Friday, March 14

ਕੋਵਿਡ-19 ਮਹਾਂਮਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸਮਾਜ ਦੇ ਸਾਰੇ ਭਾਗੀਦਾਰਾਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ – ਡੀ.ਸੀ. ਵਰਿੰਦਰ ਕੁਮਾਰ ਸ਼ਰਮਾ

  • ਜੀ.ਜੀ.ਐਨ. ਖਾਲਸਾ ਕਾਲਜ਼ ਵੱਲੋਂ ਆਯੋਜਿਤ ਨੈਸ਼ਨਲ ਵੈਬਿਨਾਰ ‘ਕਰਾਈਸਿਜ ਮੈਨੇਜਮੈਂਟ ਐਮਡ ਕੋਵਿਡ-19’ ਦੀ ਕੀਤੀ ਪ੍ਰਧਾਨਗੀ

ਲੁਧਿਆਣਾ, (ਸੰਜੇ ਮਿੰਕਾ, ਅਰੁਣ ਜੈਨ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸਮਾਜ ਦੇ ਸਾਰੇ ਭਾਗੀਦਾਰਾਂ ਨੂੰ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ ਜਿਸ ਨੇ ਇੱਕ ਅਜਿਹਾ ਸੰਕਟ ਪੈਦਾ ਕੀਤਾ ਹੈ ਜਿਸਦੇ ਬਾਰੇ ਸੋਚਿਆ ਵੀ ਨਹੀਂ ਸੀ। ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਪੋਸਟ-ਗ੍ਰੈਜੂਏਟ ਡਿਪਾਰਟਮੈਂਟ ਆਫ਼ ਕਾਮਰਸ ਦੁਆਰਾ ਆਯੋਜਿਤ ‘ਕਰਾਈਸਿਜ ਮੈਨੇਜਮੈਂਟ ਐਮਡ ਕੋਵਿਡ-19’ ਵਿਸ਼ੇ ‘ਤੇ ਇੱਕ ਰਾਸ਼ਟਰੀ ਵੈਬਿਨਾਰ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਅੰਤਰਰਾਸ਼ਟਰੀ ਆਰਥਿਕ ਅਤੇ ਵਪਾਰਕ ਗਤੀਵਿਧੀਆਂ, ਆਮ ਤੌਰ ‘ਤੇ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ, ਮੈਡੀਕਲ ਸਪਲਾਈ, ਆਵਾਜਾਈ, ਭੋਜਨ ਅਤੇ ਕਈ ਸਮਾਜਿਕ ਗਤੀਵਿਧੀਆਂ ‘ਤੇ ਕੋਵਿਡ ਦੇ ਡੂੰਘੇ ਪ੍ਰਭਾਵ ਬਾਰੇ ਗੱਲ ਕੀਤੀ. ਉਨ੍ਹਾਂ ਕੋਵਿਡ-19 ਦੇ ਮਹਿਲਾਵਾਂ ਖਾਸ ਕਰਕੇ ਘਰੇਲੂ ਔਰਤਾਂ, ਰੋਜ਼ਾਨਾ ਦਿਹਾੜੀਦਾਰਾਂ ‘ਤੇ ਪੈਣ ਵਾਲੇ ਪ੍ਰਭਾਵ ਅਤੇ ਕੋਵਿਡ ਅਤੇ ਵੈਕਸੀਨ ਬਾਰੇ ਲੋਕਾਂ ਵਿਚ ਗਲਤ ਜਾਣਕਾਰੀ ਦੇ ਪ੍ਰਭਾਵ ਬਾਰੇ ਵੀ ਵਿਚਾਰ ਕੀਤਾ। ਉਨ੍ਹਾਂ ਵੈਬਿਨਾਰ ਵਿੱਚ ਭਾਗ ਲੈਣ ਵਾਲੇ ਸਿੱਖਿਆ ਸ਼ਾਸਤਰੀਆਂ ਨੂੰ ਲੋਕਾਂ ਨੂੰ ਵੈਕਸੀਨ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਲਈ ਸੱਦਾ ਦਿੰਦਿਆਂ ਕਿਹਾ ਕਿ ਪ੍ਰਸ਼ਾਸਨ ਦੇ ਨਾਲ ਸਾਰਿਆਂ ਦੇ ਸਹਿਯੋਗ ਰਾਹੀ ਅਸੀਂ ਇਸ ਵਾਇਰਸ ਦਾ ਮੁੰਹ ਮੋੜ ਸਕਦੇ ਹਾਂ। ਯੂਨੀਵਰਸਿਟੀ ਸਕੂਲ ਆਫ਼ ਮੈਨੇਜਮੈਂਟ, ਕੁਰੂਕਸ਼ੇਤਰ ਦੇ ਡਾ. ਅਨਿਲ ਕੁਮਾਰ ਮਿੱਤਲ ਨੇ ਘੱਟ ਆਰਥਿਕ ਦਰਾਂ, ਬੇਰੁਜ਼ਗਾਰੀ, ਮਹਿੰਗਾਈ ਅਤੇ ਛੋਟੇ-ਛੋਟੇ ਕਾਰੋਬਾਰਾਂ ਅਤੇ ਉਦਯੋਗਾਂ ਦੇ ਵਿਗੜਣ, ਮੈਡੀਕਲ ਸਪਲਾਈ ‘ਤੇ ਪ੍ਰਭਾਵ ਸਮੇਤ ਭਾਰਤੀ ਆਰਥਿਕਤਾ ਨੂੰ ਦਰਪੇਸ਼ ਮੁੱਦਿਆਂ ਬਾਰੇ ਦੱਸਿਆ। ਉੱਤਰੀ ਬੰਗਾਲ ਯੂਨੀਵਰਸਿਟੀ, ਦਾਰਜੀਲਿੰਗ ਦੇ ਕਾਰੋਬਾਰ ਪ੍ਰਬੰਧਨ ਵਿਭਾਗ ਤੋਂ ਡਾ ਦੇਬਬ੍ਰਤਾ ਮਿੱਤਰ ਨੇ ਵਿੱਤੀ ਬਾਜ਼ਾਰਾਂ ਦੀ ਸਥਿਤੀ, ਆਰਥਿਕਤਾ ਨੂੰ ਉਤੇਜਿਤ ਕਰਨ ਦੀਆਂ ਸਰਕਾਰਾਂ ਦੇ ਯਤਨਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਨ੍ਹਾਂ ਚੁਣੌਤੀਆਂ ਅਤੇ ਮੌਕਿਆਂ ਬਾਰੇ ਵਿਚਾਰ ਵਟਾਂਦਰੇ ਕੀਤੇ ਜਿਨ੍ਹਾਂ ਨੂੰ ਇਸ ਮੁਸ਼ਕਲ ਸਮੇਂ ਵਿੱਚ ਲਾਗੂ ਕੀਤਾ ਜਾ ਸਕਦਾ ਹੈ। ਡਾ. ਕਰਮਜੀਤ ਸਿੰਘ, ਉਪ ਕੁਲਪਤੀ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਨੇ ਆਲਮੀ ਆਰਥਿਕਤਾ ਅਤੇ ਵਿੱਤੀ ਬਜ਼ਾਰਾਂ ਨੂੰ ਦਰਪੇਸ਼ ਸਮੱਸਿਆਵਾਂ ਜਿਵੇਂ ਆਮਦਨ ਵਿੱਚ ਮਹੱਤਵਪੂਰਣ ਕਮੀ, ਬੇਰੁਜ਼ਗਾਰੀ ਵਿੱਚ ਵਾਧਾ, ਆਵਾਜਾਈ, ਨਿਰਮਾਣ ਉਦਯੋਗਾਂ ਵਿੱਚ ਵਿਘਨ, ਰੋਗ ਦੇ ਨਿਵਾਰਣ ਉਪਾਵਾਂ ਦੇ ਨਤੀਜੇ ਹਨ ਜੋ ਬਹੁਤ ਸਾਰੇ ਮੁਲਕਾਂ ਵਿੱਚ ਲਾਗੂ ਕੀਤੇ ਗਏ ਹਨ। ਇਹ ਸਪੱਸ਼ਟ ਹੋ ਗਿਆ ਹੈ ਕਿ ਵਿਸ਼ਵ ਦੀਆਂ ਬਹੁਤੀਆਂ ਸਰਕਾਰਾਂ ਨੇ ਕੋਵਿਡ-19 