Wednesday, March 12

ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਸੰਸਦ ਮੈਂਬਰ ਅਰੋੜਾ ਨੂੰ ਦੱਸਿਆ, ਪੰਜਾਬ ਵਿੱਚ 2800520 ਮੈਂਬਰਾਂ ਦੀਆਂ 11288 ਸਹਿਕਾਰੀ ਸਭਾਵਾਂ

ਲੁਧਿਆਣਾ, (ਸੰਜੇ ਮਿੰਕਾ): ਦੇਸ਼ ਵਿੱਚ ਕੁੱਲ 6,21,514 ਸਹਿਕਾਰੀ ਸਭਾਵਾਂ ਹਨ, ਜਿਨ੍ਹਾਂ ਦੇ 28,69,74,425 ਮੈਂਬਰ ਹਨ। ਇਹ ਜਵਾਬ ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਦੇ ਚੱਲ ਰਹੇ ਸਰਦ ਰੁੱਤ ਇਜਲਾਸ ਦੌਰਾਨ ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਪੁੱਛੇ ਗਏ ‘ਰਾਸ਼ਟਰੀ ਅਰਥਚਾਰੇ ਵਿੱਚ ਸਹਿਕਾਰੀ ਸਭਾਵਾਂ ਦਾ ਯੋਗਦਾਨ’ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਦਿੱਤਾ। ਅਰੋੜਾ ਨੇ ਦੇਸ਼ ਵਿੱਚ ਸਹਿਕਾਰੀ ਸਭਾਵਾਂ ਦੀ ਗਿਣਤੀ, ਉਨ੍ਹਾਂ ਦੀ ਮੈਂਬਰਸ਼ਿਪ, ਰਾਜ-ਵਾਰ/ਯੂਟੀ-ਵਾਰ ਵੇਰਵਿਆਂ ਬਾਰੇ ਪੁੱਛਿਆ ਸੀ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਅਰੋੜਾ ਨੇ ਕਿਹਾ ਕਿ ਮੰਤਰੀ ਵੱਲੋਂ ਆਪਣੇ ਜਵਾਬ ਵਿੱਚ ਦਿੱਤੇ ਗਏ ਅੰਕੜਿਆਂ ਅਨੁਸਾਰ ਪੰਜਾਬ ਸਹਿਕਾਰੀ ਸਭਾਵਾਂ ਦੀ ਗਿਣਤੀ ਦੇ ਮਾਮਲੇ ਵਿੱਚ ਚੋਟੀ ਦੇ 13 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਆਉਂਦਾ ਹੈ। ਪੰਜਾਬ ਦਾ ਗੁਆਂਢੀ ਸੂਬਾ ਹਰਿਆਣਾ 11ਵੇਂ ਅਤੇ ਪੰਜਾਬ 13ਵੇਂ ਸਥਾਨ ‘ਤੇ ਹੈ। ਵੇਰਵਿਆਂ ਇਸ ਪ੍ਰਕਾਰ ਹਨ: ਮਹਾਰਾਸ਼ਟਰ- 2,15,316, ਗੁਜਰਾਤ-76,061, ਤੇਲੰਗਾਨਾ-48,380, ਕਰਨਾਟਕ-38,828, ਮੱਧ ਪ੍ਰਦੇਸ਼-26,502, ਰਾਜਸਥਾਨ-23,446, ਪੱਛਮੀ ਬੰਗਾਲ-22,798, ਤਾਮਿਲਨਾਡੂ-20409, ਉੱਤਰ ਪ੍ਰਦੇਸ਼-19,587, ਬਿਹਾਰ-16,475, ਹਰਿਆਣਾ-14,321, ਆਂਧਰਾ ਪ੍ਰਦੇਸ਼ -14,464, ਪੰਜਾਬ -11,288, ਛੱਤੀਸਗੜ-9,350, ਜੰਮੂ-ਕਸ਼ਮੀਰ-8,225, ਝਾਰਖੰਡ-7,386, ਕੇਰਲ – 7,076, ਉੜੀਸਾ-7007, ਅਸਾਮ-6,186, ਮਨੀਪੁਰ-5,111, ਹਿਮਾਚਲ ਪ੍ਰਦੇਸ਼-4,333, ਉੱਤਰਾਖੰਡ-3,753, ਗੋਆ-2,748, ਮੇਘਾਲਿਆ-2,615, ਨਾਗਾਲੈਂਡ-2194, ਦਿੱਲੀ-1,936, ਤ੍ਰਿਪੁਰਾ-1,896, ਸਿੱਕਮ-1,617,ਅੰਡੇਮਾਨ ਅਤੇ ਨਿਕੋਬਾਰ ਟਾਪੂ-1,210, ਮਿਜ਼ੋਰਮ-1062, ਅਰੁਣਾਚਲ ਪ੍ਰਦੇਸ਼-761, ਪੁਡੂਚੇਰੀ-428, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ-363, ਚੰਡੀਗੜ੍ਹ-196, ਲੱਦਾਖ-159 ਅਤੇ ਲਕਸ਼ਦੀਪ-30 । ਹਾਲਾਂਕਿ, ਸਹਿਕਾਰੀ ਸਭਾਵਾਂ ਦੇ ਮੈਂਬਰਾਂ ਦੀ ਸੰਖਿਆ ਦੇ ਮਾਮਲੇ ਵਿੱਚ ਪੰਜਾਬ 17 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਆਉਂਦਾ ਹੈ। ਪੰਜਾਬ ਦਾ ਗੁਆਂਢੀ ਸੂਬਾ ਹਰਿਆਣਾ 15ਵੇਂ ਅਤੇ ਪੰਜਾਬ 17ਵੇਂ ਸਥਾਨ ‘ਤੇ ਆਉਂਦਾ ਹੈ। ਵੇਰਵੇ ਇਸ ਪ੍ਰਕਾਰ ਹਨ: ਮਹਾਰਾਸ਼ਟਰ-7,96,65,337, ਕੇਰਲ-2,94,72,329, ਕਰਨਾਟਕ-2,36,76,736, ਤਾਮਿਲਨਾਡੂ-2,09,10,509, ਉੱਤਰ ਪ੍ਰਦੇਸ਼-1,86,72,654, ਗੁਜਰਾਤ- 1,79,93,157, ਬਿਹਾਰ-1,53,81,807, ਤੇਲੰਗਾਨਾ-1,26,00,316, ਉੜੀਸਾ-94,57,901, ਮੱਧ ਪ੍ਰਦੇਸ਼-90,89,058, ਪੱਛਮੀ ਬੰਗਾਲ-87,67,584, ਰਾਜਸਥਾਨ-81,93,080 ਆਂਧਰਾ ਪ੍ਰਦੇਸ਼-71,77,162, ਛੱਤੀਸਗੜ੍ਹ-52,20,978, ਅਸਾਮ-31,57,415, ਪੰਜਾਬ-28,00,520, ਝਾਰਖੰਡ-20,03,947, ਹਿਮਾਚਲ ਪ੍ਰਦੇਸ਼-16,79,309, ਉੱਤਰਾਖੰਡ-16,33,172, ਗੋਆ-13,96,468, ਦਿੱਲੀ-12,66,480, ਤ੍ਰਿਪੁਰਾ-5,13,711, ਮਨੀਪੁਰ-4,36,510, ਜੰਮੂ-ਕਸ਼ਮੀਰ-4,15,488, ਪੁਡੂਚੇਰੀ-4,14,316, ਮੇਘਾਲਿਆ-2,35,249, ਨਾਗਾਲੈਂਡ-94,752, ਲਕਸ਼ਦੀਪ-79,091, ਸਿੱਕਮ-75,146, ਅੰਡੇਮਾਨ ਅਤੇ ਨਿਕੋਬਾਰ ਟਾਪੂ-73,182, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ-46,543, ਮਿਜ਼ੋਰਮ-45,052, ਅਰੁਨਚਲ ਪ੍ਰਦੇਸ਼-38,928, ਚੰਡੀਗੜ੍ਹ-24,067 ਅਤੇ ਲੱਦਾਖ-22,464  ।

About Author

Leave A Reply

WP2Social Auto Publish Powered By : XYZScripts.com