- ਪ੍ਰੋਗਰਾਮ ਤਹਿਤ 100 ਵਿਦਿਆਰਥਣਾਂ ਨੂੰ ‘ਕੈਟ’ ਦੀ ਮੁਫ਼ਤ ਤਿਆਰੀ ਕਰਵਾਈ ਜਾਣੀ ਹੈ
ਲੁਧਿਆਣਾ, (ਸੰਜੇ ਮਿੰਕਾ) – ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਦੇ ਡਿਪਟੀ ਡਾਇਰੈਕਟਰ ਰੁਪਿੰਦਰ ਕੋੋਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ Punjab 100 season 3 ਸਕੀਮ ਦਾ ਆਗਾਜ਼ ਹੋ ਚੁੱਕਾ ਹੈ ਜਿਸਦੇ ਤਹਿਤ ਪੰਜਾਬ ਦੀਆਂ 100 ਵਿਦਿਆਰਥਣਾਂ ਨੂੰ ਕੈਟ (CAT ) ਦੀ ਮੁਫ਼ਤ ਤਿਆਰੀ ਕਰਵਾਈ ਜਾਣੀ ਹੈ। ਉਨ੍ਹਾਂ ਦੱਸਿਆ ਕਿ ਜਿਹੜੀਆਂ ਲੜਕੀਆਂ ਕੈਟ ਦੇ ਇਮਤਿਹਾਨ ਨਾਲ ਐਮ.ਬੀ.ਏ. ਵਿੱਚ ਦਾਖਲਾ ਲੈਣਾ ਚਾਹੁੰਦੀਆਂ ਹਨ ਉਨ੍ਹਾਂ ਲਈ ਇਹ ਸਕੀਮ ਬੇਹੱਦ ਲਾਹੇਵੰਦ ਹੈ। ਇਸ ਕੋਰਸ ਲਈ 25 ਮਾਰਚ ਤੱਕ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਲੜਕੀਆਂ ਲਈ 30 ਮਾਰਚ ਨੂੰ ਐਡਮਿਸ਼ਨ ਟੈਸਟ ਦੇਣਾ ਹੋਵੇਗਾ ਅਤੇ ਇਸਦਾ ਬੈਚ 13 ਅਪ੍ਰੈਲ ਤੋਂ ਸ਼ੁਰੂ ਹੋਵੇਗਾ। ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ ਵੱਲੋਂ ਦੱਸਿਆ ਗਿਆ ਕਿ ਲੁਧਿਆਣਾ ਜ਼ਿਲ੍ਹੇ ਦੇ ਚਾਹਵਾਨ ਪ੍ਰਾਰਥੀਆਂ ਵੱਲੋਂ ਵੈਬਸਾਈਟ www.punjab100.com ‘ਤੇ ਆਪਣੀ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਲੁਧਿਆਣਾ ਦੇ ਹੈਲਪਲਾਈਨ ਨੰਬਰ 77400-01682 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।