- ਸਟੇਟ ਮੀਡੀਆ ਕਲੱਬ ਵੱਲੋਂ ਲੁਧਿਆਣਾ ਵਿੱਚ ਕੱਲ੍ਹ ਲਗਾਇਆ ਜਾ ਰਿਹਾ ਹੈ ‘ ਲੋਕ ਸੇਵਾ ਕੈਂਪ ‘
ਲੁਧਿਆਣਾ (ਸੰਜੇ ਮਿੰਕਾ) ਸਰਕਾਰੀ ਦਫ਼ਤਰਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਨੂੰ ਨੱਥ ਪਾਉਣ ਲਈ ਸਟੇਟ ਮੀਡੀਆ ਕਲੱਬ ਵੱਲੋਂ ਇੱਕ ਅਹਿਮ ਪਹਿਲ ਕਦਮੀ ਕੀਤੀ ਗਈ ਹੈ । ਕਲੱਬ ਦੇ ਪ੍ਰਧਾਨ ਜਤਿੰਦਰ ਟੰਡਨ ਦੀ ਅਗਵਾਈ ਹੇਠ ਭਲਕੇ , 26 ਫਰਵਰੀ ਵੀਰਵਾਰ ਨੂੰ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਇੱਕ ਵਿਸ਼ੇਸ਼ ‘ ਲੋਕ ਸੇਵਾ ਕੈਂਪ ‘ ਲਗਾਇਆ ਜਾ ਰਿਹਾ ਹੈ । ਇਹ ਕੈਂਪ ਇਸਲਈ ਲਗਾਇਆ ਜਾ ਰਿਹਾ ਹੈ ਕਿਉਂਕਿ ਇਸ ਕੈਂਪ ਦਾ ਮੁੱਖ ਮਕਸਦ ਉਨ੍ਹਾਂ ਆਮ ਲੋਕਾਂ ਦੀ ਮਦਦ ਕਰਨਾ ਹੈ ਜਿਨ੍ਹਾਂ ਦੇ ਜਾਇਜ਼ ਸਰਕਾਰੀ ਕੰਮ ਲੰਬੇ ਸਮੇਂ ਤੋਂ ਰੁਕੇ ਹੋਏ ਹਨ ਜਾਂ ਜਿਨ੍ਹਾਂ ਤੋਂ ਕਿਸੇ ਵਿਭਾਗ ਵਿੱਚ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ । ਇਸ ਮੌਕੇ ਪ੍ਰਧਾਨ ਜਤਿੰਦਰ ਟੰਡਨ ਨੇ ਦੱਸਿਆ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਨਗਰ ਨਿਗਮ , ਤਹਿਸੀਲ , ਪੁਲਿਸ ਥਾਣਿਆਂ ਅਤੇ ਸੇਵਾ ਕੇਂਦਰਾਂ ਵਿੱਚ ਲੋਕਾਂ ਨੂੰ ਬਿਨਾਂ ਵਜ੍ਹਾ ਖੱਜਲ – ਖੁਆਰ ਕੀਤਾ ਜਾਂਦਾ ਹੈ । ਸਟੇਟ ਮੀਡੀਆ ਕਲੱਬ ਅਜਿਹੇ ਲੋਕਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਕੰਮ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਵਿੱਚ ਸਹਿਯੋਗ ਕਰੇਗਾ । ਇਹ ਕੈਂਪ ਭਲਕੇ 26 ਫਰਵਰੀ 2026 ਵੀਰਵਾਰ ਨੂੰ ਸਮਾਂ: ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਸਥਾਨ ਟੇਢੀ ਰੋਡ , ਸਾਹਮਣੇ ਨਾਨਕਸਰ ਗੁਰਦੁਆਰਾ , ਸ਼ਿਮਲਾਪੁਰੀ , ਲੁਧਿਆਣਾ ਵਿੱਚ ਲਗਾਇਆ ਜਾਵੇਗਾ । ਇਸ ਮੌਕੇ ਪ੍ਰਧਾਨ ਜਤਿੰਦਰ ਟੰਡਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਦਾ ਵੀ ਕੋਈ ਜਾਇਜ਼ ਕੰਮ ਰੁਕਿਆ ਹੋਇਆ ਹੈ , ਤਾਂ ਉਹ ਕੱਲ੍ਹ ਇਸ ਕੈਂਪ ਵਿੱਚ ਪਹੁੰਚ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ । ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਇਸ ਜੰਗ ਵਿੱਚ ਮੀਡੀਆ ਕਲੱਬ ਹਮੇਸ਼ਾ ਜਨਤਾ ਦੇ ਨਾਲ ਖੜ੍ਹਾ ਹੈ । ਵਧੇਰੇ ਜਾਣਕਾਰੀ ਲਈ ਲੋਕ 72770-74000 ‘ਤੇ ਸੰਪਰਕ ਕਰ ਸਕਦੇ ਹਨ ।