ਲੁਧਿਆਣਾ (ਸੰਜੇ ਮਿੰਕਾ) ਮਾਨਯੋਗ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਸਵਪਨ ਸ਼ਰਮਾ IPS ਜੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਤੇ ਏ.ਡੀ.ਸੀ.ਪੀ -1/ਸ੍ਰੀ ਸਮੀਰ ਵਰਮਾ PPS ਜੀ ਦੀ ਅਗਵਾਈ ਹੇਠ SHO ਇੰਸਪੈਕਟਰ ਗੁਰਜੀਤ ਸਿੰਘ ਅਤੇ ਹੋਲਦਾਰ ਸਾਹਿਲ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਥਾਣਾ ਡਵੀਜਨ ਨੰ. 02 ਲੁਧਿਆਣਾ ਵਿੱਚ ਮਿਤੀ 26.07.2025 ਨੂੰ ਨਿੱਕੀ ਪੁੱਤਰ ਸੁਭਾਸ਼ ਕੁਮਾਰ ਵਾਸੀ ਪ੍ਰੇਮ ਨਗਰ ਲੁਧਿਆਣਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ‘ਤੇ 03 ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਚੀਮਾ ਚੌਂਕ ਪੁਲ ਨੇੜੇ ਦਾਤ ਲੋਹਾ ਵਿਖਾ ਕੇ ਮੋਬਾਇਲ, ਨਕਦੀ ਅਤੇ ਜਰੂਰੀ ਕਾਗਜ਼ਾਤ ਖੋਹਣ ਦੇ ਮਾਮਲੇ ‘ਚ ਮੁਕਦਮਾ ਨੰਬਰ 94 ਮਿਤੀ 26.7.2025 BNS ਧਾਰਾਵਾਂ 304(2), 351(2), 3(5), 317(2) ਤਹਿਤ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ।ਤਿੰਨ ਦੋਸ਼ੀਆਂ ਰੋਹਿਤ ਪੁੱਤਰ ਰਜਿੰਦਰ ਚੌਹਾਨ, ਅਨੀਸ਼ ਉਰਫ ਵੱਡਾ ਕਾਲੂ ਪੁੱਤਰ ਸੁਧੀਰ ਸਾਹਨੀ ਅਤੇ ਅਜਾਦ ਪੁੱਤਰ ਕੱਲੂ ਤਿੰਨੇ ਵਾਸੀ ਇਸਲਾਮ ਗੰਜ ਲੁਧਿਆਣਾ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਕੁੱਲ 20 ਮੋਬਾਇਲ ਫੋਨ, 1 ਬਿਨਾਂ ਨੰਬਰੀ ਕਾਲੀ ਸਪਲੈਂਡਰ ਮੋਟਰਸਾਈਕਲ ਅਤੇ ਦਾਤ ਲੋਹਾ ਬਰਾਮਦ ਕੀਤੇ ਹਨ। ਦੋਸ਼ੀਆਂ ਪਾਸੋਂ ਪੁੱਛਗਿੱਛ ਜਾਰੀ ਹੈ ਤੇ ਹੋਰ ਅਹਿਮ ਸੁਰਾਗ ਮਿਲਣ ਦੀ ਉਮੀਦ ਹੈ। ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ।
Previous Articleਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਮੋਟਰਸਾਇਕਲ 2 ਚੋਰਾਂ ਨੂੰ ਕੀਤਾ ਕਾਬੂ