Sunday, May 11

ਜਲ ਵਿਕਾਸ ਮੰਡਲ ਵੱਲੋਂ 11 ਅਪ੍ਰੈਲ ਤੋਂ 22 ਅਪ੍ਰੈਲ ਤੱਕ ਸਰਹੰਦ ਨਹਿਰ ਦੀ ਕੀਤੀ ਜਾਵੇਗੀ ਬੰਦੀ – ਇੰਜੀ: ਰਮਨਪ੍ਰੀਤ ਸਿੰਘ ਮਾਨ

  • ਸਰਹੰਦ ਨਹਿਰ ਦੀ ਬੁਰਜੀ ‘ਤੇ ਇਸਕੇਪ ਰੈਗੂਲੇਟਰ ਬਨਾਉਣ ਦਾ ਚੱਲ ਰਿਹਾ ਹੈ ਕੰਮ
  • ਬ੍ਰਾਂਚ ਅਧੀਨ ਪੈਂਦੇ ਪਿੰਡਾਂ/ਸ਼ਹਿਰਾਂ ਦੇ ਵਾਟਰ ਵਰਕਸਾਂ ਦੇ ਪਾਣੀ ਵਾਲੇ ਟੈਂਕ ਦੇ ਭੰਡਾਰ ਭਰ ਲਏ ਜਾਣ, ਬੰਦੀ ਦੌਰਾਨ ਪੀਣ ਵਾਲੇ ਪਾਣੀ ਦੀ ਦਿੱਕਤ ਨਾ ਆਵੇ ਪੇਸ਼

ਲੁਧਿਆਣਾ, (ਸੰਜੇ ਮਿੰਕਾ,) – ਲੁਧਿਆਣਾ ਜਲ ਨਿਕਾਸ ਮੰਡਲ ਵੱਲੋਂ ਸਰਹੰਦ ਨਹਿਰ ਦੀ ਬੁਰਜੀ 145700/ਸੱਜਾ ਤੇ ਇਸਕੇਪ ਰੈਗੂਲੇਟਰ ਬਨਾਉਣ ਦਾ ਕੰਮ ਚੱਲ ਰਿਹਾ ਹੈ, ਜਿਸ ‘ਤੇ ਕਨੈਕਟੀਵਿਟੀ ਪ੍ਰੋਰਸ਼ਨ ਨੂੰ ਸਿਵਲ ਪੋਰਸ਼ਨ ਨਾਲ ਜੋੜਨ ਲਈ 11 ਅਪ੍ਰੈਲ ਤੋਂ 22 ਅਪ੍ਰੈਲ, 2021 ਤੱਕ ਸਰਹੰਦ ਨਹਿਰ ਦੀ ਬੰਦੀ ਕੀਤੀ ਜਾਵੇਗੀ।
ਬਠਿੰਡਾ ਨਹਿਰ ਮੰਡਲ ਦੇ ਕਾਰਜ਼ਕਾਰੀ ਇੰਜੀਨੀਅਰ ਸ੍ਰੀ ਰਮਨਪ੍ਰੀਤ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਨੈਕਟੀਵਿਟੀ ਪ੍ਰੋਰਸ਼ਨ ਨੂੰ ਸਿਵਲ ਪੋਰਸ਼ਨ ਨਾਲ ਜੋੜਨ ਲਈ ਸਰਹੰਦ ਨਹਿਰ ਦੀ ਬੰਦੀ ਪਹਿਲਾਂ 04 ਅਪ੍ਰੈਲ, 2021 ਤੋਂ 19 ਅਪ੍ਰੈਲ, 2021 ਤੱਕ ਕੀਤੀ ਜਾਣੀ ਸੀ ਜੋ ਹੁਣ ਮੁਲਤਵੀ ਕਰਕੇ 11 ਅਪ੍ਰੈਲ ਤੋਂ 22 ਅਪ੍ਰੈਲ, 2021 ਤੱਕ ਕੀਤੀ ਜਾਵੇਗੀ, ਜਿਸ ਕਾਰਣ ਬਠਿੰਡਾ ਬ੍ਰਾਂਚ ਦੀ ਬੰਦੀ 11 ਅਪ੍ਰੈਲ ਤੋਂ 24 ਅਪ੍ਰੈਲ, 2021 ਤੱਕ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸਾਉਣੀ ਦੀ ਫਸਲ ਦੀ ਬਿਜਾਈ ਸੁਰੂ ਹੋਣ ਤੋਂ ਪਹਿਲਾਂ ਰਜਵਾਹੇ/ਮਾਈਨਰਾਂ ਦੀ ਸਫਾਈ ਵੀ ਕੀਤੀ ਜਾਣੀ ਹੈ। ਉਨ੍ਹਾਂ ਆਮ ਪਬਲਿਕ, ਜਿੰਮੀਦਾਰਾਂ ਅਤੇ ਸਬੰਧਤ ਮਹਿਕਮਿਆਂ ਨੂੰ ਸੂਚਿਤ ਕਰਦਿਆਂ ਕਿਹਾ ਕਿ ਬਠਿੰਡਾ ਬ੍ਰਾਂਚ ਅਧੀਨ ਪੈਂਦੇ ਪਿੰਡਾਂ/ਸ਼ਹਿਰਾਂ ਦੇ ਵਾਟਰ ਵਰਕਸਾਂ ਦੇ ਪਾਣੀ ਵਾਲੇ ਟੈਂਕ ਦੇ ਭੰਡਾਰ ਭਰ ਲਏ ਜਾਣ ਤਾਂ ਜੋ ਬੰਦੀ ਦੌਰਾਨ ਪੀਣ ਵਾਲੇ ਪਾਣੀ ਦੀ ਕੋਈ ਦਿੱਕਤ ਪੇਸ਼ ਨਾ ਆਵੇ।

About Author

Leave A Reply

WP2Social Auto Publish Powered By : XYZScripts.com