Thursday, December 4

ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਬਲਾਕ ਪੰਜਗਰਾਈਆਂ ਦੀ ਮੀਟਿੰਗ ਹੋਈ

  • ਵੱਖ ਵੱਖ ਕੰਮਾਂ ਸਬੰਧੀ ਐਸ.ਐਮ.ਓ ਨੂੰ ਦਿੱਤਾ ਮੰਗ ਪੱਤਰ

ਸੰਦੌੜ (ਸੰਜੇ ਮਿੰਕਾ) ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਇਕਾਈ ਬਲਾਕ ਫਤਿਹਗੜ੍ਹ ਪੰਜਗਰਾਈਆਂ ਦੀ ਮੀਟਿੰਗ ਬਲਾਕ ਪ੍ਰਧਾਨ ਰਾਜੇਸ਼ ਰਿਖੀ ਦੀ ਪ੍ਰਧਾਨਗੀ ਹੇਠ ਮੁਢਲਾ ਸਿਹਤ ਕੇਂਦਰ ਫਤਿਹਗੜ੍ਹ ਪੰਜਗਰਾਈਆਂ ਵਿਖੇ ਹੋਈ ਇਸ ਮੀਟਿੰਗ ਦੇ ਵਿੱਚ ਜਥੇਬੰਦੀ ਵੱਲੋਂ ਬਲਾਕ ਦੇ ਕਰਮਚਾਰੀਆਂ ਦੇ ਵੱਖ ਵੱਖ ਪੈਂਡਿੰਗ ਪਏ ਕੰਮਾਂ ਅਤੇ ਮੁਲਾਜ਼ਮਾਂ ਦੇ ਮਸਲਿਆਂ ਬਾਰੇ ਵਿਚਾਰਾਂ ਕੀਤੀਆਂ ਗਈਆਂ ਅਤੇ ਬਲਾਕ ਪੱਧਰੀ ਪੈਂਡਿੰਗ ਪਏ ਕੰਮਾਂ ਦੇ ਸੰਬੰਧ ਵਿੱਚ ਇੱਕ ਮੰਗ ਪੱਤਰ ਐਸ.ਐਮ.ਓ ਪੀਐਚਸੀ ਫਤਿਹਗੜ ਪੰਜਗਰਾਈਆਂ ਦੇ ਨਾਮ ਦਿੱਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਸੂਬਾ ਪ੍ਰੈੱਸ ਸਕੱਤਰ ਤੇ ਬਲਾਕ ਪ੍ਰਧਾਨ ਰਜੇਸ਼ ਰਿਖੀ ਸੂਬਾ ਮੁੱਖ ਸਲਾਹਕਾਰ ਅਤੇ ਬਲਾਕ ਜਨਰਲ ਸਕੱਤਰ ਗੁਲਜਾਰ ਖਾਨ, ਸੂਬਾ ਕਮੇਟੀ ਮੈਂਬਰ ਅਤੇ ਬਲਾਕ ਮੁੱਖ ਸਲਾਹਕਾਰ ਕਰਮਦੀਨ ਨੇ ਕਿਹਾ ਕਿ ਜਥੇਬੰਦੀ ਦੇ ਵੱਲੋਂ ਮੁਲਾਜ਼ਮਾਂ ਦੇ ਬਲਾਕ ਪੱਧਰੀ ਕੰਮ ਜੋ ਹੋਣ ਤੋਂ ਰਹਿੰਦੇ ਸਨ ਉਹਨਾਂ ਸਬੰਧੀ ਲਿਖਤੀ ਤੌਰ ਤੇ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਜਥੇਬੰਦੀ ਹਮੇਸ਼ਾ ਹੀ ਮੁਲਾਜ਼ਮਾਂ ਦੇ ਮਸਲਿਆਂ ਤੇ ਹਿੱਤਾਂ ਦੇ ਲਈ ਸਰਗਰਮ ਰਹੀ ਹੈ ਅਤੇ ਰਹੇਗੀ ਅਤੇ ਮੁਲਾਜ਼ਮ ਮੰਗਾਂ ਨੂੰ ਪੂਰਾ ਕਰਾਉਣ ਦੇ ਲਈ ਸੂਬਾ ਪੱਧਰ ਤੱਕ ਦੇ ਸੰਘਰਸ਼ਾਂ ਨੂੰ ਕਰਨਾ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਮਨਵਾਉਣਾ ਹੀ ਜਥੇਬੰਦੀ ਦਾ ਇਤਿਹਾਸ ਰਿਹਾ, ਇਸ ਮੌਕੇ ਸੂਬਾ ਆਗੂ ਇੰਦਰਜੀਤ ਸਿੰਘ,ਮਨਦੀਪ ਸਿੰਘ ਕੰਗਣਵਾਲ, ਗੁਰਵੀਰ ਸਿੰਘ ਭੂਦਨ, ਕਰਮਜੀਤ ਸਿੰਘ ਮਤੋਈ,ਲਖਵਿੰਦਰ ਸਿੰਘ,ਗੁਰਮੇਲ ਸਿੰਘ ਸਾਦਕ ਅਲੀ, ਨਿਰਭੈ ਸਿੰਘ,ਗੁਰਪ੍ਰੀਤ ਸਿੰਘ,ਪ੍ਰਿੰਸ ਕੁਮਾਰ,ਜਸਪਿੰਦਰ ਸਿੰਘ, ਦਿਲਜੀਤ ਸਿੰਘ,ਮੁਹੰਮਦ ਇਲਿਆਸ,ਤਰਸੇਮ ਸਿੰਘ,ਵਿਪਨ ਕੁਮਾਰ, ਚਮਕੌਰ ਸਿੰਘ,ਜਸਵੀਰ ਸਿੰਘ,ਸਤਿੰਦਰ ਸਿੰਘ,ਮਨਦੀਪ ਸਿੰਘ ਧਲੇਰ,ਇਜਾਜ ਅਲੀ, ਹਰਭਗਵਾਨ ਚਾਂਗਲੀ, ਅਮਨਦੀਪ ਸਿੰਘ ਮਾਹਮਦਪੁਰ ਸਮੇਤ ਕਈ ਆਗੂ ਹਾਜ਼ਰ ਸਨ

About Author

Leave A Reply

WP2Social Auto Publish Powered By : XYZScripts.com