
ਲੁਧਿਆਣਾ (ਸੰਜੇ ਮਿੰਕਾ) ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਭਾਰਤ ਦੀ ਸਥਾਨਕ ਸ਼ਾਖਾ ਵਲੋਂ ਕਰਮਯੋਗੀ ਅਸ਼ਵਨੀ ਸਹੋਤਾ ਰਾਸ਼ਟਰੀ ਸਰਵਉਚ ਨਿਰਦੇਸ਼ਕ ਭਾਵਾਧਸ-ਭਾਰਤ ਦੀ ਅਗਵਾਈ ਹੇਠ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ-ਪੰਜਾਬ ਅਤੇ ਡਾ. ਰਵਜੋਤ ਸਿੰਘ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦਾ ਲੁਧਿਆਣਾ ਫੇਰੀ ਦੌਰਾਨ ਡਾ. ਬੀ. ਆਰ ਅੰਬੇਦਕਰ ਭਵਨ, ਨੇੜੇ ਜਲੰਧਰ ਬਾਈਪਾਸ ਲੁਧਿਆਣਾ ਵਿਖੇ ਪਹੁੰਚਣ ‘ਤੇ ਫੁੱਲਾਂ ਦੇ ਬੁਕੇ ਦੇ ਕੇ ਭਰਵਾਂ ਸਵਾਗਤ ਕੀਤਾ ਗਿਆ। ਉਹ ਅੱਜ ਸ਼ਹਿਰ ਵਿਚ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨਾਲ ਚੌਧਰੀ ਮਦਨ ਲਾਲ ਬੱਗਾ ਵਿਧਾਇਕ ਵਿਧਾਨ ਸਭਾ ਹਲਕਾ ਉੱਤਰੀ ਵੀ ਮੌਜੂਦ ਸਨ। ਇਸ ਉਪਰੰਤ ਸ੍ਰੀ ਸਹੋਤਾ ਵਲੋਂ ਸ. ਭਗਵੰਤ ਸਿੰਘ ਮਾਨ, ਡਾ. ਰਵਜੋਤ ਸਿੰਘ ਨੂੰ ਸਿਰੋਪਾਓ, ਲੋਈ ਅਤੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਭਾਵਾਧਸ ਦੇ ਰਾਸ਼ਟਰੀ ਮੁੱਖ ਖਜਾਨਚੀ ਵਿਜੈ ਮਾਨਵ, ਰਾਸ਼ਟਰੀ ਸੰਯੁਕਤ ਮੰਤਰੀ ਵਰਿੰਦਰ ਗਾਗਟ, ਰਾਸ਼ਟਰੀ ਸੰਚਾਲਕ ਯੂਥ ਵਿੰਗ ਸੋਨੂੰ ਫੁੱਲਾਂਵਾਲ, ਰਾਸ਼ਟਰੀ ਸਲਾਹਕਾਰ ਨਰੇਸ਼ ਸੌਦਾ, ਵਰਿੰਦਰ ਸਿੰਘ (ਕਾਲਾ ਸਵਾਮੀ), ਸੂਬਾ ਕਨਵੀਨਰ-ਪੰਜਾਬ ਰਾਜੇਸ਼ ਦੈਤਯ, ਸਿਕੰਦਰ ਚੌਹਾਨ, ਨੇਤਾ ਜੀ ਸੋਂਧੀ, ਮੋਹਨਵੀਰ ਚੌਹਾਨ, ਟੋਨੀ ਸਹੋਤਾ, ਸੁਰਿੰਦਰ ਬਾਲੀ, ਭਾਵਾਧਸ ਐਜੂਕੇਸ਼ਨ ਬੋਰਡ ਦੇ ਰਾਸ਼ਟਰੀ ਸੰਚਾਲਕ ਨੀਸ਼ੂ ਘਈ, ਕੌਮੀ ਸਕੱਤਰ ਤੇ ਸੂਬਾਈ ਇੰਚਾਰਜ ਐਜੂਕੇਸ਼ਨ ਬੋਰਡ ਅਭੈ ਸਹੋਤਾ, ਭਾਵਾਧਸ ਯੂਥ ਵਿੰਗ ਦੇ ਸੂਬਾਈ ਇੰਚਾਰਜ ਕਰਨ ਬਾਲੀ, ਸੂਬਾਈ ਕਨਵੀਨਰ ਲੇਬਰ ਵਿਕਾਸ ਬੋਰਡ ਰਾਜੂ ਸ਼ੇਰਪੁਰੀਆ, ਕੌਮੀ ਕਾਰਜਕਾਰਨੀ ਮੈਂਬਰ-ਭਾਰਤ ਗੁਲਸ਼ਨ ਡਿਮਾਣਾ, ਦੀਪਾ ਸਭਰਵਾਲ, ਬਿੱਟੂ ਮੱਟੂ, ਨਰੇਸ਼ ਸੌਦਾ, ਲਾਲਾ ਪ੍ਰਵੀਨ, ਵਰਜਿੰਦਰ ਫੋਕਲ ਪੁਆਇੰਟ, ਅਜੈ ਕਾਲੜਾ, ਵਿਜੈ ਫਰਮਾਏ, ਬਿੱਟੂ ਡੁਲਗਚ, ਰਮੇਸ਼ ਘਈ, ਨਰੇਸ਼ ਸਹੋਤਾ, ਅਰਜੁਨ ਸਿੰਘ ਸਹੋਤਾ, ਬਿੱਟੂ ਗਿੱਲ, ਵਿੱਕੀ ਚੌਹਾਨ, ਸੰਜੇ ਅਸੁਰ, ਵਿੱਕੀ ਈਡਬਲਿਊਐਸ ਕਲੋਨੀ ਅਤੇ ਸੂਬਾਈ ਕਾਰਜਕਾਰਨੀ ਮੈਂਬਰ ਵਿਨੋਦ ਸਹੋਤਾ, ਭਾਵਾਧਸ ਯੂਥ ਵਿੰਗ ਪ੍ਰਦੀਪ ਟਾਂਕ, ਰੋਨੀ ਬੈਨੀਵਾਲ, ਗੌਰਵ ਗਾਗਟ, ਮਣੀ ਮੂੰਗ, ਤਰੁਣ ਸਹੋਤਾ, ਅਨੁਜ ਚੌਹਾਨ, ਅਰੁਣ ਡੁਲਗਚ, ਭਾਵਾਧਸ ਸੈਕਟਰੀ ਪੰਜਾਬ ਅਜੈ ਸਭਰਵਾਲ, ਭਾਵਾਧਸ ਯੂਥ ਵਿੰਗ ਉਪ ਪ੍ਰਧਾਨ ਪੰਜਾਬ ਬੰਟੀ ਗੁਗਲੀਆ, ਜਿਲ੍ਹਾ ਪ੍ਰਧਾਨ ਸੁਨੀਲ ਲੌਹਟ, ਸ਼ਾਖਾ ਪ੍ਰਧਾਨ ਰਾਜਨ ਸਭਰਵਾਲ, ਭਾਵਾਧਸ ਦਫ਼ਤਰ ਸਕੱਤਰ ਰਾਜੇਸ਼ ਮੱਟੂ, ਸੰਦੀਪ ਗੌਤਮ, ਸੰਜੀਵ ਸਹੋਤਾ ਬੰਟੀ ਆਦਿ ਹਾਜ਼ਰ ਸਨ।