Sunday, May 11

ਹਲਕਾ ਉਤਰੀ ’ਚ ਵਿਜੈ ਦਾਨਵ ਦੀ ਅਗਵਾਈ ਵਿਚ ਕੇਂਦਰ ਤੇ ਕੈਪਟਨ ਸਰਕਾਰ ਖਿਲਾਫ਼ ਕੀਤਾ ਗਿਆ ਰੋਸ ਪ੍ਰਦਰਸ਼ਨ

ਲੁਧਿਆਣਾ(ਸੰਜੇ ਮਿੰਕਾ, ਵਿਸ਼ਾਲ)- ਅੱਜ ਸਥਾਨਕ ਹਲਕਾ ਉਤਰੀ ਘੰਟਾ ਘਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਵਿਜੇ ਦਾਨਵ ਦੀ ਅਗਵਾਈ ਵਿਚ ਕੇਂਦਰ ਸਰਕਾਰ, ਕੈਪਟਨ ਸਰਕਾਰ ਤੇ ਦਿਲੀ ਦੀ ਕੇਜਰੀਵਾਲ ਸਰਕਾਰ  ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਅਕਾਲੀ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਵਿਜੈ ਦਾਨਵ ਨੇ ਦੱਸਿਆ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦਲ ਵਲੋਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚ ਅੱਜ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇਸੇ ਲੜੀ ਤਹਿਤ ਹਲਕਾ ਉਤਰੀ ਵਿਖੇ ਵੀ ਵੱਡੀ ਗਿਣਤੀ ਵਿਚ ਅਕਾਲੀ ਆਗੂਆਂ ਵਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਿਰਫ਼ ਤੇ ਸਿਰਫ਼ ਪੂੰਜੀਪਤੀਆਂ ਦੀ ਸਰਕਾਰ ਬਣ ਕੇ ਰਹਿ ਗਈ ਤੇ ਕੇਂਦਰ ਸਰਕਾਰ ਸਿਰਫ਼ ਅੰਬਾਨੀ ਤੇ ਅੰਡਾਨੀਆਂ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਬਾਰਡਰਾਂ ਦੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪ੍ਰਰਦਸ਼ਨ ਕਰਦੇ ਹੋਏ ਕਿਸਾਨਾਂ ਨੂੰ 3 ਮਹੀਨੇ ਤੋਂ ਜਿਆਦਾ ਦਾ ਸਮਾਂ ਹੋ ਚੁੱਕਾ ਹੈ ਤੇ ਇਸ ਦੌਰਾਨ 300 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ ਪ੍ਰੰਤੂ ਫ਼ਿਰ ਵੀ ਮੋਦੀ ਸਰਕਾਰ ਕਿਸਾਨਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹੈ ਜਿਸ ਕਰਕੇ ਪੂਰੇ ਦੇਸ਼ ਵਿਚ ਮੋਦੀ ਸਰਕਾਰ ਦੀਆਂ ਮਾੜੀ ਨੀਤੀਆਂ ਕਰਕੇ ਸਮੂਹ ਵਰਗਾਂ ਵਿਚ ਰੋਸ਼ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਲੋਕਾਂ ਨੇ ਝੂਠੇ ਵਾਅਦੇ ਕਰਕੇ ਸੱਤਾ ਹਾਸਿਲ ਕੀਤੀ ਹੈ ਤੇ ਆਪਣੇ ਕਾਰਜਕਾਲ ਵਿਚ ਕੈਪਟਨ ਤੇ ਮੰਤਰੀਆਂ ਨੇ ਬਹੁਤ ਘੋਟਾਲੇ ਕੀਤੇ ਹਨ ਤੇ ਇਹ ਗੱਲ ਸਾਬਿਤ ਹੋ ਚੁੱਕੀ ਹੈ ਕਿ ਕੈਪਟਨ ਹੁਣ ਤੱਕ ਦਾ ਸਭ ਤੋਂ ਨਿਕੰਮਾ ਮੁੱਖ ਮੰਤਰੀ ਹੈ ਤੇ ਹੁਣ ਜਦੋਂ ਅਕਾਲੀ ਦਲ ਵਲੋਂ ਕੈਪਟਨ ਸਰਕਾਰ ਦੀ ਕੁਾਰਗੁਜ਼ਾਰੀ ਦਾ ਹਿਸਾਬ ਮੰਗਿਆ ਜਾ ਰਿਹਾ ਹੈ ਤਾਂ ਕੈਪਟਨ ਤੇ ਮੰਤਰੀ ਵੱਡੀਆਂ ਵੱਡੀਆਂ ਡੀਂਗਾ ਮਾਰਨ ਲੱਗੇ ਹੋਏ ਹਨ ਕਿ ਅਸੀਂ ਪੰਜਾਬ ਲਈ ਬਹੁਤ ਕੱਝ ਕੀਤਾ ਹੈ ਪ੍ਰੰਤੂ ਪੰਜਾਬ ਦੀ ਜਨਤਾ ਸਭ ਜਾਣਦੀ ਹੈ ਤੇ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਸਰਕਾਰ ਨੂੰ ਸਬਕ ਸਿਖਾਉਣ ਦਾ ਮਨ ਬਣਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਜਨਤਾ 2022 ਦੀ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਆਪਣਾ ਸਮਰਥਨ ਦੇਵੇਗੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਕਹਿਣੀ ਤੇ ਕਰਨੀ ਵਿਚ ਬਹੁਤ ਜਿਆਦਾ ਫ਼ਰਕ ਹੈ ਤੇ ਇਸ ਲਈ ਪੰਜਾਬ ਦੀ ਜਨਤਾ ਉਸ ਵੀ ਨਕਾਰ ਚੁੱਕੀ ਹੈ। ਇਸ ਮੌਕੇ ਧਰਨੇ ਵਿੱਚ ਸ. ਗੁਰਦੀਪ ਸਿੰਘ ਜੀ ਗੋਸ਼ਾ ਯੂਥ ਵਿੰਗ ਪ੍ਰਧਾਨ, ਸ. ਨੇਕ ਸਿੰਘ ਸੇਖੇਵਾਲ ਸਰਕਲ ਪ੍ਰਧਾਨ, ਸ. ਸੁਖਵਿੰਦਰ ਸਿੰਘ ਜੀ ਬਾਜਵਾ ਸਰਕਲ ਪ੍ਰਧਾਨ, ਸ. ਤਜਿੰਦਰ ਸਿੰਘ ਜੀ ਤੇਜੀ ਸਰਕਲ ਪ੍ਰਧਾਨ, ਸ. ਕੁਲਵਿੰਦਰ ਸਿੰਘ ਜੀ ਬਾਜਵਾ, ਲਵ ਡ੍ਰਾਵਿਡ ਜੀ,ਸ. ਮਨਪ੍ਰੀਤ ਸਿੰਘ ਜੀ ਬੰਟੀ, ਸ. ਜੇ.ਜੇ ਅਰੋੜਾ, ਸ. ਪ੍ਰਲਾਦ ਸਿੰਘ ਜੀ ਢੱਲ, ਸ. ਜੰਗ ਬਹਾਦਰ ਜੀ, ਸ. ਖੁਸ਼ਜੀਤ ਸਿੰਘ ਜੀ ਖ਼ਾਲਸਾ, ਬਲਜੀਤ ਕੁਮਾਰ ਜੀ,ਦੀਪੂ ਘਈ ਜੀ, ਕਾਲੀ ਘਈ ਜੀ, ਐਡਵੋਕੇਟ ਮਨਦੀਪ ਮੈਦਾਨ ਜੀ, ਕੰਵਲਜੀਤ ਸਿੰਘ ਜੀ, ਮੁੰਨੀ ਆਦਿਆਂ ਜੀ, ਸੰਜੀਵ ਚੋਧਰੀ ਜੀ, ਬੰਟੀ ਕਨੌਜੀਆਂ, ਅਮਨ ਬੱਸੀ ਜੀ, ਕਰਨ ਨਾਗਪਾਲ,ਮੈਡਮ ਪੂਨਮ ਅਰੋੜਾ ਜੀ,ਮੈਡਮ ਬਬੀਤਾ ਮਹਾਜਨ ਜੀ, ਮੈਡਮ ਪਰਮਿੰਦਰ ਕੌਰ, ਮੈਡਮ ਸੁਨੀਤਾ ਡ੍ਰਾਵਿਡ ਜੀ, ਮੈਡਮ ਰਾਣੀ ਧਰੀਵਾਲ, ਮੈਡਮ ਰਾਣੀ ਜੀ ਤੇ ਹੋਰ ਅਕਾਲੀ ਸਾਥੀ ਵਿਸ਼ੇਸ਼ੇ ਤੌਰ ਤੇ ਪੁਹੰਚੇ।

About Author

Leave A Reply

WP2Social Auto Publish Powered By : XYZScripts.com