Thursday, March 20

ਲੁਧਿਆਣਾ ਦੇ ਉਦਯੋਗਪਤੀ ਸੰਜੀਵ ਅਰੋੜਾ ਦੀ ਉਪ ਚੋਣ ਵਿੱਚ ਜਿੱਤ ਲਈ ਇੱਕਜੁੱਟ ਹੋਏ

ਲੁਧਿਆਣਾ,(ਸੰਜੇ ਮਿੰਕਾ): ਸਨਅਤਕਾਰਾਂ ਦੀ ਇੱਕ ਮੀਟਿੰਗ ਨੇ ਸ਼ਨੀਵਾਰ ਨੂੰ ਆਗਾਮੀ ਲੁਧਿਆਣਾ (ਪੱਛਮੀ) ਵਿਧਾਨ ਸਭਾ ਉਪ ਚੋਣ ਲਈ ਆਮ ਆਦਮੀ ਪਾਰਟੀ (‘ਆਪ’) ਦੇ ਉਮੀਦਵਾਰ ਵਜੋਂ ਸੰਸਦ ਮੈਂਬਰ ਸੰਜੀਵ ਅਰੋੜਾ ਦਾ  ਸਰਬਸੰਮਤੀ ਨਾਲ ਸਾਥ ਦੇਣ ਦੀ ਗੱਲ ਆਖੀ ਹੈ। ਉੱਘੇ ਉਦਯੋਗਪਤੀ ਰਾਜੇਸ਼ ਅਗਰਵਾਲ ਵੱਲੋਂ ਆਯੋਜਿਤ ਇਸ ਮੀਟਿੰਗ ਵਿੱਚ, ਉਦਯੋਗ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਅਰੋੜਾ ਦੀ ਉਮੀਦਵਾਰੀ ਦਾ ਸਮਰਥਨ ਕੀਤਾ। ਆਪਣੇ ਸੰਬੋਧਨ ਵਿੱਚ, ਅਗਰਵਾਲ ਨੇ ਅਰੋੜਾ ਵਿੱਚ ਪੂਰਾ ਵਿਸ਼ਵਾਸ ਪ੍ਰਗਟ ਕੀਤਾ ਅਤੇ ਸਾਰਿਆਂ ਨੂੰ ਉਨ੍ਹਾਂ ਦੀ ਜਿੱਤ ਲਈ ਇਕੱਠੇ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਅਰੋੜਾ ਦੀ ਇਮਾਨਦਾਰੀ ਅਤੇ ਸ਼ਹਿਰ ਪ੍ਰਤੀ ਉਨ੍ਹਾਂ ਦੀ ਲੰਬੇ ਸਮੇਂ ਦੀ ਵਚਨਬੱਧਤਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, “ਸਾਨੂੰ ਇਹ ਯਕੀਨੀ ਬਣਾਉਣ ਲਈ ਯਤਨ ਕਰਨੇ ਚਾਹੀਦੇ ਹਨ ਕਿ ਅਰੋੜਾ ਇਸ ਚੋਣ ਵਿੱਚ ਜਿੱਤਣ।” ਯੂਨਾਈਟਿਡ ਸਾਈਕਲ ਪਾਰਟਸ ਐਂਡ ਮੈਨੂਫੈਕਚਰਰਜ਼ ਐਸੋਸੀਏਸ਼ਨ (ਯੂਸੀਪੀਐਮਏ) ਦੇ ਪ੍ਰਧਾਨ ਹਰਸਿਮਰਾਜਜੀਤ ਸਿੰਘ ਲੱਕੀ ਨੇ ਅਰੋੜਾ ਦੇ ਨਿਰਸਵਾਰਥ ਜਨਤਕ ਸੇਵਾ ਪ੍ਰਤੀ ਸਮਰਪਣ, ਖਾਸ ਕਰਕੇ ਲੁਧਿਆਣਾ ਦੇ ਉਦਯੋਗਿਕ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਇੱਕ ਸੰਸਦ ਮੈਂਬਰ ਵਜੋਂ ਅਰੋੜਾ ਦੇ ਸਰਗਰਮ ਦ੍ਰਿਸ਼ਟੀਕੋਣ ‘ਤੇ ਚਾਨਣਾ ਪਾਇਆ ਅਤੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਸ਼ਹਿਰ ਵਿੱਚ ਸ਼ਾਨਦਾਰ ਵਿਕਾਸ ਹੋਇਆ ਹੈ। ਲੱਕੀ ਨੇ ਅਰੋੜਾ ਨੂੰ ਮੁੱਖ ਉਦਯੋਗਿਕ ਮੁੱਦਿਆਂ ਨੂੰ ਹੱਲ ਕਰਨ ਦਾ ਸਿਹਰਾ ਦਿੱਤਾ, ਜਿਸ ਵਿੱਚ ਵਨ-ਟਾਈਮ ਸੈਟਲਮੈਂਟ (ਓਟੀਐਸ) ਸਕੀਮ ਨੂੰ ਲਾਗੂ ਕਰਨਾ ਅਤੇ ਫੋਕਲ ਪੁਆਇੰਟ ਅਤੇ ਢੰਡਾਰੀ ਕਲਾਂ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਸ਼ਾਮਲ ਹੈ। ਉਨ੍ਹਾਂ ਕਿਹਾ, “ਜੋ ਗੱਲ ਸਭ ਤੋਂ ਵੱਖਰੀ ਹੈ ਉਹ ਹੈ ਉਨ੍ਹਾਂ ਵੱਲੋਂ ਲਿਆ ਜਾਂਦਾ ਫੌਰੀ ਐਕਸ਼ਨ – ਉਹ ਗੱਲ ਸੁਣਦੇ ਹਨ ਅਤੇ ਤੁਰੰਤ ਐਕਸ਼ਨ ਲੈਂਦੇ ਹਨ।  