Wednesday, March 12

ਭਾਰਤੀ ਹਵਾਈ ਸੈਨਾ (ਅਗਨੀਵੀਰ) ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ

  • 07 ਤੋਂ 27 ਜਨਵਰੀ ਤੱਕ ਕੀਤਾ ਜਾ ਸਕਦਾ ਹੈ ਅਪਲਾਈ

ਲੁਧਿਆਣਾ, (ਸੰਜੇ ਮਿੰਕਾ) – ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਰੁਪਿੰਦਰ ਕੋੋਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਭਾਰਤੀ ਵਾਯੂ ਸੈਨਾ ਵੱਲੋ ਅਗਨੀਵੀਰ ਦੀ ਭਰਤੀ ਲਈ ਉਮੀਦਵਾਰਾਂ ਤੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਚਾਹਵਾਨ ਉਮੀਦਵਾਰ (ਲੜਕੇ ਅਤੇ ਲੜਕੀਆਂ ਦੋਵੇ) 07 ਤੋਂ 27 ਜਨਵਰੀ, 2025 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਡੀ.ਬੀ.ਈ.ਈ. ਦੇ ਡਿਪਟੀ ਡਾਇਰੈਕਟਰ ਸ੍ਰੀਮਤੀ ਰੁਪਿੰਦਰ ਕੌਰ ਨੇ ਅੱਗੇ ਦੱਸਿਆ ਕਿ ਉਮੀਦਵਾਰ ਆਨਲਾਈਨ ਫਾਰਮ ਰਾਹੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਬਿਨੈਕਾਰ ਦਾ ਜਨਮ ਦਿਨ 1 ਜਨਵਰੀ 2005 ਤੋਂ 1 ਜੁਲਾਈ 2008 ਤੱਕ (ਦੋਵੇਂ ਦਿਨਾਂ ਸਮੇਤ) ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਅਸਾਮੀ ਲਈ ਉਮੀਦਵਾਰ 12ਵੀਂ ਗਣਿਤ, ਭੌਤਿਕ ਵਿਗਿਆਨ ਅਤੇ ਅੰਗਰੇਜ਼ੀ ਵਿੱਚ 50 ਫੀਸਦ ਅੰਕਾਂ ਨਾਲ ਪਾਸ ਹੋਵੇ ਜਾਂ 3 ਸਾਲ ਦਾ ਇੰਜੀਨੀਅਰਿੰਗ (ਮਕੈਨੀਕਲ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ, ਆਟੋਮੋਬਾਈਲ, ਕੰਪਿਊਟਰ ਸਾਇੰਸ ਅਤੇ ਇੰਸਟਰੂਮੈਂਟੇਸ਼ਨ ਟੈਕਨਾਲੋਜੀ ਅਤੇ ਸੂਚਨਾ ਤਕਨਾਲੋਜੀ) ਵਿੱਚ ਡਿਪਲੋਮਾ ਜਾਂ ਦੋ ਸਾਲਾਂ ਦਾ ਵੋਕੇਸ਼ਨਲ ਕੋਰਸ ਅਤੇ ਜਿਨ੍ਹਾਂ ਉਮੀਦਵਾਰਾਂ ਨੇ ਇਨ੍ਹਾਂ ਵਰਣਿਤ ਯੋਗਤਾਵਾਂ ਵਿੱਚ ਪ੍ਰੀਖਿਆ ਵਿੱਚ ਕੁੱਲ 50 ਫੀਸਦ ਅੰਕ ਪ੍ਰਾਪਤ ਕੀਤੇ ਹਨ ਅਤੇ ਅੰਗਰੇਜ਼ੀ ਵਿੱਚ ਵੀ 50 ਫੀਸਦ ਅੰਕ ਪ੍ਰਾਪਤ ਕੀਤੇ ਹਨ, ਉਹ ਉਮੀਦਵਾਰ ਇਸ ਅਹੁਦੇ ਲਈ ਯੋਗ ਹਨ। ਸਾਇੰਸ ਗਰੁੱਪ ਤੋੋਂ ਬਿਨ੍ਹਾਂ ਵਾਲੇ ਉਮੀਦਵਾਰ ਵੀ ਇਸ ਅਹੁਦੇ ਲਈ ਯੋਗ ਹਨ। ਇਸ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਫੀਸ 550/- ਰੁਪਏ ਪਲੱਸ ਜੀ.ਐਸ.ਟੀ. ਹੈ। ਅਗਨੀਵੀਰ ਅਸਾਮੀਆਂ ਲਈ ਉਮੀਦਵਾਰਾਂ ਦੇ ਦਾਖਲਾ ਟੈਸਟ 22 ਮਾਰਚ 2025 ਤੋ ਬਾਅਦ ਸ਼ੁਰੂ ਹੋਣਗੇ। ਬਿਨੈਕਾਰ ਵੈਬਸਾਈਟ https://agnipathvayu.cdac.in ‘ਤੇ ਅਪਲਾਈ ਕਰ ਸਕਦੇ ਹਨ.

About Author

Leave A Reply

WP2Social Auto Publish Powered By : XYZScripts.com