੇ ਨਾਲ ਆਉਂਦਾ ਹੈ |

About Author

Leave A Reply

WP2Social Auto Publish Powered By : XYZScripts.com