ਮੈਂ ਇੰਨਾ ਵਚਨਬੱਧ ਨੇਤਾ ਬਹੁਤ ਘੱਟ ਦੇਖਿਆ ਹੈ।” ਸਾਬਕਾ ਆਈਏਐਸ ਅਧਿਕਾਰੀ ਗੁਰਲਵਲੀਨ ਸਿੰਘ ਸਿੱਧੂ ਨੇ ਵੀ ਇਨ੍ਹਾਂ ਭਾਵਨਾਵਾਂ ਨੂੰ ਦੁਹਰਾਇਆ ਅਤੇ ਅਰੋੜਾ ਦੇ ਸਾਫ਼-ਸੁਥਰੇ ਅਕਸ ਅਤੇ ਸਮੱਸਿਆ ਹੱਲ ਕਰਨ ਵਾਲੇ ਦ੍ਰਿਸ਼ਟੀਕੋਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, “ਜਨਤਾ ਪਹਿਲਾਂ ਹੀ ਉਨ੍ਹਾਂ ਨੂੰ ਇੱਕ ਸਮਰਪਿਤ, ਜ਼ਿੰਮੇਵਾਰ ਅਤੇ ਕੰਮ ਨੂੰ ਅੰਜਾਮ ਤੱਕ ਪਹੁੰਚਾਉਣ ਵਾਲੇ ਨੇਤਾ ਵਜੋਂ ਦੇਖਦੀ ਹੈ। ਉਨ੍ਹਾਂ ਦੇ ਯਤਨਾਂ ਨੇ ਉਦਯੋਗ ਅਤੇ ਸ਼ਹਿਰ ਵਿੱਚ ਅਸਲ ਬਦਲਾਅ ਲਿਆਂਦਾ ਹੈ।” ਸਿੱਧੂ ਨੇ ਸਾਰਿਆਂ ਨੂੰ ਅਰੋੜਾ ਦੀ ਫੈਸਲਾਕੁੰਨ ਜਿੱਤ ਲਈ ਉਨ੍ਹਾਂ ਦੇ ਸਮਰਥਨ ਵਿੱਚ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਇਕੱਠ ਨੂੰ ਸੰਬੋਧਨ ਕਰਦਿਆਂ, ਅਰੋੜਾ ਨੇ ਆਪਣੇ ਸੰਸਦ ਮੈਂਬਰ ਦੇ ਕਾਰਜਕਾਲ ਦੌਰਾਨ ਕੀਤੇ ਗਏ ਵਿਕਾਸ ਪ੍ਰੋਜੈਕਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ, ਜਿਸ ਵਿੱਚ ਫੋਕਲ ਪੁਆਇੰਟਾਂ ਵਿੱਚ ਸੜਕਾਂ, ਸਿਵਲ ਹਸਪਤਾਲ ਅਤੇ ਈਐਸਆਈ ਹਸਪਤਾਲ ਦਾ ਅਪਗ੍ਰੇਡੇਸ਼ਨ, ਉਦਯੋਗ ਲਈ ਓਟੀਐਸ ਸਕੀਮ, ਐਲੀਵੇਟਿਡ ਰੋਡ ਆਦਿ ਅਤੇ ਚੱਲ ਰਹੇ ਕੰਮ ਸ਼ਾਮਲ ਹਨ ਜਿਨ੍ਹਾਂ ਵਿੱਚ ਸਿੱਧਵਾਂ ਨਹਿਰ ‘ਤੇ 4 ਪੁਲ, ਸਾਈਕਲ ਟਰੈਕ, ਹਲਵਾਰਾ ਹਵਾਈ ਅੱਡਾ, ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ, ਨਵੇਂ ਪਾਵਰ ਟ੍ਰਾਂਸਫਾਰਮਰਾਂ ਦੀ ਸਥਾਪਨਾ, ਸ਼ਹਿਰ ਵਿੱਚ ਦੋ ਵੀਯੂਪੀ ਅਤੇ ਸਟ੍ਰੀਟ ਲਾਈਟਿੰਗ ਵਿੱਚ ਵਾਧਾ ਸ਼ਾਮਲ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਲੁਧਿਆਣਾ ਨੂੰ ਇੱਕ ਮਾਡਲ ਸ਼ਹਿਰ ਵਿੱਚ ਬਦਲਣ ਦੇ ਉਨ੍ਹਾਂ ਦੇ ਮਿਸ਼ਨ ਵਿੱਚ ਉਨ੍ਹਾਂ ਦਾ ਸਾਥ ਦੇਣ।

About Author

Leave A Reply

WP2Social Auto Publish Powered By : XYZScripts.com