Wednesday, March 12

ਲੁਧਿਆਣਾ ‘ਚ ਜ਼ਿਲ੍ਹਾ ਪ੍ਰੀਸ਼ਦ ਅਤੇ 13 ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ ਡਰਾਫਟ ਵੋਟਰ ਸੂਚੀ ਪ੍ਰਕਾਸ਼ਿਤ

ਲੁਧਿਆਣਾ, (ਸੰਜੇ ਮਿੰਕਾ) – ਜ਼ਿਲ੍ਹਾ ਪ੍ਰਸਾਸ਼ਨ ਲੁਧਿਆਣਾ ਵੱਲੋਂ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ 13 ਪੰਚਾਇਤ ਸੰਮਤੀ ਦੀਆਂ ਚੋਣਾਂ ਲਈ ਡਰਾਫਟ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਗਈ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 3 ਮਾਰਚ ਨੂੰ ਹੋਣੀ ਹੈ। ਰਾਜ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਦੀਆਂ ਹਦਾਇਤਾਂ ‘ਤੇ ਕਾਰਵਾਈ ਕਰਦਿਆਂ ਵੋਟਰਾਂ ਦੇ ਵੇਰਵਿਆਂ ਦੀ ਸੁਧਾਈ ਅਤੇ ਅੱਪਡੇਟ ਕਰਨ ਦਾ ਪ੍ਰੋਗਰਾਮ ਵੀ ਜਾਰੀ ਕੀਤਾ ਗਿਆ ਹੈ। ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦੀ ਮਿਤੀ 11 ਤੋਂ 18 ਫਰਵਰੀ ਤੱਕ ਹੋਵੇਗੀ। ਪ੍ਰਾਪਤ ਹੋਏ ਦਾਅਵਿਆਂ ਅਤੇ ਇਤਰਾਜ਼ਾਂ ‘ਤੇ 27 ਫਰਵਰੀ ਤੱਕ ਕਾਰਵਾਈ ਕੀਤੀ ਜਾਵੇਗੀ, 3 ਮਾਰਚ ਨੂੰ ਅਪਡੇਟ ਕੀਤੀ ਵੋਟਰ ਸੂਚੀ ਦੀ ਅੰਤਮ ਪ੍ਰਕਾਸ਼ਨਾ ਕੀਤੀ ਜਾਵੇਗੀ। ਪੰਚਾਇਤ ਸੰਮਤੀਆਂ ਡੇਹਲੋਂ, ਦੋਰਾਹਾ, ਪੱਖੋਵਾਲ, ਸੁਧਾਰ, ਸਿੱਧਵਾਂ ਬੇਟ, ਜਗਰਾਉਂ, ਰਾਏਕੋਟ, ਸਮਰਾਲਾ, ਮਾਛੀਵਾੜਾ ਸਾਹਿਬ, ਮਲੌਦ, ਖੰਨਾ, ਲੁਧਿਆਣਾ-1 ਅਤੇ ਲੁਧਿਆਣਾ-2 ਹਨ। ਸੁਧਾਰ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਲਈ 14 ਅਤੇ 15 ਫਰਵਰੀ ਨੂੰ ਦੋ ਦਿਨ ਪੇਂਡੂ ਪੋਲਿੰਗ ਬੂਥਾਂ ‘ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਵੋਟਰ ਵਜੋਂ ਰਜਿਸਟਰਡ ਹੋਣ ਦੀ ਯੋਗਤਾ ਮਿਤੀ 1 ਮਾਰਚ, 2025 ਹੈ, ਭਾਵ ਕੋਈ ਵੀ ਵਿਅਕਤੀ ਜੋ 1 ਮਾਰਚ, 2025 ਨੂੰ ਜਾਂ ਇਸ ਤੋਂ ਪਹਿਲਾਂ 18 ਸਾਲ ਦਾ ਹੋ ਗਿਆ ਹੈ, ਵੋਟਰ ਵਜੋਂ ਨਾਮ ਦਰਜ ਕਰਵਾਉਣ ਦੇ ਯੋਗ ਹੈ, ਬਸ਼ਰਤੇ ਉਹ ਸਬੰਧਤ ਬੀ.ਐਲ.ਓ ਜਾਂ ਈ.ਆਰ.ਓ ਕੋਲ 11-18 ਫਰਵਰੀ ਦੇ ਵਿਚਕਾਰ ਆਪਣੀ ਦਰਖਾਸਤ ਜਮ੍ਹਾਂ ਕਰਵਾਏ।

About Author

Leave A Reply

WP2Social Auto Publish Powered By : XYZScripts.com