Friday, August 8

ਨਸ਼ਾ ਤਸਕਰ 130 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ – ਕਈ ਗੰਭੀਰ ਮਾਮਲਿਆਂ ਵਿੱਚ ਸੀ ਲੋੜੀਦਾ

ਲੁਧਿਆਣਾ (ਸੰਜੇ ਮਿੰਕਾ)ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਸਵਪਨ ਸ਼ਰਮਾ ਆਈ.ਪੀ.ਐੱਸ. ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਇੱਕ ਨਸ਼ਾ ਤਸ਼ਕਰ ਨੂੰ 130 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸ੍ਰੀ ਰੁਪਿੰਦਰ ਸਿੰਘ PPS/DCP ਸਿਟੀ ਲੁਧਿਆਣਾ ਜੀ ਨੇ ਦੱਸਿਆ ਕਿ ਸਮੀਰ ਵਰਮਾ PPS/ADCP-1 ਅਤੇ ਦਵਿੰਦਰ ਕੁਮਾਰ PPS/ADCP NORTH ਦੀ ਅਗਵਾਈ ਹੇਠ, ਥਾਣਾ ਜੋਧੇਵਾਲ ਦੇ ਇੰਸਪੈਕਟਰ ਜਸਵੀਰ ਸਿੰਘ ਦੀ ਪੁਲਿਸ ਟੀਮ ਵੱਲੋਂ ਮਿਤੀ 03.08.2025 ਨੂੰ ਇੱਕ ਨਸ਼ਾ ਤਸਕਰ ਗਗਨ ਸ਼ਰਮਾ ਪੁੱਤਰ ਵੇਦ ਪ੍ਰਕਾਸ਼ ਨੂੰ 130 ਗ੍ਰਾਮ ਹੈਰੋਇਨ ਸਮੇਤ ਬਾਵਾ ਕਲੋਨੀ ਨੇੜੇ ਗ੍ਰਿਫਤਾਰ ਕੀਤਾ ਗਿਆ। ਜਿਸਦੇ ਖਿਲਾਫ NDPS ਐਕਟ ਤਹਿਤ ਥਾਣਾ ਜੋਧੇਵਾਲ ਵਿਖੇ ਮੁਕਦਮਾ ਨੰਬਰ 102 ਮਿਤੀ 03-08-25 ਅ/ਧ 21-ਬੀ 61-85 ਦਰਜ ਕੀਤਾ ਗਿਆ। ਜਿਸਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।ਦੋਸ਼ੀ ਗਗਨ ਸ਼ਰਮਾ ਦੇ ਖਿਲਾਫ ਕਤਲ, ਜਬਰ ਜਨਾਹ, ਚੋਰੀ, ਧੋਖਾਧੜੀ, ਹਮਲਾ ਆਦਿ ਦੇ 11 ਤੋਂ ਵੱਧ ਗੰਭੀਰ ਮਾਮਲੇ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ।

About Author

Leave A Reply

WP2Social Auto Publish Powered By : XYZScripts.com