Wednesday, March 12

ਅਧਿਆਪਕਾਂ ਨੂੰ ਸਿੱਖਿਆ ਦੀਆਂ ਨਵੀਆਂ ਤਕਨੀਕਾਂ ਤੋਂ ਕਰਵਾਇਆ ਜਾਣੂ

  • ਅਲ ਫਲਾਹ ਸੀਨੀਅਰ ਸੈਕੰਡਰੀ ਪਬਲਿਕ ਸਕੂਲ ‘ਚ ਸੈਮੀਨਾਰ ਦਾ ਆਯੋਜਨ

ਮਾਲੇਰਕੋਟਲਾ (ਸੰਜੇ ਮਿੰਕਾ)ਅਲ-ਫਲਾਹ ਐਜੂਕੇਸ਼ਨਲ ਟਰੱਸਟ ਦੇ ਯਤਨਾਂ ਸਦਕਾ ਅਤੇ ਪੀ.ਐਚ.ਆਰ.ਐਮ.ਐਸ ਨਵੀਂ ਦਿੱਲੀ ਦੇ ਸਹਿਯੋਗ ਨਾਲ ਸਥਾਨਕ ਅਲ ਫਲਾਹ ਪਬਲਿਕ ਸੀਨੀਅਰ ਸੈਕੰਡਰੀ ਪਬਲਿਕ ਸਕੂਲ ‘ਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਐਮ.ਈ.ਪੀ.ਐਸ.ਸੀ ਨਵੀਂ ਦਿੱਲੀ ਦੇ ਸੀਨੀਅਰ ਸਲਾਹਕਾਰ ਸ਼੍ਰੀ ਰਿਵਾਨੁਰ ਉਰ ਰਹਿਮਾਨ ਨੇ ਪੀ.ਐਚ.ਆਰ.ਐਮ.ਐਸ ਦੇ ਉਪ ਪ੍ਰਧਾਨ ਸ਼੍ਰੀ ਅਸਦ ਉੱਲਾ ਦੇ ਸਹਿਯੋਗ ਨਾਲ ਸੈਮੀਨਾਰ ਦੇ ਵੱਖ-ਵੱਖ ਸੈਸ਼ਨ ਦੀ ਅਗਵਾਈ ਕੀਤੀ। ਸ਼੍ਰੀ ਰਹਿਮਾਨ ਨੇ ਕਲਾਸ ਰੂਮ ਦੇ ਮੁੱਦਿਆਂ ਦੇ ਪ੍ਰਬੰਧਨ, ਕਰੀਅਰ ਕਾਉਂਸਲਿੰਗ, ਹੁਨਰ ਵਧਾਉਣ ਅਤੇ ਤਨਾਅ ਪ੍ਰਬੰਧਨ ਬਾਰੇ ਆਪਣੇ ਵਿਚਾਰ ਅਧਿਆਪਕਾਂ ਨਾਲ ਸਾਂਝੇ ਕੀਤੇ। ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਲਈ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਦੇ ਵਿਕਾਸ ‘ਚ ਰੁਕਾਵਟ ਪਾਉਣ ਵਾਲੇ ਘਰੇਲੂ, ਸਮਾਜਿਕ ਅਤੇ ਵਿਦਿਅਕ ਖੇਤਰ ਦੇ ਦਬਾਅ ਘਟਾਉਣ ਲਈ ਧੀਰਜ, ਸਿਸ਼ਟਾਚਾਰ ਨਾਲ ਪੇਸ਼ ਆਉਣ ਤੇ ਜ਼ੋਰ ਦਿੱਤਾ। ਇਸ ਸੈਮੀਨਾਰ ਦੀ ਪ੍ਰਧਾਨਗੀ ਅਲ-ਫਲਾਹ ਐਜੂਕੇਸ਼ਨਲ ਟਰਸਟ (ਰਜਿ.) ਦੇ ਚੇਅਰਮੈਨ ਸ਼੍ਰੀ ਅਜਮਤ ਅਲੀ ਖਾਨ ਨੇ ਕੀਤੀ। ਪ੍ਰਿੰਸੀਪਲ ਸ਼੍ਰੀਮਤੀ ਰਿਹਾਨਾ ਨਕਵੀ ਨੇ ਤਿਲਾਵਤ ਏ ਕੁਰਾਨ ਤੋਂ ਬਾਅਦ ਸਵਾਗਤੀ ਭਾਸ਼ਣ ਦਿੱਤਾ। ਵਾਈਸ ਪ੍ਰਿੰਸੀਪਲ ਡਾਕਟਰ ਮੁਹੰਮਦ ਸ਼ਫੀਕ ਨੇ ਇਸ ਸੈਮੀਨਾਰ ਰਾਹੀਂ ਅਧਿਆਪਕਾਂ ਅਤੇ ਵਿਦਿਆਰਥੀਆਂ ਤੇ ਸਕਾਰਾਤਮਕ ਪ੍ਰਭਾਵਾਂ ਦੀ ਉਮੀਦ ਕਰਦੇ ਹੋਏ ਆਪਣਾ ਸਮਾਪਨ ਭਾਸ਼ਣ ਦਿੱਤਾ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੀ ਸਲੀਮ ਬਖਸ਼ੀ, ਸਾਬਰ ਅਲੀ ਜੁਬੈਰੀ, ਅਸ਼ਰਫ ਢਿੱਲੋਂ, ਮੁਹੰਮਦ ਯਾਮੀਨ, ਮੁਹੰਮਦ ਖਲੀਲ, ਮੁਹੰਮਦ ਉਮਰ ਦੀਨ, ਡਾਕਟਰ ਮੁਹੰਮਦ ਰਮਜ਼ਾਨ, ਮੁਹੰਮਦ ਮੁਨੀਰ, ਐਡਵੋਕੇਟ ਜਾਵੇਦ ਫਾਰੂਕੀ, ਮਾਸਟਰ ਅਬਦੁਲ ਹਮੀਦ, ਇਕਬਾਲ ਰਸ਼ੀਦ, ਲੈਕਚਰਾਰ ਮੁਹੰਮਦ ਹਨੀਫ ਅਤੇ ਤਾਰਿਕ ਸਲੀਮ ਵੀ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com