Wednesday, March 12

ਡੀ.ਏ.ਵੀ. ਪਬਲਿਕ ਸਕੂਲ ‘ਚ ਵਿਦਿਆਰਥੀ ਪਰਿਸ਼ਦ ਸਮਾਰੋਹ ਕਰਵਾਇਆ ਗਿਆ

ਮਾਲੇਰਕੋਟਲਾ (ਸੰਜੇ ਮਿੰਕਾ) ਸਥਾਨਕ ਡੀ. ਏ. ਵੀ .ਪਬਲਿਕ ਸਕੂਲ ‘ਚ ਵਿਦਿਆਰਥੀ ਪਰਿਸ਼ਦ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ‘ਚ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਭੁਪਿੰਦਰ ਸ਼ਰਮਾ ਅਤੇ ਮੈਡਮ ਸੁਸ਼ਮਾ ਸ਼ੋਰੀ ਨੇ ਪ੍ਰਮੁੱਖ ਭੂਮਿਕਾ ਨਿਭਾਈ। ਉਨ੍ਹਾਂ ਨੇ ਨਿਯੁਕਤੀ ਪ੍ਰਕਿਰਿਆ ‘ਚ ਵਿਦਿਆਰਥੀਆਂ ਤੋਂ ਸਵਾਲ ਜਵਾਬ ਪੁੱਛੇ ਅਤੇ ਹੱਕਦਾਰ ਵਿਦਿਆਰਥੀਆਂ ਦੀ ਚੋਣ ਕੀਤੀ। ਸਕੂਲ ‘ਚ ਸਿੱਖਿਆ , ਸੱਭਿਆਚਾਰਕ ਅਤੇ ਖੇਡਾਂ ਆਦਿ ਕਿਰਿਆਵਾਂ ਕਰਵਾਉਣ ਲਈ ਵਿਦਿਆਰਥੀਆਂ ਨੂੰ ਅਲੱਗ-ਅਲੱਗ ਅਹੁਦੇ ਦਿੰਦੇ ਹੋਏ ਜਿੰਮੇਵਾਰੀਆਂ ਦਿੱਤੀਆਂ ਗਈਆਂ। ਪ੍ਰੋਗਰਾਮ ‘ਚ ਸਦਨ ਦੇ ਨਵੇਂ ਮੈਂਬਰਾਂ ਦੀ ਚੋਣ ਕੀਤੀ ਗਈ, ਜਿਸ ‘ਚ ਬਾਰ੍ਹਵੀਂ ਜਮਾਤ ਦੇ ਦਿਵਜੋਤ ਸਿੰਘ ਨੂੰ ਹੈਡ ਬੁਆਏ ਅਤੇ ਸਵਲੀਨ ਦੀਵਾਨ ਨੂੰ ਹੈਡ ਗਰਲ ਚੁਣਿਆ ਗਿਆ। ਮੁਹੰਮਦ ਉਮਰ ਵਾਈਸ ਹੈਡ ਬੁਆਏ ਅਤੇ ਕੀਰਤੀ ਜਿੰਦਲ ਵਾਈਸ ਹੈਡ ਗਰਲ ਚੁਣੀ ਗਈ। ਸਮਨ ਅਖਤਰ ਬਾਰ੍ਹਵੀਂ ਆਰਟਸ ਨੂੰ ਡੈਫੋਡਿਲ ਹਾਊਸ ਕੈਪਟਨ ਤੇ ਮਨਜੋਤ ਕੌਰ ਦਸਵੀਂ ਵਾਈਸ ਕੈਪਟਨ, ਤਾਨੀਆ ਬਾਰ੍ਹਵੀਂ ਜੈਸਮੀਨ ਹਾਊਸ ਕੈਪਟਨ ਅਤੇ ਖੁਸ਼ਪ੍ਰੀਤ ਬਾਰ੍ਹਵੀਂ ਵਾਈਸ ਕੈਪਟਨ ਚੁਣੇ ਗਏ। ਤਨੂਪ੍ਰੀਤ ਬਾਰ੍ਹਵੀਂ ਆਰਕਿਡ ਹਾਊਸ ਕੈਪਟਨ ਅਤੇ ਨਿਮਰਿਤ ਕੌਰ ਦਸਵੀਂ ਵਾਈਸ ਕੈਪਟਨ ਚੁਣੇ ਗਏ ਹਰਸ਼ਵੀਰ ਮਨਕੂ ਬਾਰਵੀਂ ਟਿਊਲਿਪ ਹਾਊਸ ਕੈਪਟਨ ਇਨਸ਼ਾ ਦਸਵੀਂ ਵਾਈਸ ਕੈਪਟਨ ਚੁਣੇ ਗਏ। ਵੰਸ਼ ਪ੍ਰਤਾਪ ਗਿਆਰ੍ਹਵੀਂ ਡਿਸਿਪਲਨ ਕੈਪਟਨ, ਗੋਰਿਸ਼ ਜੇਠੀ ਵਾਈਸ ਕੈਪਟਨ, ਅਨੁਸ਼ਾ ਬਾਰ੍ਹਵੀਂ ਡਿਸੀਪਲਨ ਕੈਪਟਨ, ਨਿਸ਼ਠਾ ਰਿਖੀ ਦਸਵੀਂ ਡਿਸੀਪਲਨ ਵਾਈਸ ਕੈਪਟਨ, ਤੇਜਿੰਦਰ ਕੌਰ 12ਵੀਂ ਖੇਡ ਕਪਤਾਨ ਜਤਿਨ, ਗਿਆਰ੍ਹਵੀਂ ਖੇਡ ਵਾਈਸ ਕਪਤਾਨ ਚੁਣੇ ਗਏ। ਬੱਚਿਆਂ ਨੇ ਮਾਰਚ ਪਾਸਟ ਕੀਤੀ ਅਤੇ ਆਪਣਾ ਕੰਮ ਇਮਾਨਦਾਰੀ ਨਾਲ ਕਰਨ ਦੀ ਸਹੁੰ ਵੀ ਚੁੱਕੀ। ਪ੍ਰਿੰਸੀਪਲ ਸ਼੍ਰੀ ਭੁਪਿੰਦਰ ਸ਼ਰਮਾ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਸੈਸ਼ੇ ਅਤੇ ਬੈਜ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਿੰਸੀਪਲ ਸ਼੍ਰੀ ਭੁਪਿੰਦਰ ਸ਼ਰਮਾ ਨੇ ਕਿਹਾ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਜਿੰਮੇਵਾਰੀਆਂ ਨਿਭਾਉਣ ਦੀ ਆਦਤ ਪਾਉਣ ਲਈ ਇਹ ਵਿਦਿਆਰਥੀ ਪਰਿਸ਼ਦ ਸਮਾਰੋਹ ਇੱਕ ਉੱਤਮ ਕੋਸਿਸ਼ ਹੈ, ਜਿਸ ਨਾਲ ਬੱਚਿਆਂ ‘ਚ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ।

About Author

Leave A Reply

WP2Social Auto Publish Powered By : XYZScripts.com