Thursday, March 13

ਡਿਪਟੀ ਕਮਿਸ਼ਨਰ ਵੱਲੋਂ ‘ਨਸ਼ਾਖੋਰੀ ਅਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ’ ਮੌਕੇ ਕੀਤਾ ਪੋਸਟਰ ਜਾਰੀ

ਲੁਧਿਆਣਾ, (ਸੰਜੇ ਮਿੰਕਾ) – ਅੱਜ 26 ਜੂਨ, ਂਨਸ਼ਾਖੋਰੀ ਅਤੇ ਨਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ’ ਦੀ ਮਹੱਤਤਾ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ‘ਨਸ਼ੇ ਪਦਾਰਥਾਂ ਦੀ ਖਬਰ ਦੇਕੇ ਕੀਮਤੀ ਜਾਨਾਂ ਨੂੰ ਬਚਾਉਣ ਵਿੱਚ ਹਿੱਸਾ ਪਾਓ’ ਦਰਸਾਉਂਦਾਂ ਪੋਸਟਰ ਜਾਰੀ ਕੀਤਾ ਗਿਆ ਜੋਕਿ ਸ਼ਹਿਰ ਦੇ ਐਡਵੋਕੇਟ ਤੇ ਲੇਖਕ ਸ੍ਰੀ ਹਰਪ੍ਰੀਤ ਸੰਧੂ ਵੱਲੋਂ ਤਿਆਰ ਕੀਤਾ ਗਿਆ ਸੀ। ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਪੋਸਟਰ ਜਾਰੀ ਕਰਦਿਆਂ ਦੱਸਿਆ ਕਿ ਨਸ਼ਿਆਂ ਦੀ ਰੋਕਥਾਮ ਬੇਹੱਦ ਜ਼ਰੂਰੀ ਹੈ ਕਿਉਂਕਿ ਇਹ ਸਿਹਤ ਲਈ ਸਭ ਤੋਂ ਗੰਭੀਰ ਸਮੱਸਿਆ ਹੈ। ਇਹ ਇਕ ਸਮਾਜਿਕ ਬੁਰਾਈ ਵੀ ਹੈ ਜੋ ਇਨਸਾਨ ਨੂੰ ਪਤਨ ਵੱਲ ਲੈ ਜਾਂਦੀ ਹੈ। ਅੰਤਰਰਾਸ਼ਟਰੀ ਦਿਵਸ ਅਤੇ ਹਫ਼ਤੇ ਅਜਿਹੇ ਮੌਕੇ ਹੁੰਦੇ ਹਨ ਜੋ ਆਮ ਲੋਕਾਂ ਨੂੰ ਜਾਗਰੂਕ ਕਰਦੇ ਹਨ। ਅੱਜ ਨਸ਼ਾਖੋਰੀ ਵਿਰੁੱਧ ਅੰਤਰਰਾਸ਼ਟਰੀ ਦਿਹਾੜਾ ਹੋਣ ਕਰਕੇ, ਸਾਨੂੰ ਸਾਰਿਆਂ ਨੂੰ ਨਸ਼ਿਆਂ ਤੋਂ ਮੁਕਤ ਸਮਾਜ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਦ੍ਰਿੜਤਾ ਦਿਖਾਉਣ ਦੀ ਲੋੜ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਹਰ ਸਮਾਜ ਦਾ ਭਵਿੱਖ ਆਪਣੀ ਜਵਾਨੀ ਦੀ ਗੁਣਵਤਾ ਅਤੇ ਸਮਰੱਥਾ ਤੇ ਨਿਰਭਰ ਕਰਦਾ ਹੈ, ਪਰ ਅੱਜ ਨਸ਼ਾਖੋਰੀ ਇਕ ਵੱਡੀ ਚੁਣੌਤੀ ਬਣ ਰਹੀ ਹੈ, ਇਸ ਲਈ ਸਬੰਧਤ ਮਾਪਿਆਂ ਅਤੇ ਵਿਦਿਅਕ ਅਦਾਰਿਆਂ ਦੇ ਅਧਿਆਪਕਾਂ ਨੂੰ ਵੀ ਨੌਜਵਾਨਾਂ ਨੂੰ ਧਿਆਨ ਕੇਂਦਰਿਤ ਕਰਨ ਅਤੇ ਮਾਰਗ ਦਰਸ਼ਨ ਕਰਨ ਦੀ ਲੋੜ ਹੈ ਕਿ ਨਸ਼ੇ ਦੀ ਵਰਤੋਂ ਗ਼ਲਤ, ਖ਼ਤਰਨਾਕ ਅਤੇ ਗੰਭੀਰ ਅਪਰਾਧ ਹੈ ਅਤੇ ਇਹ ਉਨ੍ਹਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਸਕਦੀ ਹੈ। ਡਿਪਟੀ ਕਮਿਸ਼ਨਰ ਲੁਧਿਆਣਾ ਨੇ ਅੰਤਰਰਾਸ਼ਟਰੀ ਨਸ਼ਾ ਰੋਕੂ ਦਿਵਸ ਅਤੇ ਨਜਾਇਜ਼ ਤਸਕਰੀ ਦਿਵਸ ਮੌਕੇ ਇਸ ਚੰਗੇ ਕਾਰਜ਼ ਦੀ ਸ਼ੁਰੂਆਤ ਕਰਨ ਲਈ ਵਕੀਲ ਹਰਪ੍ਰੀਤ ਸੰਧੂ ਦੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ। ਸ੍ਰੀ ਹਰਪ੍ਰੀਤ ਸੰਧੂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਯੋਗ ਪ੍ਰਸ਼ਾਸਨ ਅਧੀਨ ਲੁਧਿਆਣਾ ਨੇ ਨਸ਼ਿਆਂ ਦੀ ਰੋਕਥਾਮ ਲਈ ਸਖਤ ਅਨੁਸ਼ਾਸਨੀ ਉਪਰਾਲਿਆਂ ਨੂੰ ਹੋਰ ਮਜ਼ਬੂਤੀ ਦੇ ਕੇ ਸਕਾਰਾਤਮਕ ਕਦਮ ਪਹਿਲਾਂ ਹੀ ਲਾਗੂ ਕੀਤੇ ਹਨ ਪਰ ਨਤੀਜੇ ਵਧੇਰੇ ਸਕਾਰਾਤਮਕ ਹੋ ਸਕਦੇ ਹਨ ਜੇ ਅਸੀਂ ਸਾਰੇ ਇਸ ਸੱਚੀ ਚਿੰਤਾ ਪ੍ਰਤੀ ਬਰਾਬਰ ਯੋਗਦਾਨ ਪਾਵਾਂਗੇ। ਐਨ.ਜੀ.ਓਜ ਨੂੰ ਵੀ ਨਸ਼ਿਆਂ ਦੇ ਆਦੀ ਲੋਕਾਂ ਦੀ ਕਾਊਂਸਲਿੰਗ, ਇਲਾਜ, ਮੁੜ ਵਸੇਬੇ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਲੁਧਿਆਣਾ ਦੇ ਨਾਗਰਿਕਾਂ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ।

About Author

Leave A Reply

WP2Social Auto Publish Powered By : XYZScripts.com