Saturday, May 10

ਅਮਨ ਅਰੋੜਾ ਨੂੰ ਪੰਜਾਬ ਪ੍ਰਧਾਨ ਅਤੇ ਸ਼ਹਿਰੀ ਕਲਸੀ ਨੂੰ ਵਰਕਿੰਗ ਪ੍ਰਧਾਨ ਲੱਗਣ ਤੇ ਆਮ ਆਦਮੀ ਪਾਰਟੀ ਵੱਲੋਂ ਕੱਢੀ ਗਈ ਸ਼ੁਕਰਾਨਾ ਰੈਲੀ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ- ਸਰਨ ਪਾਲ ਸਿੰਘ ਮੱਕੜ

ਲੁਧਿਆਣਾ (ਸੰਜੇ ਮਿੰਕਾ) ਆਮ ਆਦਮੀ ਪਾਰਟੀ ਦੇ ਨਵੇਂ ਬਣੇ ਪ੍ਰਧਾਨ ਅਮਨ ਅਰੋੜਾ ਅਤੇ ਸ਼ੈਰੀ ਕਲਸੀ ਨੂੰ ਵਰਕਿੰਗ ਪ੍ਰਧਾਨ ਲੱਗਣ ਤੇ ਉਹਨਾਂ ਵੱਲੋਂ ਅਤੇ ਪਾਰਟੀ ਵੱਲੋਂ ਇੱਕ ਸ਼ੁਕਰਾਨਾ ਯਾਤਰਾ ਕੱਢੀ ਗਈ, ਜਿਸ ਦੀ ਅਗਵਾਈ ਮਾਰਕਫੈਡ ਦੇ ਚੇਅਰਮੈਨ ਅਮਨ ਮੋਹੀ ਜਿਲਾ ਪ੍ਰਧਾਨ ਅਤੇ ਡਿਸਟਰਿਕਟ ਪਲੈਨਿੰਗ ਬੋਰਡ ਦੇ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਲੋਕ ਸਭਾ ਇੰਚਾਰਜ ਡਾਕਟਰ ਦੀਪਕ ਬੰਸਲ ਜਿਲੇ ਦੇ ਸਕੱਤਰ ਪਰਮਵੀਰ ਨੇ ਕੀਤੀ ਜਿਸ ਦੀ ਸ਼ੁਰੂਆਤ ਪਟਿਆਲਾ ਤੋਂ ਹੁੰਦੇ ਹੋਏ ਹਲਕਾ ਫਤਿਹਗੜ੍ਹ ਬਸੀ ਪਠਾਣਾ ਮਾਧੋਪੁਰ ਚੌਂਕ ਹਲਕਾ ਅਮਲੋਹ ਗੋਬਿੰਦਗੜ ਮੇਨ ਚੌਂਕ ਹਲਕਾ ਖੰਨਾ ਅਤੇ ਸਮਰਾਲਾ ਸਮਰਾਲਾ ਚੌਕ ਖੰਨਾ ਹਲਕਾ ਪਾਇਲ ਅਤੇ ਅਮਰਗੜ੍ਹ ਦੁਰਾਹਾ ਹਲਕਾ ਸਾਹਨੇਵਾਲ ਮੇਨ ਸਾਨੇਵਾਲ ਚੌਂਕ ਹੁੰਦੇ ਹੋਏ ਲੁਧਿਆਣਾ ਲੋਕ ਸਭਾ ਹਲਕੇ ਸ਼ੇਰਪੁਰ ਚੌਂਕ ਡਾਬਾ ਰੋਡ ਨੇੜੇ ਅਪੋਲੋ ਹੋਸਪਿਟਲ ਵਿਖੇ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਅਤੇ ਸ਼ਰਨਪਾਲ ਮੱਕੜ ਨੇ ਅਮਨ ਅਰੋੜਾ ਅਤੇ  ਸ਼ੈਰੀ ਕਲਸੀ ਦਾ ਪੂਰੀ ਦੱਖਣੀ ਵਿਧਾਨ ਸਭਾ ਟੀਮ ਵੱਲੋਂ ਧੂਮ ਧੜਕੇ ਨਾਲ ਸਵਾਗਤ ਕੀਤਾ ਹਲਕਾ ਆਤਮ ਨਗਰ ਦੀ ਟੀਮ ਜਿਸਦੀ ਅਗੁਵਾਈ ਵਿਧਾਇਕ ਕੁਲਵੰਤ ਸਿੰਘ ਸਿੱਧੂ, ਜਗਰਾਉਂ ਦੇ ਵਿਧਾਇਕ ਸਰਬਜੀਤ ਕੌਰ ਮਾਣੂਕੇ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਕੀਤੀ ਅਤੇ ਅਮਨ ਅਰੋੜਾ ਅਤੇ ਸ਼ੈਰੀ ਕਲਸੀ ਦਾ ਸਵਾਗਤ ਵਿਸ਼ਵਕਰਮਾ ਚੌਂਕ ਵਿਖੇ ਕੀਤਾ । ਜਗਰਾਉਂ ਬ੍ਰਿਜ ਤੇ ਸ਼ਹੀਦਾਂ ਦੇ ਬੁੱਤ ਉੱਤੇ ਫੁੱਲ ਮਾਲਾਵਾਂ ਪਾ ਕੇ ਅਮਨ ਅਰੋੜਾ,ਸ਼ੈਰੀ ਕਲਸੀ ਨੇ ਸ਼ਹੀਦਾਂ ਦਾ ਸਨਮਾਨ ਕੀਤਾ। ਜਗਰਾਉਂ ਪੁੱਲ ਦੇ ਉੱਤੇ ਹਲਕਾ ਸੈਂਟਰਲ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਹਲਕਾ ਵੈਸਟ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਨੇ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਵਰਕਿੰਗ ਪ੍ਰਧਾਨ ਸ਼ੈਰੀ ਕਲਸੀ ਦਾ ਸਵਾਗਤ ਕੀਤਾ ।  