Thursday, March 13

ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ ਵੱਲੋਂ ਟੀਕਰੀ ਬਾਰਡਰ ਤੇ ਕਿਸਾਨ ਲੋੜਵੰਦ ਕਿਸਾਨਾਂ ਨੂੰ ਸੁਣਨ ਦੀਆਂ ਮਸ਼ੀਨਾਂ ਲਗਾਈਆਂ ਗਈਆਂ

ਲੁਧਿਆਣਾ (ਵਿਸ਼ਾਲ,ਅਰੁਣ ਜੈਨ)-ਅੰਦੋਲਨ ਕਰ ਰਹੇ ਕਿਸਾਨਾਂ ਦੇ ਨਾਲ ਇਕਮੁੱਠਤਾ ਜ਼ਾਹਰ ਕਰਨ ਦੇ ਵਜੋਂ ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ ਦੀ ਟੀਮ ਵੱਲੋਂ  ਟੀਕਰੀ ਬਾਰਡਰ ਤੇ ਨੱਕ ਕੰਨ ਗਲੇ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਮੁਫ਼ਤ  ਸੁਣਨ ਦੀਆਂ ਮਸ਼ੀਨਾਂ ਵੀ ਲਗਾਈਆਂ ਗਈਆਂ  . ਇਹ ਉੱਦਮ ਡਾ ਸਵੈ ਮਾਨ ਜੋ ਕਿ ਅਮਰੀਕਾ ਦੇ ਡਾਕਟਰ ਹਨ ਦੀ ਸੰਸਥਾ ਫਾਈਵ ਰਿਵਰਜ਼  ਹਾਰਟ ਐਸੋਸੀਏਸ਼ਨ ਦੇ ਨਾਲ ਮਿਲ ਕੇ ਪਿੰਡ ਕੈਲੀਫੋਰਨੀਆ ਨਵਾਂ ਬੱਸ ਅੱਡਾ ਬਹਾਦਰਗਡ਼੍ਹ ਵਿਖੇ ਲਗਾਇਆ ਗਿਆ  . ਇਸ ਮੈਡੀਕਲ ਟੀਮ ਦੀ ਅਗਵਾਈ ਕਰ ਰਹੇ ਡਾ ਅਰੁਣ ਮਿੱਤਰਾ ਜੋ ਕਿ ਖ਼ੁਦ ਨੱਕ ਕੰਨ ਗਲਾ ਬਿਮਾਰੀਆਂ ਦੇ ਸਰਜਨ ਹਨ  ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਲਗਾਤਾਰ ਅਨੇਕਾਂ ਵਾਰ ਜਨਰਲ ਮੈਡੀਕਲ ਕੈਂਪ ਲਗਾ ਚੁੱਕੀ ਹੈ ਅਤੇ ਹੁਣ ਇਹ ਦੂਜੀ ਵਾਰ  ਹੇ ਕਿ ਨੱਕ ਕੰਨ ਗਲੇ ਦੀਆਂ ਬਿਮਾਰੀਆਂ ਬਾਰੇ ਕੈਂਪ ਲਗਾਇਆ ਗਿਆ ਹੈ  . ਇਸ ਕੈਂਪ ਵਿਚ  ਰੋਗੀਆਂ ਦੀ ਜਾਂਚ ਕੀਤੀ ਗਈ ਅਤੇ 50 ਲੋੜਵੰਦਾਂ ਨੂੰ    ਬਕਾਇਦਾ ਮਸ਼ੀਨਾਂ ਰਾਹੀਂ ਜਾਂਚ ਕਰਕੇ ਸੁਣਨ ਵਾਲੀਆਂ    ਮਸ਼ੀਨਾਂ ਲਗਾਈਆਂ ਗਈਆਂ . ਨਾਲ ਹੀ ਮੈਡੀਕਲ ਟੀਮ ਨੇ ਲੋਕਾਂ ਨੂੰ ਸਿਹਤ ਸੰਭਾਲ ਲਈ ਖਾਸ ਤੌਰ ਤੇ ਨੱਕ ਕੰਨ ਗਲੇ ਦੀਆਂ ਬਿਮਾਰੀਆਂ ਅਤੇ ਗਰਮੀਆਂ ਦੇ ਮੌਸਮ ਵਿੱਚ  ਹੋਣ ਵਾਲੇ ਰੋਗੀਆਂ ਰੋਗਾਂ ਤੋਂ ਬਚਾਅ ਦੀ ਜਾਣਕਾਰੀ ਵੀ ਦਿੱਤੀ  . ਇਸ ਟੀਮ ਵਿੱਚ ਡਾ ਮਿੱਤਰਾ ਤੋਂ ਇਲਾਵਾ ਡਾ ਜਸਵਿੰਦਰ ਸਿੰਘ ਸਰੋਏ ਕੁਲਦੀਪ ਸਿੰਘ ਬਿੰਦਰ ਅਤੇ ਅਨੋਦ ਕੁਮਾਰ ਸ਼ਾਮਲ ਸਨ  . ਡਾ ਮਿੱਤਰਾ ਨੇ ਦੱਸਿਆ ਤੇ ਉਹ ਵੱਖ ਵੱਖ ਰੋਗਾਂ ਦੇ ਮਾਹਰਾਂ ਦੀਆਂ ਟੀਮਾਂ ਲਿਆ ਕੇ ਇੱਥੇ ਕੈਂਪ ਲਗਾਉਣ ਦੀ ਵਿਉਂਤ ਬਣਾ ਰਹੇ ਹਨ  .

About Author

Leave A Reply

WP2Social Auto Publish Powered By : XYZScripts.com