- ਹਾਕੀ ਖਿਡਾਰੀਆਂ ਦਾ ਪੰਜਾਬ ਆਉਣ ਤੇ ਕਰਾਂਗੇ ਵਿਸ਼ੇਸ਼ ਸਨਮਾਨ
- ਕੈਪਟਨ ਸਰਕਾਰ ਵੱਲੋਂ ਹਾਕੀ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੇਣ ਦਾ ਐਲਾਨ ਸ਼ਲਾਘਾਯੋਗ
ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ ) – ਭਾਰਤੀ ਹਾਕੀ ਟੀਮ ਦੀ ਜਿੱਤ ਤੇ ਅੱਜ ਸਤਲੁਜ ਕਲੱਬ ਵਿਖੇ ਲੁਧਿਆਣਾ ਫਸਟ ਕਲੱਬ ਦੇ ਮੈਂਬਰਾਂ ਕ੍ਰਿਸ਼ਨ ਕੁਮਾਰ ਬਾਵਾ, ਅਸ਼ਵਨੀ ਅਰੋਡ਼ਾ, ਆਰ ਐੱਸ ਖੋਖਰ, ਐੱਸ ਕੇ ਗੁਪਤਾ, ਡਾ ਰੋਹਿਤ ਗੁਪਤਾ, ਡੀ ਐੱਸ ਮਲਹੋਤਰਾ ,ਰਿਟਾਇਰ ਮੇਜਰ ਆਈਐਸ ਸੰਧੂ ,ਕਾਕੂ ਨਈਅਰ, ਡੀ ਐੈੱਸ ਮਲਹੋਤਰਾ, ਰਿਟਾਇਰ ਮੇਜਰ ਆਈਅੈਸ ਸੰਧੂ , ਕਾਕੂ ਨਈਅਰ, ਸਬੋਤ ਬਾਤਿਸ਼ ਅਤੇ ਮਿੰਟੂ ਮਿਗਲਾਨੀ ਨੇ ਮਿਲ ਕੇ ਮਠਿਆਈਆਂ ਵੰਡੀਆਂ ਅਤੇ ਜੇਤੂ ਚਿੰਨ੍ਹ ਬਣਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਬਾਵਾ ਅਤੇ ਖੋਖਰ ਨੇ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਨੇ ਓਲੰਪਿਕ ਚ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਕੇ ਵਿਸ਼ਵ ਭਰ ਅੰਦਰ ਭਾਰਤ ਅਤੇ ਪੰਜਾਬ ਦਾ ਸਨਮਾਨ ਵਧਾਇਆ ਹੈ। ਉਨ੍ਹਾਂ ਕਿਹਾ ਕਿ ਹਾਕੀ ਖਿਡਾਰੀਆਂ ਦਾ ਪੰਜਾਬ ਆਉਣ ਤੇ ਸੰਸਥਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ ।ਬਾਵਾ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਹਾਕੀ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੇਣ ਦਾ ਐਲਾਨ ਸ਼ਲਾਘਾਯੋਗ ਹੈ। ਬਾਵਾ ਭਾਰਤੀ ਹਾਕੀ ਟੀਮ ਦੀ ਜਿੱਤ ਦੀ ਖੁਸ਼ੀ ਚ ਆਪਣੇ ਸਾਥੀ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