Thursday, May 15

ਚੇਅਰਮੈਨ ਅਮਰਜੀਤ ਸਿੰਘ ਟਿੱਕਾ ਦੀ ਅਗੁਵਾਈ ‘ਚ ਮਾਡਲ ਟਾਊਨ ਵਿਖੇ ਕੋਵਿਡ ਟੀਕਾਕਰਨ ਕੈਂਪ ਆਯੋਜਿਤ

ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਸਰਕਾਰ ਅਤੇ ਮਾਡਲ ਟਾਊਨ ਵੈਲਫੇਅਰ ਕੌਸਲ (ਰਜਿ:) ਵੱਲੋਂ ਸਾਂਝੇ ਤੌਰ ‘ਤੇ ਕੋਵਿਡ ਟੀਕਾਕਰਨ ਦਾ ਮੁਫ਼ਤ ਕੈਂਪ ਮਾਡਲ ਟਾਊਨ ਜੰਜ ਘਰ ਵਿਖੇ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਲੋਕਾਂ ਵੱਲੋਂ ਮੁਫ਼ਤ ਟੀਕਾਕਰਨ ਦਾ ਲਾਭ ਉਠਾਇਆ ਗਿਆ। ਕੋਵਿਡ-19 ਮੁਫ਼ਤ ਟੀਕਾਕਰਨ ਕੈਂਪ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ ਅਤੇ ਪੰਜਾਬ ਮੱਧਮ ਉਦਯੋਗ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸ.ਅਮਰਜੀਤ ਸਿੰਘ ਟਿੱਕਾ, ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਵਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਇਸ ਮੌਕੇ ਵਾਰਡ ਨੰਬਰ 48 ਦੇ ਕੌਸਲਰ ਸ.ਪਰਵਿੰਦਰ ਸਿੰਘ ਲਾਪਰਾਂ, ਸ.ਗੁਰਦੇਵ ਸਿੰਘ ਲਾਪਰਾਂ, ਸ.ਕੁਲਵੰਤ ਸਿੰਘ ਸਿੱਧੂ, ਪ੍ਰਧਾਨ ਮਾਡਲ ਟਾਊਨ ਮਾਰਕੀਟ ਸ.ਅਮਰਜੀਤ ਸਿੰਘ, ਸ.ਸੁਖਵਿੰਦਰ ਸਿੰਘ ਲਾਲੀ, ਸ.ਅਮਰਪਾਲ ਸਿੰਘ ਸਰਨਾ, ਸ.ਨਵਪ੍ਰੀਤ ਸਿੰਘ ਬਿੰਦਰਾ, ਸ੍ਰੀ ਸੁਨੀਲ ਵਰਮਾਨੀ, ਸ੍ਰੀ ਕਪਿਲ ਖਰਬੰਦਾ, ਸ੍ਰੀ ਸੰਜੀਵ ਬਿੱਟੂ, ਸ੍ਰੀ ਚੇਤਨਯਾ ਖੰਨਾ, ਸ.ਕੰਵਲਜੀਤ ਸਿੰਘ ਬਿੰਦਰਾ, ਸ.ਸੁਰਿੰਦਰਪਾਰ ਸਿੰਘ ਬਿੰਦਰਾ, ਸ.ਵਰਿੰਦਰ ਸਿੰਘ ਜੌਹਰ, ਯੂਥ ਪ੍ਰਧਾਨ ਸ੍ਰੀ ਪਪਲ ਕਪੂਰ ਹਾਜ਼ਰ ਸਨ। ਸ.ਟਿੱਕਾ ਵੱਲੋਂ ਸਮੂਹ ਲੁਧਿਆਣਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਮੁਫ਼ਤ ਕੋਵਿਡ-19 ਟੀਕਾਕਰਨ ਕੈਂਪਾਂ ਦਾ ਲਾਭ ਉਠਾਇਆ ਜਾਵੇ ਤਾਂ ਜੋ ਕੋਰੋਨਾ ਮਹਾਂਮਾਰੀ ਦੇ ਖਿਲਾਫ਼ ਮਿਸ਼ਨ ਫਤਿਹ ਨੂੰ ਕਾਮਯਾਬ ਕੀਤਾ ਜਾ ਸਕੇ। ਇਸ ਮੌਕੇ ਮਾਡਲ ਟਾਊਨ ਵੈਲਫੇਅਰ ਕੌਸਲ ਵੱਲੋਂ ਲੰਗਰ ਅਤੇ ਚਾਹ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ।

About Author

Leave A Reply

WP2Social Auto Publish Powered By : XYZScripts.com