Saturday, May 10

ਮੁੱਖ ਮੰਤਰੀ ਪੰਜਾਬ ਜੀ ਨਾਲ ਉਨ੍ਹਾਂ ਦੀ ਰਿਹਾਇਸ਼ ਚੰਡੀਗੜ੍ਹ ਵਿਖੇ ਸ਼੍ਰੀ ਗੇਜਾ ਰਾਮ, ਚੇਅਰਮੈਨ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੁਆਰਾ ਪੰਜਾਬ ਦੇ ਸਫ਼ਾਈ ਕਰਮਚਾਰੀ/ਸੀਵਰਮੈਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ

ਚੰਡੀਗੜ੍ਹ (ਸੰਜੇ ਮਿੰਕਾ)- ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਜੀ ਨਾਲ ਉਨ੍ਹਾਂ ਦੀ ਰਿਹਾਇਸ਼ ਚੰਡੀਗੜ੍ਹ ਵਿਖੇ ਸ਼੍ਰੀ ਗੇਜਾ ਰਾਮ, ਚੇਅਰਮੈਨ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੁਆਰਾ ਪੰਜਾਬ ਦੇ ਸਫ਼ਾਈ ਕਰਮਚਾਰੀ/ਸੀਵਰਮੈਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਅਤੇ ਸਫਾਈ ਕਰਮਚਾਰੀ/ਸਿਵਰਮੈਨਾਂ ਦੀ ਸੁਰੱਖਿਆ ਲਈ ਇਕ ਨਵਾਂ ਪੰਜਾਬ ਸਫਾਈ ਕਰਮਚਾਰੀ ਐਂਡ ਸੀਵਰੇਜਮੈਨ ACT 2021 ਬਣਾਉਣ ਦੀ ਮੰਗ ਕੀਤੀ। ਮੀਟਿੰਗ ਵਿੱਚ  ਚੇਅਰਮੈਨ ਰਾਹੀਂ ਮੇਨ ਚੌਕ, ਜੋਗਿਆਣਾ (ਸੀ-ਜੋਨ), ਜਿਲ੍ਹਾ ਲੁਧਿਆਣਾ ਵਿਖੇ ਪਿਛਲੇ  ਦਿਨੀ ਅਧਿਕਾਰੀਆਂ ਦੁਆਰਾ ਕੁਝ  ਸੀਵਰਮੈੱਨਾਂ ਨੂੰ ਨੰਗੇ ਬਦਨ  ਸੀਵਰੇਜ ਦੇ ਹੋਲ  ਵਿੱਚ ਸਫਾਈ ਕਰਵਾਉਣ  ਬਾਰੇ ਚਰਚਾ  ਕੀਤੀ ਗਈ ਜਿਸ ਬਾਰੇ ਮਾਣਯੋਗ ਮੁੱਖ ਮੰਤਰੀ ਜੀ ਵੱਲੋਂ ਸਖਤ ਨੋਟਿਸ ਲਿਆ ਗਿਆ। ਇਸ ਤੋਂ ਚੇਅਰਮੈਨ ਦੁਆਰਾ ਐੱਲ ਐੱਚ ਪੀ  ਗਲੇਰੀਆ ਸ਼ੋਪਿੰਗ ਮਾਲ ਮੋਹਾਲੀ ਦੇ ਬਿਲਕੁਲ ਬਾਹਰ ਨਿਕਲਦੇ ਸੀਵਰੇਜ ਨੂੰ ਸਾਫ ਕਰਦੇ ਹੋਏ ਦੋ ਕਰਮਚਾਰੀਆਂ ਦੀ ਮੌਤ ਹੋ ਗਈ, ਜਿਸ ਦੇ ਸਬੰਧ ਵਿੱਚ ਮਾਮਲੇ ਨਾਲ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਸਖਤ ਨੋਟਿਸ ਲਿਆ ਗਿਆ। ਚੇਅਰਮੈਨ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੁਆਰਾ ਸ਼ਿਫਾਰਿਸ਼ ਕੀਤੀ ਗਈ ਕਿ ਸਫਾਈ ਕਰਮਚਾਰੀ/ਸਿਵਰਮੈੱਨਾਂ ਨਾਲ ਸਬੰਧਤ ਐਕਟ ਬਣਾਇਆ ਜਾਵੇ, ਜਿਸ ਵਿੱਚ  ਇਨ੍ਹਾਂ ਮਾਮਲਿਆਂ ਨੂੰ ਤੁਰੰਤ ਨਿਪਟਾਰਾ ਕੀਤਾ ਜਾ ਸਕੇ।

About Author

Leave A Reply

WP2Social Auto Publish Powered By : XYZScripts.com