ਜਲੰਧਰ ਬਾਈਪਾਸ ਚੌਂਕ ਵਿਖੇ ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਦੇ ਬੁੱਤ ਉੱਤੇ ਅਮਨ ਅਰੋੜਾ ਅਤੇ ਸ਼ੈਰੀ ਕਲਸੀ ਨੇ ਫੁੱਲਾਂ ਦਾ ਹਾਰ ਪਾ ਕੇ ਬਾਬਾ ਸਾਹਿਬ ਨੂੰ ਨਮਨ ਕੀਤਾ ਜ਼ਿਕਰਯੋਗ ਹੈ ਕਿ ਅੱਜ ਭਾਰਤ ਦਾ ਸੰਵਿਧਾਨ ਦਿਵਸ ਵੀ ਹੈ ਨਾਲ ਹੀ ਅੱਜ ਆਮ ਆਦਮੀ ਪਾਰਟੀ ਦਾ ਸਥਾਪਨਾ ਦਿਵਸ ਵੀ ਹੈ, ਆਮ ਆਦਮੀ ਪਾਰਟੀ ਦੀ ਸਥਾਪਨਾ 26 ਨਵੰਬਰ 2012 ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਹੋਈ ਵਰਨਯੋਗ ਹੈ ਕੀ ਆਮ ਆਦਮੀ ਪਾਰਟੀ ਨੂੰ ਬਹੁਤ ਹੀ ਘੱਟ ਸਮੇਂ ਵਿੱਚ 10 ਅਪ੍ਰੈਲ 2023 ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਵੀ ਹਾਸਲ ਹੋ ਚੁੱਕਾ ਹੈ ਜਲੰਧਰ ਬਾਈਪਾਸ ਉੱਤੇ ਵਿਧਾਇਕ ਦਲਜੀਤ ਭੋਲਾ ਗਰੇਵਾਲ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਵਰਕਿੰਗ ਪ੍ਰਧਾਨ ਸ਼ੈਰੀ ਕਲਸੀ ਦਾ ਸਵਾਗਤ ਕੀਤਾ ਇਹ ਸ਼ੁਕਰਾਨਾ ਯਾਤਰਾ ਲਾਡੋਵਾਲ ਚੌਂਕ ਵਿਖੇ ਪਹੁੰਚਣ ਦੇ ਉੱਤੇ ਵਿਧਾਇਕ ਜੀਵਨ ਸਿੰਘ ਸੰਘੋਵਾਲ ਆਮ ਆਦਮੀ ਪਾਰਟੀ ਦੇ ਦਿਹਾਤੀ ਪ੍ਰਧਾਨ ਹਰ ਭੁਪਿੰਦਰ ਸਿੰਘ ਧਰੋੜ ਅਤੇ ਦਾਖਾ ਦੇ ਹਲਕਾ ਇੰਚਾਰਜ ਡਾਕਟਰ ਕੇ ਐਨਐਸ ਕੰਗ ਨੇ ਪੰਜਾਬ ਪ੍ਰਧਾਨ ਅਮਨ ਅਰੋੜਾ ਵਰਕਿੰਗ ਪ੍ਰਧਾਨ ਸ਼ੈਰੀ ਕਲਸੀ ਦਾ ਫੁੱਲਾਂ ਦੇ ਹਾਰ ਪਾ ਸਵਾਗਤ ਕੀਤਾ ਅਤੇ ਇਹ ਸ਼ੁਕਰਾਨਾ ਰੈਲੀ ਅੰਮ੍ਰਿਤਸਰ ਵੱਲ ਰਵਾਨਾ ਹੋ ਗਈ ਜਿੱਥੇ ਇਹ ਸ਼ੁਕਰਾਨਾ ਯਾਤਰਾ ਦਰਬਾਰ ਸਾਹਿਬ , ਦੁਰਗਿਆਣਾ ਮੰਦਰ ਅਤੇ ਵਾਲਮੀਕੀ ਤੀਰਥ ਵਿਖੇ ਸਮਾਪਤ ਹੋਵੇਗੀ। ਇਸ ਰੈਲੀ ਦੇ ਵਿੱਚ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਵਿਜੇ ਕੇ ਮੌਰੀਆ,
ਸਾਬਕਾ ਕੌਂਸਲਰ ਰਾਕੇਸ਼ ਪਰਾਸ਼ਰ ਮਨਪ੍ਰੀਤ ਸਿੰਘ, ਬੀ ਐਲ ਯਾਦਵ ਬਿਕਰਮ ਸਿੰਘ ਸੋਮਨਾਥ ਸੂਦ, ਜਗਦੀਪ ਸਿੰਘ ਭੱਠਲ, ਪਿੰਕੀ ਮੋਰੀਆ
ਸਮੇਤ ਹਜ਼ਾਰਾਂ ਵੋਲੰਟੀਅਰ ਸ਼ਾਮਿਲ ਹੋਏ।

About Author

Leave A Reply

WP2Social Auto Publish Powered By : XYZScripts.com