Tuesday, July 29

ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਮੋਟਰਸਾਇਕਲ 2 ਚੋਰਾਂ ਨੂੰ ਕੀਤਾ ਕਾਬੂ

ਲੁਧਿਆਣਾ (ਸੰਜੇ ਮਿੰਕਾ) ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਸਵਪਨ ਸ਼ਰਮਾ ਆਈ.ਪੀ.ਐੱਸ. ਦੇ ਦਿਸ਼ਾ-ਨਿਰਦੇਸ਼ ਹੇਠ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਨੌਰਥ /ਸ੍ਰੀ ਦਵਿੰਦਰ ਕੁਮਾਰ PPS ਨੇ ਦੱਸਿਆ ਕਿ ਇੰਸਪੈਕਟਰ ਜਸਵੀਰ ਸਿੰਘ ਮੁੱਖ ਅਫਸਰ ਥਾਣਾ ਜੋਧੇਵਾਲ ਦੀ ਟੀਮ ਨੇ ਮਿਤੀ 18.07.2025 ਨੂੰ ਐਲ.ਕੇ. ਸਪੋਰਟ ਫੈਕਟਰੀ ਬਾਹਰੋਂ ਚੋਰੀ ਹੋਏ ਮੋਟਰਸਾਇਕਲ ਦੇ ਮਾਮਲੇ ਵਿੱਚ ਦੋਸ਼ੀ ਰਾਜਵੰਤ ਸਿੰਘ ਉਰਫ ਦੀਪੂ ਅਤੇ ਸੰਨੀ ਨੂੰ ਐਲਡੀਕੋ ਚੌਕੀ ਨੇੜੇ ਗ੍ਰਿਫਤਾਰ ਕਰਕੇ 2 ਚੋਰੀ ਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ। ਦੋਸ਼ੀਆਂ ਖਿਲਾਫ ਥਾਣਾ ਬਸਤੀ ਜੋਧੇਵਾਲ ਵਿਖੇ ਮੁਕੱਦਮਾ ਨੰ. 93 ਮਿਤੀ 23.07.25 ਅ/ਧ 303(2), 305 BNS ਤਹਿਤ ਦਰਜ ਕਰਕੇ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਦੋਸ਼ੀਆਂ ਪਾਸੋਂ ਪੁੱਛਗਿੱਛ ਜਾਰੀ ਹੈ। ਦੋਵੇਂ ਦੋਸ਼ੀਆਂ ਦੇ ਖਿਲਾਫ ਪਹਿਲਾਂ ਤੋਂ ਵੀ ਵੱਖ-ਵੱਖ ਥਾਣਿਆਂ ਵਿੱਚ ਆਬਕਾਰੀ, ਐਨ.ਡੀ.ਪੀ.ਐੱਸ. ਅਤੇ ਚੋਰੀ ਦੇ ਕਈ ਗੰਭੀਰ ਮਾਮਲੇ ਦਰਜ ਹਨ।

About Author

Leave A Reply

WP2Social Auto Publish Powered By : XYZScripts.com