ਦੇ ਤੇਜ਼ੀ ਨਾਲ ਫੈਲਣ ਦੇ ਜੋਖਮਾਂ ਨੂੰ ਘੱਟ ਗਿਣਿਆ ਅਤੇ ਉਨ੍ਹਾਂ ਦੇ ਸੰਕਟ ਦੇ ਜਵਾਬ ਵਿੱਚ ਜਿਆਦਾਤਰ ਪ੍ਰਤੀਕ੍ਰਿਆਸ਼ੀਲ ਸਨ, ਕਿਉਂਕਿ ਬਿਮਾਰੀ ਫੈਲਣ ਤੋਂ ਜਲਦ ਹੀ ਅਲੋਪ ਹੋਣ ਦੀ ਸੰਭਾਵਨਾ ਨਹੀਂ ਹੈ, ਕਿਰਿਆਸ਼ੀਲ ਅੰਤਰਰਾਸ਼ਟਰੀ ਕਾਰਵਾਈਆਂ ਨਾ ਸਿਰਫ ਜਾਨਾਂ ਬਚਾਉਣ ਲਈ, ਬਲਕਿ ਆਰਥਿਕ ਖੁਸ਼ਹਾਲੀ ਦੀ ਰੱਖਿਆ ਲਈ ਵੀ ਜ਼ਰੂਰੀ ਹਨ। ਡਾ. ਅਰਵਿੰਦਰ ਸਿੰਘ, ਕਾਲਜ ਪ੍ਰਿੰਸੀਪਲ ਨੇ ਮੁੱਖ ਮਹਿਮਾਨ, ਸਰੋਤ ਵਿਅਕਤੀਆਂ ਅਤੇ ਹਿੱਸਾ ਲੈਣ ਵਾਲਿਆਂ ਦਾ ਆਰਥਿਕਤਾ ਨਾਲ ਦਰਪੇਸ਼ ਇਸ ਸਿਹਤ ਐਮਰਜੈਂਸੀ ਵਿੱਚ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ ਵਟਾਂਦਰੇ ਲਈ ਧੰਨਵਾਦ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਹ ਵੈਬਿਨਾਰ ਇਨ੍ਹਾਂ ਚੁਣੌਤੀਆਂ ਬਾਰੇ ਸਿੱਖਣ ਲਈ ਸਮੇਂ ਦੀ ਵਰਤੋਂ ਕਰਨ ਦਾ ਇੱਕ ਮੌਕਾ ਹੈ। ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਡਾ. ਐਸ.ਪੀ. ਸਿੰਘ ਨੇ ਸਮੂਹ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਇਸ ਮਹਾਂਮਾਰੀ ਦੀ ਸਥਿਤੀ ਦੌਰਾਨ ਵਿਦਿਅਕ ਅਦਾਰਿਆਂ ਵਿੱਚ ਅਜਿਹੇ ਸੈਮੀਨਾਰਾਂ ਅਤੇ ਕਾਨਫਰੰਸਾਂ ਦੀ ਲੋੜ ‘ਤੇ ਜ਼ੋਰ ਦਿੱਤਾ। ਪੀ.ਜੀ. ਵਣਜ ਵਿਭਾਗ ਦੇ ਮੁੱਖੀ ਪ੍ਰੋਫੈਸਰ ਜਤਿੰਦਰ ਕੌਰ ਨੇ ਹਿੱਸਾ ਲੈਣ ਵਾਲਿਆਂ ਨੂੰ ਵੈਬਿਨਾਰ ਦਾ ਥੀਮ ਪੇਸ਼ ਕੀਤਾ ਅਤੇ ਵਣਜ ਵਿਭਾਗ ਦੇ ਸੀਨੀਅਰ ਫੈਕਲਟੀ ਮੈਂਬਰ ਡਾ. ਦੀਪਕ ਵਾਲੀਆ ਨੇ ਸਰੋਤ ਵਿਅਕਤੀਆਂ ਨਾਲ ਜਾਣ-ਪਛਾਣ ਕਰ ਕੇ ਅੱਜ ਦੇ ਵੈਬਿਨਾਰ ਦੀ ਸ਼ੁਰੂਆਤ ਕੀਤੀ।

About Author

Leave A Reply

WP2Social Auto Publish Powered By : XYZScripts.com