- ਲੱਖਾਂ ਕੁਰਬਾਨੀਆਂ ਦੇ ਕੇ ਲਈ ਆਜ਼ਾਦੀ ਨੂੰ ਬਰਕਰਾਰ ਰੱਖਣਾ ਸਾਡੇ ਸਾਰੇ ਦੇਸ਼ਵਾਸੀਆਂ ਦੀ ਜ਼ਿੰਮੇਵਾਰੀ- ਕੈਡ਼ਾ
लुधियाना (संजय मिका,विशाल)- ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਤੇ ਆਲ ਇੰਡੀਆ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਸ਼੍ਰੀ ਲਾਲਜੀ ਦੇਸਾਈ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਕਾਂਗਰਸ ਸੇਵਾ ਦਲ ਵਲੋਂ ਤਿਰੰਗਾ ਯਾਤਰਾ ਦਾ ਆਯੋਜਨ ਪੰਜਾਬ ਪ੍ਰਧਾਨ ਨਿਰਮਲ ਸਿੰਘ ਕੈੜਾ ਦੀ ਅਗਵਾਈ ਚ ਅੱਜ ਇੱਥੇ ਕੀਤਾ ਗਿਆ। ਜਿਸ ਵਿੱਚ ਪੰਜਾਬ ਕਾਂਗਰਸ ਸੇਵਾ ਦਲ, ਮਹਿਲਾ ਕਾਂਗਰਸ ਸੇਵਾਦਲ, ਯੰਗ ਬ੍ਰਿਗੇਡ ਅਤੇ ਕਾਂਗਰਸ ਸੇਵਾ ਦਲ ਦੇ ਸਮੂਹ ਅਹੁਦੇਦਾਰਾਂ ਅਤੇ ਜ਼ਿਲ੍ਹਾ ਪ੍ਰਧਾਨ ਆਪਣੇ ਸਾਥੀਆਂ ਸਮੇਤ ਇਸ ਤਿਰੰਗਾ ਮਾਰਚ ਹੱਥਾਂ ਵਿੱਚ ਕੌਮੀ ਝੰਡੇ ਲੈ ਕੇ ਸ਼ਾਮਲ ਹੋਏ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਉਂਦੇ ਹੋਏ ਅੱਗੇ ਵਧੇ। ਇਹ ਤਿਰੰਗਾ ਯਾਤਰਾ ਸਥਾਨਕ ਜਗਰਾਓਂ ਪੁਲ ਤੋਂ ਸ਼ਹੀਦਾਂ ਦੇ ਬੁੱਤਾਂ ਤੇ ਨਤਮਸਤਕ ਹੋਣ ਤੋਂ ਬਾਅਦ ਮਾਤਾ ਰਾਣੀ ਚੌਕ ਸਥਿਤ ਮਹਾਤਮਾ ਗਾਂਧੀ ਦੇ ਬੁੱਤ ਤੇ ਜਾ ਕੇ ਸਮਾਪਤ ਹੋਈ। ਪ੍ਰਧਾਨ ਨਿਰਮਲ ਸਿੰਘ ਕੈਡ਼ਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਦਿਨ ਹੀ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਮੁਹਿੰਮ ਦਾ ਆਗਾਜ਼ ਮਹਾਨ ਦੇਸ਼ ਭਗਤਾਂ ਅਤੇ ਆਜ਼ਾਦੀ ਘੁਲਾਟੀਆਂ ਨੇ ਕੀਤਾ ਸੀ।ਉਨ੍ਹਾਂ ਕਿਹਾ ਕਿ ਲੱਖਾਂ ਕੁਰਬਾਨੀਆਂ ਦੇ ਕੇ ਲਈ ਆਜ਼ਾਦੀ ਨੂੰ ਬਰਕਰਾਰ ਰੱਖਣਾ ਅੱਜ ਸਾਡੇ ਸਾਰੇ ਦੇਸ਼ਵਾਸੀਆਂ ਦੀ ਜ਼ਿੰਮੇਵਾਰੀ ਬਣਦੀ ਹੈ। ਕੈਡ਼ਾ ਨੇ ਕਿਹਾ ਕਿ ਅੱਜ ਦੇਸ਼ ਵਿਰੋਧੀ ਕੁਝ ਤਾਕਤਾਂ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਦੇਸ਼ ਵਿਰੋਧੀ ਸਾਜ਼ਿਸ਼ਾਂ ਰਚਣ ਜੁਟੀਅਾਂ ਹੋੲੀਅਾਂ ਹਨ। ਲੋੜ ਹੈ ਅਜਿਹੀਆਂ ਅਤਿਵਾਦ ਸ਼ਕਤੀਆਂ ਦਾ ਮੂੰਹਤੋੜ ਜਵਾਬ ਦੇਈਏ ਅਤੇ ਆਪਸੀ ਏਕਤਾ ਬਣਾ ਕੇ ਰੱਖੀਏ । ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਅੱਜ ਦੇ ਬੱਚਿਆਂ ਅੰਦਰ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ ਦੀ ਜ਼ਰੂਰਤ ਹੈ। ਇਸ ਤਰੰਗਾਂ ਮਾਰਚ ਵਿੱਚ ਨੀਲਮ ਰਾਣੀ ਪੰਜਾਬ ਮਹਿਲਾ ਪ੍ਰਧਾਨ , ਡਾ ਚਰਨ ਕੰਵਲ ਸਿੰਘ ਜਨਰਲ ਸਕੱਤਰ, ਜਸਦੇਵ ਸਿੰਘ ਧਾਰਨੀ ,ਮਾਸਟਰ ਰਾਮ ਲਾਲ, ਡਾ ਸੁਦਰਸ਼ਨ ਸਿੰਘ ,ਮਾਸਟਰ ਮੋਹਨ ਸਿੰਘ, ਰਾਮ ਸਿੰਘ ਬਰਾਡ਼, ਭੋਲਾ ਸਿੰਘ ਰਾਣਾ, ਨਿਰਮਲਜੀਤ ਸਿੰਘ, ਰਜੇਸ਼ ਵੱਸਣ, ਰਵੀ ਸ਼ਰਮਾ, ਅਵਤਾਰ ਸਿੰਘ ਦਿਓ, ਮਨਦੀਪ ਕੌਰ, ਨਿਰਮਲ ਕੌਰ, ਜਸਵੰਤ ਸਿੰਘ, ਜਸਪਾਲ ਸਿੰਘ, ਹਰਕੇਸ਼ ਸ਼ਰਮਾ, ਦਵਿੰਦਰ ਸਾਹਨੀ ,ਅਜਮੇਰ ਸਿੰਘ, ਜੁਝਾਰ ਸਿੰਘ, ਮਨਜੀਤ ਕੌਰ, ਇੰਦਰਜੀਤ ਸਿੰਘ ਲੋਪੋਂ ,ਲਵਲੀਨ ਅਖ਼ਤਰ, ਕਿਸ਼ਨ ਲਾਲ ਭੱਟੀ, ਅੰਗਰੇਜ ਸਿੰਘ ਢਿਲੋਂ, ਨਵਜਿੰਦਰ ਸਿੰਘ ਸੰਧੂ ,ਕਮਲੇਸ਼ ਕੌਰ ‘ਜਸਵੰਤ ਸਿੰਘ, ਜਸਪਾਲ ਸਿੰਘ, ਪਵਨ ਅਤੇ ਪਰਮਾਤਮਾ ਤਿਵਾਡ਼ੀ ਆਦਿ ਨੇ ਸ਼ਮੂਲੀਅਤ ਕੀਤੀ।