Thursday, March 13

ਓਟ ਕਲੀਨਿਕਾਂ ਵੱਲੋਂ ਨੌਜਵਾਨਾਂ ਨੂੰ ਨਸ਼ੇ ਦੇ ਕੋਹੜ ‘ਚੋਂ ਕੱਢਕੇ ਮੁੱਖ ਧਾਰਾ ‘ਚ ਲਿਆਂਦਾ ਗਿਆ

ਲੁਧਿਆਣਾ (ਸੰਜੇ ਮਿੰਕਾ) – ਪੰਜ ਮਹੀਨੇ ਪਹਿਲਾਂ ਤੱਕ ਬਸਤੀ ਜੋਧੇਵਾਲ ਵਿੱਚ ਹਰ ਕੋਈ ਰਮਨ (22) (ਨਾਮ ਬਦਲਿਆ ਹੋਇਆ) ਬਾਰੇ ਚਿੰਤਤ ਸੀ ਕਿ ਪਰਿਵਾਰ ਵਿੱਚ ਇਕੱਲਾ ਕਮਾਉਣ ਵਾਲਾ ਖਤਰਨਾਕ ਬਿਮਾਰੀ ਕਾਰਨ ਜਿੰਦਾ ਬਚੇਗਾ ਵੀ ਜਾਂ ਨਹੀਂ, ਜੋ ਉਸ ਨੂੰ ਨਸ਼ਾਖੋਰੀ ਦੀ ਸਮੱਸਿਆ ਤੋਂ ਮਿਲੀ ਸੀ, ਪਰ ਓਟ ਕਲੀਨਿਕਾਂ ਦਾ ਧੰਨਵਾਦ, ਜਿਨ੍ਹਾਂ ਸਦਕਾ ਨਸ਼ੇ ‘ਤੇ ਨਿਰਭਰ ਇਸ ਨੌਜਵਾਨਾਂ ਨੇ ਨਾ ਸਿਰਫ ਨਸ਼ਿਆਂ ਤੋਂ ਤੌਬਾ ਕੀਤੀ ਸਗੋਂ ਆਪਣੇ ਬਜੁਰਗ ਮਾਪਿਆਂ ਦਾ ਸਹਾਰਾ ਵੀ ਬਣਿਆ। ਰਮਨ ਉਨ੍ਹਾਂ ਬਹੁਤ ਸਾਰੇ ਮਾਮਲਿਆਂ ਵਿਚੋਂ ਇਕ ਹੈ ਜਿਥੇ ਪੰਜਾਬ ਸਰਕਾਰ ਨੇ ਨਸ਼ਿਆਂ ਵਿੱਚ ਗ੍ਰਸਤ ਵਿਅਕਤੀਆਂ ਨੂੰ ਮੁੱਖ ਧਾਰਾ ਵਿਚ ਵਾਪਸ ਲਿਆਉਣ ਵਿਚ ਸਹਿਯੋਗ ਕੀਤਾ ਅਤੇ ਓਟ ਕਲੀਨਿਕਾਂ ਵਿਚ ਇਲਾਜ ਕਰਵਾ ਕੇ ਆਪਣੇ ਪਰਿਵਾਰ ਦਾ ਸਹਾਰਾ ਬਣੇ ਹਨ। ਪੰਮਾ (ਨਾਮ ਬਦਲ ਗਿਆ), ਇਸਲਾਮਗੰਜ ਦਾ ਰਹਿਣ ਵਾਲਾ ਹੈ ਜੋਕਿ ਇੱਕ ਦੁਕਾਨਦਾਰ ਦਾ ਬੇਟਾ ਹੈ ਅਤੇ ਪਿਛਲੇ 15 ਸਾਲਾਂ ਤੋਂ ਭੰਗ ਦਾ ਨਸ਼ਾ ਕਰ ਰਿਹਾ ਸੀ ਅਤੇ ਪੰਮੇ ਦੇ ਕਾਰਨ ਉਸਦਾ ਪਰਿਵਾਰ ਬਹੁਤ ਜ਼ਿਆਦਾ ਮਾਨਸਿਕ ਪ੍ਰੇਸ਼ਾਨੀ ਵਿੱਚ ਸੀ ਜੋ ਕਿ ਨਸ਼ੇ ਦੀ ਮਾਰ ਦਾ ਸ਼ਿਕਾਰ ਹੋ ਗਿਆ ਸੀ। ਉਸਦੀ ਮਾਂ ਕੋਲ ਇੱਕ ਸਥਾਨਕ ਸਕੂਲ ਵਿੱਚ ਮਿਡ-ਡੇਅ ਮੀਲ ਪਕਾ ਕੇ ਪਰਿਵਾਰ ਦਾ ਗੁਜ਼ਾਰਾ ਤੋਰਨ ਤੋਂ ਇਲਾਵਾ ਕੋਈ ਦੂਜਾ ਚਾਰਾ ਨਹੀਂ ਸੀ ਕਿਉਂਕਿ ਪਿਤਾ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਪਰ, ਸੂਬਾ ਸਰਕਾਰ ਦੁਆਰਾ ਓਟ ਕਲੀਨਿਕ ਖੋਲ੍ਹਣ ਤੋਂ ਬਾਅਦ ਅਤੇ ਡੈਪੋ ਤੇ ਬੱਡੀ ਵਰਗੇ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕੀਤੇ ਜਾਣ ਤੋਂ ਬਾਅਦ, ਪਰਿਵਾਰ ਉਸਨੂੰ ਸਥਾਨਕ ਓਟ ਕਲੀਨਿਕ ਲੈ ਗਿਆ ਅਤੇ ਨਿਯਮਤ ਇਲਾਜ ਲਈ ਰੱਖਿਆ ਗਿਆ। ਹੁਣ, ਉਹ ਪੂਰੀ ਤਰ੍ਹਾਂ ਤੰਦਰੁਸਤ ਹੋ ਗਿਆ ਹੈ ਅਤੇ ਰੋਜ਼ਾਨਾ ਓਟ ਕਲੀਨਿਕ ਵਿਚ ਦਵਾਈ ਲਈ ਜਾਂਦਾ ਹੈ ਅਤੇ ਪਰਿਵਾਰ ਦੀ ਮਦਦ ਵੀ ਕਰ ਰਿਹਾ ਹੈ। ਇਸੇ ਤਰ੍ਹਾਂ, ਸੋਹਿਤ (ਨਾਮ ਬਦਲਿਆ) ਦੋ ਧੀਆਂ ਦਾ ਇੱਕ ਪਿਤਾ ਹੈਬੋਵਾਲ ਵਿੱਚ ਇੱਕ ਸਾਈਕਲ/ਸਕੂਟਰ ਰਿਪੇਅਰ ਦੀ ਦੁਕਾਨ ਚਲਾ ਰਿਹਾ ਸੀ। ਜਦੋਂ ਉਹ ਨਸ਼ੇ ਦੀ ਲੱਤ ਦਾ ਸ਼ਿਕਾਰ ਹੋਇਆ, ਤਾਂ ਉਸਨੇ ਕੰਮ ਛੱਡ ਦਿੱਤਾ ਅਤੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਉਸਦੇ ਛੋਟੇ ਭਰਾ ਨੇ ਦੁਕਾਨ ਦੀ ਜ਼ਿੰਮੇਵਾਰੀ ਸਾਂਭੀ। ਹਾਲਾਂਕਿ, ਸੋਹਿਤ ਆਪਣੇ ਨਸ਼ਿਆਂ ਦੀ ਪੂਰਤੀ ਲਈ ਦੁਕਾਨ ਤੋਂ ਕਮਾਈ ਵੀ ਕਰਦਾ ਸੀ। ਬਾਅਦ ਵਿਚ, ਉਸਨੂੰ ਓਟ ਕਲੀਨਿਕ ਵੀ ਲਿਜਾਇਆ ਗਿਆ, ਜਿੱਥੋਂ ਉਹ ਬਾਕਾਇਦਾ ਆਪਣੀ ਦਵਾਈ ਲੈ ਰਿਹਾ ਹੈ ਅਤੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਕੰਮ ਵੀ ਕਰ ਰਿਹਾ ਹੈ। ਇਸੇ ਤਰ੍ਹਾਂ ਜ਼ਿਲ੍ਹੇ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਵੀ ਨਸ਼ਾ ਪੀੜਤ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਸ਼ਿਆਂ ਦੇ ਭਿਆਨਕ ਜਾਲ ਵਿਚੋਂ ਬਾਹਰ ਕੱਢਣ ਲਈ ਉਮੀਦ ਦੀ ਕਿਰਨ ਵਜੋਂ ਉਭਰੇ ਹਨ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਡੈਪੋ ਅਤੇ ਬੱਡੀ ਵਰਗੀਆਂ ਲੋਕ ਜਾਗਰੂਕਤਾ ਮੁਹਿੰਮਾਂ ਨੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਸੁਚੇਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਹੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਨਸ਼ਿਆਂ ਤੋਂ ਪਾਸਾ ਵੱਟਿਆ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਇਨ੍ਹਾ ਮੁਹਿੰਮਾਂ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ ਅਤੇ ਇਨ੍ਹਾਂ ਵਿਚੋਂ ਬਹੁਤ ਸਾਰੇ ਲੋਕ ਹੁਣ ਸਮਾਜ ਦਾ ਇਕ ਸਰਗਰਮ ਅੰਗ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ 2017 ਤੋਂ ਹੀ ਨਸ਼ਿਆਂ ਖ਼ਿਲਾਫ਼ ਜੰਗ ਛੇੜ ਦਿੱਤੀ ਸੀ, ਹੁਣ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ੇ ਦੇ ਆਦੀ ਲੋਕ ਅਪਰਾਧੀ ਨਹੀਂ ਹਨ ਅਤੇ ਅਸਲ ਵਿੱਚ ਉਹ ਪੀੜਤ ਹਨ ਜਿਨ੍ਹਾਂ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਜਾ ਰਿਹਾ ਹੈ।

About Author

Leave A Reply

WP2Social Auto Publish Powered By : XYZScripts.com