Friday, March 14

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਿੱਤਵਾਲ ਕਲਾਂ ਦੇ ਵਿਦਿਆਰਥੀਆਂ ਨੇ ਪਾਣੀ ਬਚਾਉਣ ਲਈ ਰੈਲੀ ਕੱਢੀ

ਮਾਲੇਰ ਕੋਟਲਾ (ਸੰਜੇ ਮਿੰਕਾ) ਪੰਜਾਬ ਵਿੱਚ ਪਾਣੀ ਦੀ ਦੁਰਵਰਤੋਂ ਕਾਰਨ ਪਾਣੀ ਦਾ ਲੈਵਲ ਦਿਨ ਪ੍ਰਤੀ ਦਿਨ ਗਿਰਦਾ ਜਾ ਰਿਹਾ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਲਈ ਖਤਰੇ ਦੀ ਘੰਟੀ ਹੈ l ਜੇਕਰ ਇਸ ਸਬੰਧ ਵਿੱਚ ਆਮ ਜਨਤਾ ਨੂੰ ਜਾਗਰੂਕ ਨਾ ਕੀਤਾ ਗਿਆ ਤਾਂ ਇਸਦੇ ਸਿੱਟੇ ਬੜੇ ਭਿਆਨਕ ਨਿਕਲਣਗੇ l ਇਸ ਵਿਸ਼ੇ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਜਨਤਾ ਨੂੰ ਜਾਗਰੂਕ ਕਰਨ ਦੇ ਉਦੇਸ਼ ਨੂੰ ਲੈ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ,ਜਿੱਤਵਾਲ ਕਲਾਂ ਦੇ ਵਿਦਿਆਰਥੀਆਂ ਨੇ ਇੱਕ ਰੈਲੀ ਦਾ ਆਯੋਜਨ ਕੀਤਾ ਜਿਸ ਦੀ ਤਿਆਰੀ ਸਕੂਲ ਦੀ ਸਾਇੰਸ ਮਿਸਟਰੈਸ ਮੈਡਮ ਨਸਰੀਨ ਨੇ ਕਰਵਾਈ l ਵਿਦਿਆਰਥੀਆਂ ਨੇ ਪਾਣੀ ਬਚਾਉਣ ਦੇ ਪੋਸਟਰ ਅਤੇ ਤਖਤੀਆਂ ਚੁੱਕ ਕੇ ਨਾਅਰੇ ਮਾਰਦੇ ਹੋਏ ਰੈਲੀ ਕੱਢੀ l ਇਸ ਰੈਲੀ ਵਿੱਚ ਸਕੂਲ ਇੰਚਾਰਜ ਸ੍ਰੀ ਚਮਕੌਰ ਸਿੰਘ ,ਮੈਡਮ ਪ੍ਰੇਮਜੀਤ ਕੌਰ ,ਸਾਇੰਸ ਮਾਸਟਰ ਸੂਰਜ ਕੁਮਾਰ ,ਪ੍ਰਵੀਨ ਚੰਦਰ,ਰਵਿੰਦਰ ਕੁਮਾਰ,ਮੈਡਮ ਸੁਲਤਾਨਾ, ਮੈਡਮ ਮਨਦੀਪ ਕੌਰ, ਮੈਡਮ ਸੁਖਵਿੰਦਰ ਕੌਰ, ਮੁਹੰਮਦ ਜਮੀਲ, ਕੈਂਪਸ ਮੈਨੇਜਰ ਜਸਵੀਰ ਸਿੰਘ, ਮਨਮੋਹਨ ਸਿੰਘ ਅਤੇ ਫਤਿਹ ਖਾਂ ਨੇ ਵੀ ਹਿੱਸਾ ਲਿਆ l ਲੋਕਾਂ ਨੇ ਇਸ ਰੈਲੀ ਦੀ ਪ੍ਰਸ਼ੰਸਾ ਕਰਦੇ ਹੋਏ ਪਾਣੀ ਬਚਾਉਣ ਦੇ ਵਿਸ਼ੇ ਦੀ ਗੰਭੀਰਤਾ ਨੂੰ ਸਵੀਕਾਰ ਕੀਤਾ l ਜੇਕਰ ਪੰਜਾਬ ਵਿੱਚ ਪਾਣੀ ਦੀ ਦੁਰਵਰਤੋਂ ਜਾਰੀ ਰਹੀ ਤਾਂ ਇੱਕ ਦਿਨ ਪੰਜਾਬ ਮਾਰੂਥਲ ਬਣ ਸਕਦਾ ਹੈ l ਇਸ ਲਈ ਹਰ ਨਾਗਰਿਕ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਪੱਧਰ ਤੇ ਪਾਣੀ ਨੂੰ ਬਚਾਉਣ ਲਈ ਆਪਣਾ ਯੋਗਦਾਨ ਦੇਵੇ l

About Author

Leave A Reply

WP2Social Auto Publish Powered By : XYZScripts.com