- ਐਸ. ਐਮ. ਓ ਵੱਲੋਂ ਫ਼ੀਲਡ ਵਿੱਚ ਸਿਹਤ ਟੀਮਾਂ ਨਾਲ ਲਾਰਵੇ ਦਾ ਨਰੀਖਣ –
ਸੰਦੌੜ (ਸੰਜੇ ਮਿੰਕਾ) ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਜਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਰ ਮੁਹੰਮਦ ਦੀ ਨਿਗਰਾਨੀ ਹੇਠ ਚੱਲ ਰਹੇ ਹੇਠ ਐਨ. ਵੀ. ਬੀ. ਡੀ. ਸੀ. ਪੀ ਪ੍ਰੋਗਰਾਮ ਅਧੀਨ ਸਿਹਤ ਬਲਾਕ ਫਤਹਿਗੜ੍ਹ ਪੰਜਗਰਾਈਆਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ. ਐਸ ਭਿੰਡਰ ਦੀ ਅਗਵਾਈ ਹੇਠ ਬਲਾਕ ਭਰ ਦੇ ਵਿੱਚ ਟੀਮਾਂ ਵੱਲੋਂ ਲਾਰਵੇ ਦਾ ਨਰੀਖਣ ਕਰਦੇ ਹੋਏ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਮੀਡੀਆ ਇੰਚਾਰਜ ਰਾਜੇਸ਼ ਰਿਖੀ ਅਤੇ ਬੀ ਈ ਈ ਹਰਪ੍ਰੀਤ ਕੌਰ ਨੇ ਦੱਸਿਆ ਕੇ ਬਲਾਕ ਭਰ ਵਿੱਚ ਸਬ ਸੈਂਟਰ ਅਤੇ ਸੈਕਟਰ ਪੱਧਰ ਤੇ ਟੀਮਾਂ ਵੱਲੋਂ ਡੇਂਗੂ ਤੋਂ ਬਚਾਅ ਲਈ ਮਨਾਏ ਜਾਂਦੇ ਫਰਾਈ ਡੇਅ ਡਰਾਈ ਡੇਅ ਲਈ ਗਤੀਵਿਧੀਆਂ ਕੀਤੀਆਂ ਗਈਆ ਹਨ,ਇਸ ਮੌਕੇ ਐਸ. ਐਮ. ਓ ਡਾ. ਭਿੰਡਰ ਵੱਲੋਂ ਫ਼ੀਲਡ ਵਿੱਚ ਜਾ ਕੇ ਖੁਦ ਲਾਰਵੇ ਦਾ ਨਰੀਖਣ ਕੀਤਾ ਗਿਆ ਇਸ ਮੌਕੇ ਡਾ. ਜੀ ਐਸ ਭਿੰਡਰ ਨੇ ਕਿਹਾ ਕੇ ਬਾਰਿਸ਼ ਤੋਂ ਬਾਅਦ ਲਾਰਵੇ ਦੇ ਪੈਦਾ ਹੋਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ ਇਸ ਲਈ ਸ਼ੁੱਕਰਵਾਰ ਨੂੰ ਵਿਸ਼ੇਸ਼ ਤੌਰ ਤੇ ਟੀਮਾਂ ਜਿਆਦਾ ਖਤਰੇ ਵਾਲੀਆਂ ਥਾਵਾਂ ਤੇ ਲਾਰਵੇ ਦਾ ਨਰੀਖਣ ਕਰ ਰਹੀਆਂ ਹਨ ਉਹਨਾਂ ਕਿਹਾ ਕੇ ਅਗਾਮੀ ਮਹੀਨਿਆਂ ਦੇ ਵਿੱਚ ਡੇਂਗੂ ਦੇ ਕੇਸ ਵਧਣ ਦੇ ਅਸਾਰ ਹੁੰਦੇ ਹਨ ਇਸ ਲਈ ਸਮੂਹ ਸਿਹਤ ਕਾਮਿਆਂ ਵੱਲੋਂ ਡੇਂਗੂ ਤੋਂ ਬਚਾਅ ਲਈ ਕੰਮ ਤੇਜ ਕੀਤਾ ਗਿਆ ਹੈ, ਉਹਨਾਂ ਕਿਹਾ ਕੇ ਘਰਾਂ, ਦਫਤਰਾਂ ਵਿੱਚ ਕਿਸੇ ਵੀ ਥਾਂ ਵਾਧੂ ਪਾਣੀ ਨਾ ਖੜਨ ਦਿੱਤਾ ਜਾਵੇ ਅਤੇ ਮੱਛਰ ਤੇ ਕੱਟਣ ਤੋਂ ਬਚਾਅ ਕੀਤਾ ਜਾਵੇ,ਇਸ ਮੌਕੇ ਬਲਾਕ ਪ੍ਰੋਗਰਾਮ ਇੰਚਾਰਜ ਕਰਮਦੀਨ, ਐਸ ਆਈ ਗੁਲਜ਼ਾਰ ਖਾਨ, ਸਾਦਿਕ ਮੁਹੰਮਦ, ਹਰਭਜਨ ਸਿੰਘ, ਸਤਿੰਦਰ ਸਿੰਘ, ਜਸਪਿੰਦਰ ਸਿੰਘ, ਮੁਹੰਮਦ ਇਲਿਆਸ,ਸਮੇਤ ਸਮੂਹ ਸਿਹਤ ਕਾਮੇ ਹਾਜ਼ਰ ਸਨ