ਮਾਲੇਰਕੋਟਲਾ, (ਸੰਜੇ ਮਿੰਕਾ) ਕੱਲ੍ਹ ਮਾਲੇਰਕੋਟਲਾ ਵਿਖੇ ਇਕਰਾ ਗਲੋਬਲ ਫਾਊਂਡੇਸ਼ਨ (ਆਈ ਜੀ ਐਫ) ਦਾ ਗਠਨ ਦੀਨੀ ਤੇ ਦੁਨਿਆਵੀ ਸਿੱਖਿਆ ਅਤੇ ਸਮਾਜ ਦੇ ਵਿਭਿੰਨ ਖੇਤਰਾਂ ਵਿੱਚ ਸਾਕਾਰਾਤਮਿਕ ਯੋਗਦਾਨ ਪਾਉਣ ਦੇ ਨਜ਼ਰੀਏ ਨਾਲ ਕੀਤਾ ਗਿਆ। ਇਸ ਮੌਕੇ ਉਕਤ ਫਾਊਂਡੇਸ਼ਨ ਦੇ ਵੱਖ ਵੱਖ ਅਹੁਦੇਦਾਰਾਂ , ਸਲਾਹਕਾਰ ਬੋਰਡ ਅਤੇ ਲੀਗਲ ਐਡਵਾਈਜ਼ਰ ਦੀ ਚੋਣ ਕੀਤੀ ਗਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਦੇ ਮੁਖੀ ਵਜੋਂ ਸੇਵਾ ਮੁਕਤ ਹੋਏ ਡਾ. ਅਨਵਰ ਚਿਰਾਗ਼ ਦੀ ਸਰਬ ਸੰਮਤੀ ਨਾਲ ਸੰਸਥਾ ਦੇ ਪ੍ਰਧਾਨ ਵਜੋਂ ਚੋਣ ਕੀਤੀ ਗਈ। ਡਾ۔ਅਨਵਰ ਚਿਰਾਗ਼ ਨੇ ਦੱਸਿਆ ਕਿ ਸੰਸਥਾ ਵਿੱਚ ਮੁਹੰਮਦ ਮੁਅੱਜ਼ਮ ਸੈਫੀ, ਸੀਨੀਅਰ ਮੀਤ ਪ੍ਰਧਾਨ ,ਮੁਹੰਮਦ ਬਸ਼ੀਰ ਮੀਤ ਪ੍ਰਧਾਨ, ਡਾ. ਅਨਵਾਰ ਅਹਿਮਦ , ਮੀਤ ਪ੍ਰਧਾਨ ਮਹਿਮੂਦ ਭੁੱਟੋ , ਮੀਤ ਪ੍ਰਧਾਨ, ਡਾ. ਮੁਹੰਮਦ ਅਸ਼ਰਫ , ਜਨਰਲ ਸਕੱਤਰ, ਮੁਹੰਮਦ ਅੱਬਾਸ ਧਾਲੀਵਾਲ , ਸੰਯੁਕਤ ਸਕੱਤਰ, ਅਬਦੁਲ ਹਮੀਦ , ਸੋਸ਼ਲ ਮੀਡੀਆ ਸਕੱਤਰ ਕਮ ਕੈਸ਼ੀਅਰ ਅਤੇ ਮੁਹੰਮਦ ਜਮੀਲ ਚੌਧਰੀ , ਪ੍ਰੈਸ ਸਕੱਤਰ ਵਜੋਂ ਜ਼ਿੰਮੇਵਾਰੀ ਨਿਭਾਉਣਗੇ। ਇਸਦੇ ਨਾਲ ਹੀ ਸੰਸਥਾ ਦੇ ਸਲਾਹਕਾਰ ਬੋਰਡ ਵਿੱਚ ਡਾ ਮੁਹੰਮਦ ਰਮਜ਼ਾਨ ਚੌਧਰੀ, ਜਨਾਬ ਤਲਹਾ ਰਸ਼ੀਦ, ਡਾ. ਮੁਜਾਹਿਦ ਹਸਨ, ਜਨਾਬ ਅਰਸ਼ਦ ਮਹਿਮੂਦ ਨੰਦਨ ਡਾ. ਮੁਹੰਮਦ ਇਦਰੀਸ, ਡਾ. ਰਾਸ਼ਿਦ ਰਸ਼ੀਦ, ਡਾ. ਮੁਹੰਮਦ ਲੁਕਮਾਨ ਅਤੇ ਲੀਗਲ ਐਡਵਾਈਜ਼ਰ ਵਜੋਂ ਐਡਵੋਕੇਟ ਗ਼ੁਲਾਮ ਨਬੀ ਮਲਿਕ, ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਨੂੰ ਸੰਸਥਾ ਵਿੱਚ ਸ਼ਾਮਿਲ ਕੀਤਾ ਗਿਆ ਤਾਂ ਜੋ ਸਿੱਖਿਆ ਅਤੇ ਲੋਕ ਭਲਾਈ ਨਾਲ ਸਬੰਧਿਤ ਉਲੀਕੇ ਟੀਚਿਆਂ ਤੇ ਬਿਹਤਰ ਤਰੀਕੇ ਨਾਲ ਕੰਮ ਕੀਤਾ ਜਾ ਸਕੇ।
Previous Articleलुधियाना पुलिस द्वारा हैंड ग्रेनेड सहित तीन आंतकियो को गिरफ्तार करना बहुत ही सराहनीय कदम :शिवसेना हिंदुस्तान