
ਖੰਨਾ/ਲੁਧਿਆਣਾ, (ਸੰਜੇ ਮਿੰਕਾ) – ਗੁਰਸ਼ਰਨਦੀਪ ਸਿੰਘ, ਪੀ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਖੰਨਾ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਮਿਤੀ 26-06-2021 ਨੂੰ ‘ਅੰਤਰਰਾਸ਼ਟਰੀ ਨਸ਼ਾ ਰੋਕੂ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ’ ਦੇ ਮੱਦੇਨਜਰ ਮਾਨਯੋਗ ਸ਼੍ਰੀ ਦਿਨਕਰ ਗੁਪਤਾ, ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ, ਸ਼੍ਰੀ ਨੌਨਿਹਾਲ ਸਿੰਘ, ਆਈ.ਪੀ.ਐਸ. ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ, ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 15-06-2021 ਤੋਂ ਅੱਜ ਤੱਕ ਐਨ.ਡੀ.ਪੀ.ਐਸ. ਐਕਟ ਦੇ ਕੁੱਲ 32 ਕੇਸਾਂ ਵਿੱਚ 32 ਕਿਲੋ ਭੂੱਕੀ, 22670 ਗੋਲੀਆਂ, 244 ਗ੍ਰਾਮ ਨਸ਼ੀਲਾ ਪਾਊਡਰ, 818 ਗ੍ਰਾਮ ਹੈਰੋਇਨ, 38 ਗ੍ਰਾਮ ਸਮੈਕ, 10 ਨਸ਼ੀਲੇ ਟੀਕੇ ਤੇ 10 ਸ਼ੀਸ਼ੀਆਂ, 03 ਕਿਲੋ ਗਾਂਜਾ, 40,000 ਰੁਪਏ ਡਰੱਗ ਮਨੀ, ਬ੍ਰਾਮਦ ਕੀਤੀ ਗਈ ਅਤੇ ਕੁੱਲ 37 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਡਰੱਗ ਡਰਾਇਵ ਮੁਹਿੰਮ ਦੌਰਾਨ ਖੰਨਾ ਪੁਲਿਸ ਵੱਲੋਂ ਸਮੂਹ ਥਾਣਾਜਾਤ ਦੇ ਏਰੀਆ ਵਿੱਚ ਨਸ਼ੇ ਦੇ ਰੋਕ ਥਾਮ ਸਬੰਧੀ ਵੱਖ-ਵੱਖ ਥਾਵਾਂ ਪਰ 80 ਸਰਚ ਆਪ੍ਰੇਸ਼ਨ ਕੀਤੇ ਅਤੇ ਐਨ.ਡੀ.ਪੀ.ਐਸ. ਐਕਟ ਅਧੀਨ 7 ਭਗੋੜੇ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਡਰੱਗ ਡਿਸਪੋਜਲ ਕਮੇਟੀ ਰਾਹੀ ਇਨਸੀਨੇਟ ਡੇਰਾ ਬੱਸੀ ਵਿਖੇ 49 ਕੇਸਾਂ ਵਿੱਚ ਮਾਲ ਮੁਕੱਦਮਾ ਨੂੰ ਨਸ਼ਟ ਕੀਤਾ ਗਿਆ। ਖੰਨਾ ਪੁਲਿਸ ਵੱਲੋ ਨਸ਼ੇ ਦੀ ਰੋਕਥਾਮ ਸਬੰਧੀ ਵੱਖ-ਵੱਖ ਥਾਵਾਂ ‘ਤੇ ਕਰੀਬ 94 ਸੈਮੀਨਾਰ ਆਯੋਜਿਤ ਕਰਕੇ ਆਮ ਪਬਲਿਕ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਲੜੀ ਤਹਿਤ 26 ਜੂਨ 2021 ਨੂੰ ਨਸ਼ਾ ਰੋਕੂ ਦਿਵਸ ਮੌਕੇ ਖੰਨਾ ਪੁਲਿਸ ਵੱਲੋ ਸਾਈਕਲ ਰੈਲੀ ਦਾ ਅਯੋਜਿਨ ਕੀਤਾ ਗਿਆ, ਜਿਸ ਵਿੱਚ ਸੀਨੀਅਰ ਕਪਤਾਨ ਪੁਲਿਸ, ਖੰਨਾ ਵੀ ਹਾਜਰ ਹੋਏ, ਪ੍ਰਤੀਯੋਗੀਆਂ ਨੂੰ ਸੰਬੋਧਨ ਕੀਤਾ ਅਤੇ ਨਸ਼ਿਆ ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਅਤੇ ਖੁੱਦ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਸਾਈਕਲ ਰੈਲੀ ਵਿੱਚ ਗੁਰਸ਼ਰਨਦੀਪ ਸਿੰਘ, ਸੀਨੀਅਰ ਕਪਤਾਨ ਪੁਲਿਸ, ਖੰਨਾ, ਸ਼੍ਰੀ ਤੇਜਿੰਦਰ ਸਿੰਘ, ਕਪਤਾਨ ਪੁਲਿਸ, ਸਥਾਨਕ, ਖੰਨਾ, ਪੁਲਿਸ ਫੋਰਸ ਅਤੇ ਵੱਖ-ਵੱਖ ਸਾਈਕਲ ਕਲੱਬਾਂ ਦੇ ਮੈਂਬਰਾਂ ਨੇ ਭਾਗ ਲਿਆ। ਇਹ ਸਾਈਕਲ ਰੈਲੀ ਦਫਤਰ ਐਸ.ਐਸ.ਪੀ, ਖੰਨਾਂ ਤੋਂ ਸ਼ੁਰੂ ਹੋ ਕੇ ਅਮਲੋਹ ਚੌਂਕ, ਲਲਹੇੜੀ ਚੌਂਕ, ਮਲੇਰਕੋਟਲਾ ਚੌਂਕ ਆਦਿ ਤੋਂ ਹੁੰਦੇ ਹੋਏ ਦੁਬਾਰਾ ਦਫਤਰ ਐਸ.ਐਸ.ਪੀ, ਖੰਨਾਂ ਵਿਖੇ ਸਮਾਪਤ ਹੋਈ, ਜਿੱਥੇ ਸਾਈਕਲ ਰੈਲੀ ਵਿੱਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸੀਨੀਅਰ ਕਪਤਾਨ ਪੁਲਿਸ, ਖੰਨਾ ਨੇ ਸਾਈਕਲ ਰੈਲੀ ਵਿੱਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਦਾ ਧੰਨਵਾਦ ਕੀਤਾ।