Friday, July 4

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਮਨੀ ਚੋਣ ਲੜ ਚੁੱਕੇ ਉਮੀਦਵਾਰਾਂ ਲਈ ਚੋਣ ਖ਼ਰਚੇ ਦਾ ਅੰਤਿਮ ਲੇਖਾ-ਜੋਖਾ ਜਮਾਂ ਕਰਨ ਲਈ ਦਿੱਤੀ ਸਿਖਲਾਈ

ਲੁਧਿਆਣਾ,(ਸੰਜੇ ਮਿੰਕਾ) : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 19 ਜੂਨ ਨੂੰ ਹਾਲ ਹੀ ਵਿੱਚ ਹੋਈ 64-ਲੁਧਿਆਣਾ ਪੱਛਮੀ ਜ਼ਿਮਨੀ ਚੋਣ 2025 ਵਿੱਚ 64-ਲੁਧਿਆਣਾ ਪੱਛਮੀ ਹਲਕੇ ਤੋਂ ਚੋਣ ਲੜ ਚੁੱਕੇ ਉਮੀਦਵਾਰਾਂ ਲਈ ਚੋਣ ਖ਼ਰਚੇ ਦਾ ਅੰਤਿਮ ਲੇਖਾ-ਜੋਖਾ ਜਮ੍ਹਾਂ ਕਰਵਾਉਣ ਲਈ ਸਥਾਨਕ ਬੱਚਤ ਭਵਨ ਵਿਖੇ ਸਿਖਲਾਈ  ਦਿੱਤੀ ਗਈ। ਖਰਚ ਨਿਗਰਾਨ ਕਮੇਟੀ ਦੇ ਮੈਂਬਰ ਵੀ ਮੌਜੂਦ ਸਨ। ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਚੋਣ ਖਰਚਾ ਸਟੇਟਮੈਂਟ ਨੂੰ ਮੁਕੰਮਲ ਕਰਨ ਵਿੱਚ ਮਦਦ ਕਰਨ ਲਈ ਸਿਖਲਾਈ ਦਿੱਤੀ ਗਈ। ਉਨ੍ਹਾਂ ਨੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਅਤੇ ਨਤੀਜਾ ਵੀ 23 ਜੂਨ 2025 ਨੂੰ ਐਲਾਨਿਆ ਜਾ ਚੁੱਕਾ ਹੈ ਅਤੇ ਇਸ ਤਰ੍ਹਾਂ ਚੋਣ ਖਰਚ ਨਿਗਰਾਨੀ ‘ਤੇ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੋਣ ਨਤੀਜਾ ਐਲਾਨਣ ਦੀ ਮਿਤੀ ਤੋਂ 30 ਦਿਨਾਂ ਦੀ ਕਾਨੂੰਨੀ ਸਮਾਂ ਸੀਮਾ ਦੇ ਅੰਦਰ ਭਾਵ 22 ਜੁਲਾਈ 2025 ਦੇ ਅੰਦਰ ਚੋਣ ਦਫ਼ਤਰ ਵਿੱਚ ਆਪਣਾ ਚੋਣ ਖਰਚ ਦਾ ਲੇਖਾ-ਜੋਖਾ ਦਾਇਰ ਕਰਨਾ ਜ਼ਰੂਰੀ ਹੈ। ਇਸ ਮੌਕੇ ਦੱਸਿਆ ਗਿਆ ਕਿ ਉਮੀਦਾਵਾਰਾ ਦੇ ਖ਼ਰਚੇ ਦਾ ਲੇਖਾ-ਜੋਖਾ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਵੀ.ਸੀ. ਰੂਮ, ਸੁਵਿਧਾ ਕੇਂਦਰ, ਮਿੰਨੀ ਸਕੱਤਰੇਤ, ਲੁਧਿਆਣਾ ਵਿਖੇ ਕਮੇਟੀ ਦੇ ਦਫ਼ਤਰ ਵਿਖੇ ਸਟੇਟਮੈਂਟ ਜਮ੍ਹਾਂ ਕਰਾਈ ਜਾ ਸਕਦੀ ਹੈ। ਉਮੀਦਵਾਰਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਚੋਣ ਖਰਚੇ ਦੇ ਬਿੱਲ/ਵਾਊਚਰ ਅਤੇ ਬੈਂਕ ਸਟੇਟਮੈਂਟਾਂ ਆਪਣੇ ਖਾਤੇ ਦੇ ਰਜਿਸਟਰਾਂ ਅਨੁਸਾਰ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ। ਇਸ ਮੌਕੇ ਇਹ ਵੀ ਸਲਾਹ ਦਿੱਤੀ ਗਈ ਕਿ ਉਹ ਚੋਣ ਖਰਚੇ ਦੀ ਸਟੇਟਮੈਂਟ ਜਮਾਂ ਕਰਵਾਉਣ ਲਈ ਕਿਸੇ ਵੀ ਸਮੇਂ ਕਮੇਟੀ ਕੋਲ ਪਹੁੰਚ ਕਰਨ। ਜ਼ਿਕਰਯੋਗ ਹੈ ਕਿ ਲੁਧਿਆਣਾ ਪੱਛਮੀ ਹਲਕੇ ਤੋਂ 14 ਉਮੀਦਵਾਰਾਂ ਨੇ ਚੋਣ ਲੜੀ ਸੀ। ਅੱਜ ਸਿਖਲਾਈ ਦੌਰਾਨ 13 ਉਮੀਦਵਾਰ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨੇ ਹੀ ਸਿਖਲਾਈ ਪ੍ਰਾਪਤ ਕੀਤੀ।

About Author

Leave A Reply

WP2Social Auto Publish Powered By : XYZScripts.com