Friday, March 14

ਖਰਚਾ ਨਿਗਰਾਨਾਂ ਵੱਲੋਂ ਲੁਧਿਆਣਾ ‘ਚ ਕੰਮਕਾਜ ਸ਼ੁਰੂ

ਲੁਧਿਆਣਾ,(ਸੰਜੇ ਮਿੰਕਾ)- ਖਰਚਾ ਨਿਗਰਾਨ ਸ੍ਰੀ ਪੰਕਜ ਕੁਮਾਰ, ਆਈ.ਆਰ.ਐਸ ਅਤੇ ਸ੍ਰੀ ਚੇਤਨ ਡੀ ਕਲਮਕਾਰ, ਆਈ.ਆਰ.ਐਸ. ਵੱਲੋਂ ਜਾਰੀ ਲੋਕ ਸਭਾ ਚੋਣਾਂ ਲਈ ਲੁਧਿਆਣਾ ਸੰਸਦੀ ਹਲਕੇ ਲਈ ਖਰਚਾ ਨਿਗਰਾਨ ਵਜੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਕੋਈ ਵੀ ਵਿਅਕਤੀ ਜੋ ਅਬਜ਼ਰਵਰਾਂ ਕੋਲ ਕੋਈ ਵੀ ਮੁੱਦਾ ਚੁੱਕਣਾ ਚਾਹੁੰਦਾ ਹੈ, ਉਹ ਉਨ੍ਹਾਂ ਦੇ ਫ਼ੋਨ ਨੰਬਰਾਂ ‘ਤੇ ਜਾਂ ਈਮੇਲ ਰਾਹੀਂ ਸੰਪਰਕ ਕਰ ਸਕਦਾ ਹੈ। ਸ਼੍ਰੀ ਪੰਕਜ ਕੁਮਾਰ ਦਾ ਫੋਨ ਨੰਬਰ 77176-64804 ਹੈ ਅਤੇ ਉਨ੍ਹਾਂ ਦੀ ਈਮੇਲ ਆਈਡੀ  eo1.ludhiana1@gmail.com ਹੈ ਜਦਕਿ ਸ਼੍ਰੀ ਚੇਤਨ ਡੀ ਕਲਮਕਾਰ ਦਾ ਮੋਬਾਈਲ ਨੰਬਰ 77176-64804 ਤੇ ਈਮੇਲ ਆਈਡੀ  eo2.ludhiana@gmail.com ਹੈ ਜਿਸ ‘ਤੇ ਚੋਣਾਂ ਨਾਲ ਸਬੰਧਤ  ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦਰਜ਼ ਕਰਵਾਈ ਜਾ ਸਕਦੀ ਹੈ। ਸ੍ਰੀ ਪਰਮਜੀਤ ਸਿੰਘ, ਐਸ.ਟੀ.ਓ, ਫੋਨ ਨੰਬਰ 9779224648 ਸ੍ਰੀ ਪੰਕਜ ਕੁਮਾਰ ਨਾਲ ਲਾਇਜਨ ਅਫ਼ਸਰ ਹੋਣਗੇ, ਜਦਕਿ ਕਿ ਸ੍ਰੀ ਖੁਸ਼ਵੰਤ ਸਿੰਘ, ਸਟੇਟ ਟੈਕਸ ਅਫਸਰ, ਫੋਨ ਨੰਬਰ 7837220100 ਸ੍ਰੀ ਚੇਤਨ ਡੀ ਕਲਮਕਾਰ, ਆਈ.ਆਰ.ਐਸ. ਨਾਲ ਲਾਇਜਨ ਅਫ਼ਸਰ ਹੋਣਗੇ।

About Author

Leave A Reply

WP2Social Auto Publish Powered By : XYZScripts.com