- ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦੀ ਕੀਤੀ ਸਮੀਖਿਆ
ਲੁਧਿਆਣਾ, (ਸੰਜੇ ਮਿੰਕਾ) – ਮੈਂਬਰ, ਪੰਜਾਬ ਸਟੇਟ ਫੂਡ ਕਮਿਸ਼ਨ ਚੇਤਨ ਪ੍ਰਕਾਸ਼ ਧਾਲੀਵਾਲ ਵਲੋਂ ਜ਼ਿਲ੍ਹਾ ਲ਼ੁਧਿਆਣਾ ਦਾ ਅਚਨਚੇਤ ਦੌਰਾ ਕਰਦਿਆਂ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਸਰਕਾਰੀ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਅਯਾਲੀ ਖੁਰਦ, ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ, ਸਲੇਮਪੁਰ ਅਤੇ ਇਸ ਦੇ ਨਾਲ ਹੀ ਆਂਗਣਵਾੜੀ ਸੈਂਟਰ ਗੌਸਪੁਰ ਗੜਾਂ ਅਤੇ ਰਾਸ਼ਨ ਡਿਪੂ ਨੂਰਪੁਰ ਬੇਟ ਅਤੇ ਗੌਂਸਪੁਰ ਵਿਖੇ ਵੀ ਸਮੀਖਿਆ ਕੀਤੀ। ਧਾਲੀਵਾਲ ਵੱਲੋਂ ਇਨ੍ਹਾਂ ਸਰਕਾਰੀ ਸਕੂਲਾ ਵਿੱਚ ਚੱਲ ਰਹੀ ਮਿਡ-ਡੇਅ-ਮੀਲ ਸਕੀਮ ਦੀ ਚੈਕਿੰਗ ਕਰਦਿਆਂ ਅਨਾਜ ਭੰਡਾਰ ਘਰ ਦੇ ਨਿਰੀਖਣ ਦੇ ਨਾਲ-ਨਾਲ ਸਕੂਲ ਵਿੱਚ ਪੀਣ ਵਾਲੇ ਪਾਣੀ ਦਾ ਟੀ.ਡੀ.ਐਸ. ਵੀ ਚੈਕ ਕੀਤਾ ਗਿਆ। ਨਿਰੀਖਣ ਦੌਰਾਨ ਇਹਨਾਂ ਸਕੂਲਾ ਵਿੱਚ ਮਿਡ ਡੇ ਮੀਲ ਦਾ ਪ੍ਰਬੰਧ ਠੀਕ ਪਾਇਆ ਗਿਆ ਪ੍ਰੰਤੂ ਪੀਣ ਵਾਲੇ ਪਾਣੀ ਵਿੱਚ ਟੀ.ਡੀ.ਐਸ. ਦੀ ਮਾਤਰਾ 250 ਤੋਂ ‘ਤੇ ਪਾਈ ਗਈ ਜਿਸਦ ਸਬੰਧੀ ਮੌਕੇ ‘ਤੇ ਮੌਜੂਦ ਅਧਿਕਾਰੀਆ ਨੂੰ ਸੁਧਾਰ ਕਰਨ ਸਬੰਧੀ ਹਦਾਇਤ ਕੀਤੀ ਗਈ। ਚੈਕਿੰਗ ਦੌਰਾਨ ਇਹ ਵੀ ਪਾਇਆ ਗਿਆ ਕੀ ਕੁੱਕ-ਕਮ-ਹੈਲਪਰਾ ਵਲੋਂ ਨਹੁੰ ਰੱਖੇ ਹੋਏ ਸਨ ਜੋ ਕਿ ਸਰਕਾਰੀ ਹਦਾਇਤਾ ਦੀ ਉਲੰਘਣਾ ਹੈ ਇਹਨਾਂ ਖਾਮੀਆ ਦੇ ਸਬੰਧ ਵਿੱਚ ਮੌਕੇ ‘ਤੇ ਮੌਜੂਦ ਅਧਿਕਾਰੀਆ ਨੂੰ ਸਖਤ ਤਾੜਨਾ ਕਰਦਿਆਂ ਭਵਿੱਖ ਵਿੱਚ ਇਸ ਤਰਾਂ ਦੀ ਅਣਗਹਿਲੀ ਨਾ ਵਰਤਣ ਸਬੰਧੀ ਹਦਾਇਤਾ ਦਿੱਤੀਆ। ਬਾਅਦ ਵਿੱਚ, ਮੈਂਬਰ, ਪੰਜਾਬ ਸਟੇਟ ਫੂਡ ਕਮਿਸ਼ਨ ਵਲੋਂ ਆਂਗਣਵਾੜੀ ਸੈਂਟਰਾਂ ਦੀ ਚੈਕਿੰਗ ਕੀਤੀ ਗਈ ਅਤੇ ਸੈਂਟਰਾਂ ਵਿਖੇ ਲਾਭਪਾਤਰੀਆਂ ਨੂੰ ਦਿੱਤੇ ਜਾਣ ਵਾਲੇ ਲਾਭ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ। ਨਿਰੀਖਣ ਦੌਰਾਨ ਉਨ੍ਹਾਂ ਆਂਗਣਵਾੜੀ ਦਾ ਰਿਕਾਰਡ ਵੀ ਚੈਕ ਕੀਤਾ। ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਦਾ ਦੌਰਾ ਕਰਨ ਉਪਰੰਤ ਰਾਸ਼ਨ ਡਿਪੂ ਨੂਰਪੁਰ ਬੇਟ ਅਤੇ ਗੌਂਸਪੁਰ ਵਿਖੇ ਕਣਕ ਦੀ ਵੰਡ ਦਾ ਨਿਰੀਖਣ ਕੀਤਾ ਗਿਆ। ਇਹਨਾਂ ਰਾਸ਼ਨ ਡਿਪੂਆ ‘ਤੇ ਕਣਕ ਦੀ ਵੰਡ ਮੁਕੰਮਲ ਹੋ ਚੁੱਕੀ ਸੀ ਅਤੇ ਇਨ੍ਹਾਂ ਡਿਪੂਆ ਦਾ ਰਿਕਾਰਡ ਵੀ ਚੈਕ ਕੀਤਾ ਗਿਆ। ਇਨ੍ਹਾਂ ਰਾਸ਼ਨ ਡਿਪੂਆ ‘ਤੇ ਸ਼ਿਕਾਇਤ ਬਾਕਸ ਅਤੇ ਕਮਿਸ਼ਨ ਨਾਲ ਸਬੰਧਤ ਜਾਗਰੂਕਤਾ ਬੈਨਰ ਮੌਜੂਦ ਨਹੀ ਸਨ ਜਿਸ ਸਬੰਧੀ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੂੰ ਸ਼ਿਕਾਇਤ ਬਾਕਸ ਅਤੇ ਕਮਿਸ਼ਨ ਨਾਲ ਸਬੰਧਤ ਜਾਗਰੂਕਤਾ ਬੈਨਰ ਲਗਵਾਉਣ ਲਈ ਹਦਾਇਤ ਕੀਤੀ ਗਈ। ਮੈਂਬਰ, ਪੰਜਾਬ ਸਟੇਟ ਫੂਡ ਕਮਿਸ਼ਨ ਚੇਤਨ ਪ੍ਰਕਾਸ਼ ਧਾਲੀਵਾਲ ਵਲੋਂ ਲਾਭਪਾਤਰੀਆ ਨੂੰ ਕਮਿਸ਼ਨ ਦੇ ਹੈਲਪਲਾਈਨ ਨੰਬਰ 98767-64545 ਅਤੇ ਈਮੇਲ punjabfoodcommission@gmail.com ਦੀ ਜਾਣਕਾਰੀ ਵੀ ਅਤੇ ਨਾਲ ਹੀ ਦੱਸਿਆ ਕੀ ਉਹ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆ ਸਕੀਮਾਂ ਸਬੰਧੀ ਸ਼ਿਕਾਇਤ ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਰ(ਵਿਕਾਸ) ਕੋਲ ਦਰਜ ਕਰਵਾ ਸਕਦੇ ਹਨ। ਵੱਖ-ਵੱਖ ਸਥਾਨਾਂ ਦੀ ਚੈਕਿੰਗ ਕਰਨ ਉਪਰੰਤ ਮੈਂਬਰ, ਪੰਜਾਬ ਸਟੇਟ ਫੂਡ ਕਮਿਸ਼ਨ ਵਲੋਂ ਹਾਜ਼ਰ ਅਧਿਕਾਰੀਆ ਦਾ ਧੰਨਵਾਦ ਕਰਦੇ ਹੋਏ ਦੌਰੇ ਦੀ ਸਮਾਪਤੀ ਕੀਤੀ ਗਈ।