Thursday, March 13

ਡਿਪਟੀ ਕਮਿਸ਼ਨਰ ਵੱਲੋਂ ਐਸ.ਡੀ.ਐਮਜ਼ ਨੂੰ ਲੁਧਿਆਣਾ ‘ਚ ਝੋਨੇ ਦੀ ਪੂਸਾ-44 ਦੀ ਬਜਾਏ ਕਿਸਾਨਾਂ ਨੂੰ ਪੀਆਰ-131, ਪੀਆਰ-130, ਪੀਆਰ-129, ਪੀਆਰ-128, ਪੀਆਰ-127, ਪੀਆਰ-126, ਪੀਆਰ-122, ਪੀਆਰ-121, ਪੀਆਰ-114, ਪੀਆਰ-113 ਨੂੰ ਉਤਸ਼ਾਹਿਤ ਕਰਨ ਲਈ ਕਿਹਾ

  • ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਬਾਰੇ ਗਲਤ ਜਾਣਕਾਰੀ ਦੇਣ ਵਾਲਿਆਂ ‘ਤੇ ਹੋਵੇਗੀ ਕਾਰਵਾਈ – ਸਾਕਸ਼ੀ ਸਾਹਨੀ
  • ਐਸ.ਡੀ.ਐਮਜ਼, ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਸਿਫਾਰਸ਼ ਕੀਤੀਆਂ ਕਿਸਮਾਂ ਪੀਆਰ-131, ਪੀਆਰ-130, ਪੀਆਰ-129, ਪੀਆਰ-128, ਪੀਆਰ-127, ਪੀਆਰ-126, ਪੀਆਰ-122, ਪੀਆਰ-121, ਪੀਆਰ-114, ਪੀਆਰ-113 ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਗਰੂਕ ਕਰਨ ਲਈ ਵੀ ਕਿਹਾ

ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਉਪ ਮੰਡਲ ਮੈਜਿਸਟ੍ਰੇਟ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀਆਂ ਕਿਸਮਾਂ ਪੀਆਰ-131, ਪੀਆਰ-130, ਪੀਆਰ-129, ਪੀਆਰ-128, ਪੀਆਰ-127, ਪੀਆਰ-126, ਪੀਆਰ-122, ਪੀਆਰ-121, ਪੀਆਰ-114, ਪੀਆਰ-113 ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਪੂਸਾ-44 (PUSA-44)  ਦੀ ਵਰਤੋਂ ਤੋਂ ਗੁਰੇਜ਼ ਕਰਨ ਲਈ ਕਿਹਾ। ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਯੋਜਿਤ ਮੀਟਿੰਗ ਦੌਰਾਨ, ਡਿਪਟੀ ਕਮਿਸ਼ਨਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਪੇਂਡ{ ਵਿਕਾਸ) ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮਜ਼ ਡਾ. ਬਲਜਿੰਦਰ ਸਿੰਘ ਢਿੱਲੋਂ, ਬੇਅੰਤ ਸਿੰਘ ਸਿੱਧੂ ਅਤੇ ਹੋਰ ਐਸ.ਡੀ.ਐਮਜ਼ (ਵੀ.ਸੀ. ਰਾਹੀਂ) ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਦੱਸਿਆ ਕਿ ਪੂਸਾ-44 ਝੋਨੇ ਦੀ ਇੱਕ ਲੰਬੀ ਮਿਆਦ ਵਾਲੀ ਕਿਸਮ ਹੈ, ਜੋ ਕਿ ਪਰਾਲੀ ਦੇ ਵਾਧੂ ਉਤਪਾਦਨ ਦਾ ਕਾਰਨ ਬਣਦੀ ਹੈ ਅਤੇ ਹੋਰ ਕਿਸਮਾਂ ਦੇ ਮੁਕਾਬਲੇ ਵੱਧ ਪਾਣੀ ਦੀ ਲੋੜ ਪੈਂਦੀ ਹੈ। ਲੰਮੀ ਮਿਆਦ ਵਾਲੀਆਂ ਕਿਸਮਾਂ ਪੀ.ਆਰ. ਕਿਸਮਾਂ ਨਾਲੋਂ 15-20 ਫੀਸਦ ਜ਼ਿਆਦਾ ਪਾਣੀ ਦੀ ਖਪਤ ਕਰਦੀਆਂ ਹਨ, ਰਹਿੰਦ-ਖੂੰਹਦ ਵਧੇਰੇ ਹੁੰਦੀ ਹੈ ਅਤੇ ਰਾਜ ਵਿੱਚ ਬੈਕਟੀਰੀਅਲ ਝੁਲਸ ਦੀਆਂ ਸਾਰੀਆਂ ਪ੍ਰਚਲਿਤ ਪੈਥੋਟਾਈਪਾਂ ਲਈ ਸੰਵੇਦਨਸ਼ੀਲ ਹੁੰਦੀਆਂ ਹਨ। ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੇ ਗੰਭੀਰ ਪ੍ਰਕੋਪ ਕਾਰਨ, ਕੀਟਨਾਸ਼ਕਾਂ ਦੀਆਂ ਘੱਟੋ-ਘੱਟ ਦੋ ਵਾਧੂ ਸਪਰੇਆਂ ਕਰਨੀਆਂ ਪੈਂਦੀਆਂ ਹਨ ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਗਿਰਾਵਟ ਆਉਂਦੀ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਵੀ ਕਿਸਾਨਾਂ ਨੂੰ ਪੀ.ਆਰ-126 ਕਿਸਮ ਬਾਰੇ ਗੁੰਮਰਾਹਕੁੰਨ ਜਾਣਕਾਰੀ ਦਾ ਨੋਟਿਸ ਲੈਂਦਿਆਂ ਕਿਹਾ ਕਿ ਜੇਕਰ ਕੋਈ ਇਸ ਜਾਂ ਹੋਰ ਸਿਫ਼ਾਰਸ਼ ਕੀਤੀਆਂ ਕਿਸਮਾਂ ਬਾਰੇ ਗਲਤ ਜਾਣਕਾਰੀ ਫੈਲਾਉਂਦਾ ਹੈ ਤਾਂ ਪ੍ਰਸ਼ਾਸਨ ਸਖ਼ਤ ਕਾਰਵਾਈ ਕਰੇਗਾ। ਜੇਕਰ ਕਿਸੇ ਨੂੰ ਕੋਈ ਸਵਾਲ ਹੋਵੇ ਤਾਂ ਉਹ ਖੇਤੀਬਾੜੀ ਵਿਕਾਸ ਅਫ਼ਸਰ ਨਾਲ 99155-41728 ‘ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਵਿਕਸਤ ਘੱਟ ਮਿਆਦ ਵਾਲੀਆਂ ਕਿਸਮਾਂ ਨੂੰ ਉਤਸ਼ਾਹਿਤ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਐਸ.ਡੀ.ਐਮਜ਼, ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਇਸ ਹਫ਼ਤੇ ਦੇ ਅੰਦਰ ਕਿਸਾਨਾਂ ਨਾਲ ਮੀਟਿੰਗਾਂ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਇਹ ਉਹ ਸਮਾਂ ਹੈ ਜਦੋਂ ਉਹ ਅਗਲੀ ਝੋਨੇ ਦੀ ਫ਼ਸਲ ਲਈ ਬੀਜ ਖਰੀਦਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੀ ਕਿਹਾ ਗਿਆ ਹੈ। ਮੀਟਿੰਗ ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮੁੱਖ ਖੇਤੀਬਾੜੀ ਅਫ਼ਸਰ ਡਾ. ਪ੍ਰਕਾਸ਼ ਸਿੰਘ, ਇੰਜੀ: ਅਮਨਪ੍ਰੀਤ ਸਿੰਘ, ਇੰਜ: ਹਰਮਨਪ੍ਰੀਤ ਸਿੰਘ, ਡਾ. ਰਾਮ ਸਿੰਘ ਪਾਲ ਬਲਾਕ ਖੇਤੀਬਾੜੀ ਅਫ਼ਸਰ ਦੋਰਾਹਾ, ਡਾ ਦਾਰਾ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਲੁਧਿਆਣਾ, ਡਾ ਗੁਰਦੀਪ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਜਗਰਾਉਂ, ਡਾ ਕਰਮਜੀਤ ਸਿੰਘ ਏ.ਡੀ.ਓ ਪੱਖੋਵਾਲ, ਡਾ ਸਰਤਾਜ ਸਿੰਘ ਏ.ਡੀ.ਓ ਖੰਨਾ, ਡਾ ਕੁਲਵੰਤ ਸਿੰਘ, ਏ.ਡੀ.ਓ ਸਮਰਾਲਾ, ਡਾ ਗਗਨਦੀਪ ਸਿੰਘ ਏ.ਡੀ.ਓ ਮਾਛੀਵਾੜਾ, ਦਵਿੰਦਰ ਸਿੰਘ ਏ.ਈ.ਓ ਮਾਂਗਟ, ਡਾ ਸ਼ਹਾਬ ਅਹਿਮਦ, ਏ.ਡੀ.ਓ ਸਿੱਧਵਾਂ ਬੇਟ ਅਤੇ ਹੋਰ ਏ.ਡੀ.ਓਜ਼ ਡਾ ਪ੍ਰਿਅੰਕਾ, ਡਾ ਰਮਿੰਦਰ ਸਿੰਘ, ਡਾ ਸਰਬਜੀਤ ਕੌਰ, ਡਾ ਰੀਤੂ ਭੰਗੂ ਅਤੇ ਡਾ ਪੁਸ਼ਪਾ ਰਾਣੀ, ਡਾ ਨਵਜੋਤ ਕੌਰ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com