Thursday, March 13

ਮਹਾਸ਼ਿਵਰਾਤਰੀ ਦੇ ਸ਼ੁਭ ਮੌਕੇ ‘ਤੇ ਸ਼੍ਰੀ ਮਹਾਕਾਲ ਸੇਵਾ ਮੰਡਲ ਵੱਲੋਂ ਧੂਮਧਾਮ ਨਾਲ ਕੱਢੀ ਗਈ ਪੰਜਵੀਂ ਵਿਸ਼ਾਲ ਸ਼ੋਭਾ ਯਾਤਰਾ

  • ਸ਼੍ਰੀ ਸ਼ਿਵ ਮੰਦਰ ਰਾਮਲੀਲਾ ਮੈਦਾਨ (ਦਰੇਸੀ) ਤੋਂ ਸ਼ੁਰੂ ਹੋ ਕੇ ਸ਼੍ਰੀ ਵਿਵੇਕ ਧਾਮ ਆਸ਼ਰਮ ਨੂਰਵਾਲਾ ਰੋਡ ਵਿਖੇ ਸਮਾਪਤ ਹੋਈ ਸੋਭਾ ਯਾਤਰਾ; ਰੰਗ-ਬਿਰੰਗੀਆਂ ਲਾਈਟਾਂ, ਫੁੱਲ ਮਾਲਾਵਾਂ ਅਤੇ ਸੁੰਦਰ ਕਲਾਕ੍ਰਿਤੀਆਂ ਨਾਲ ਸਜਾਇਆ ਗਿਆ ਸੀ ਯਾਤਰਾ ਮਾਰਗ;  ਸ਼੍ਰੀ ਉਜੈਨ ਦੇ ਮਹਾਕਾਲ ਜੀ ਦੇ ਪਾਵਨ ਸਰੂਪ ਨੂੰ ਛਪਣ ਭੋਗ ਲਗਾਇਆ ਗਿਆ ਅਤੇ ਮਹਾ ਆਰਤੀ ਹੋਈ; ਧਾਰਮਿਕ ਸੰਤਾਂ ਨੇ ਸ਼ਰਧਾਲੂਆਂ ਨੂੰ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਸੰਦੇਸ਼ ਦਿੱਤਾ

ਲੁਧਿਆਣਾ,(ਸੰਜੇ ਮਿੰਕਾ) ਮਹਾਸ਼ਿਵਰਾਤਰੀ ਦੇ ਸ਼ੁਭ ਮੌਕੇ ‘ਤੇ ਸ਼੍ਰੀ ਮਹਾਕਾਲ ਸੇਵਾ ਮੰਡਲ ਵੱਲੋਂ ਪੰਜਵੀਂ ਵਿਸ਼ਾਲ ਸ਼ੋਭਾ ਯਾਤਰਾ ਬੜੀ ਧੂਮਧਾਮ ਨਾਲ ਕੱਢੀ ਗਈ। ਸ਼ੋਭਾ ਯਾਤਰਾ ਸ਼੍ਰੀ ਸ਼ਿਵ ਮੰਦਰ ਰਾਮਲੀਲਾ ਮੈਦਾਨ (ਦਰੇਸੀ) ਤੋਂ ਸ਼ੁਰੂ ਹੋ ਕੇ ਸ਼ਿਵਪੁਰੀ, ਨੂਰਵਾਲਾ ਰੋਡ ਬਾਜ਼ਾਰ ਤੋਂ ਹੁੰਦੀ ਹੋਈ ਸ਼੍ਰੀ ਵਿਵੇਕ ਧਾਮ ਆਸ਼ਰਮ ਨੂਰਵਾਲਾ ਰੋਡ ਵਿਖੇ ਸਮਾਪਤ ਹੋਈ। ਇਸ ਮੌਕੇ ਸੋਭਾ ਯਾਤਰਾ ਦੇ ਮਾਰਗ ਨੂੰ ਰੰਗ-ਬਿਰੰਗੀਆਂ ਲਾਈਟਾਂ, ਫੁੱਲ ਮਾਲਾਵਾਂ ਅਤੇ ਸੁੰਦਰ ਕਲਾਕ੍ਰਿਤੀਆਂ ਨਾਲ ਸਜਾਇਆ ਗਿਆ ਸੀ।  ਇਸਦੇ ਨਾਲ ਹੀ ਸ਼ੋਭਾ ਯਾਤਰਾ ਦੀ ਸ਼ੁਰੂਆਤ ਸ਼੍ਰੀ ਉਜੈਨ ਦੇ ਮਹਾਕਾਲ ਜੀ ਦੇ ਪਾਵਨ ਸਰੂਪ ਨੂੰ ਛਪਣ ਭੋਗ ਲਗਾਉਣ ਸਮੇਤ ਮਹਾ ਆਰਤੀ ਨਾਲ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਥਾਵਾਂ ‘ਤੇ ਸ਼ਿਵ ਭਗਤਾਂ ਵੱਲੋਂ ਸ਼ਾਨਦਾਰ ਸਵਾਗਤੀ ਸਟੇਜਾਂ ਲਗਾਈਆਂ ਗਈਆਂ ਅਤੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਗਿਆ | ਮਾਂ ਬਗਲਾਮੁਖੀ ਧਾਮ ਪੰਜ ਫਗਵਾੜਾ ਤੋ ਗੁਰੂ ਦੀਪਕ ਨਈਅਰ ਜੀ ਅਤੇ ਸਵਾਮੀ ਵਿਵੇਕ ਭਾਰਤੀ ਜੀ ਮਹਾਰਾਜ ਦੀ ਪ੍ਰਧਾਨਗੀ ਹੇਠ ਕੱਢੀ ਗਈ ਇਸ ਪਵਿੱਤਰ ਸੋਭਾ ਯਾਤਰਾ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਸਿੰਘ ਡੱਲਾ, ਮਾਲਵਾ ਸੰਭਾਯਾਚਾਰਕ ਮੰਚ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੇ ਪੁੱਤਰ ਵਿਕਾਸ ਪਰਾਸ਼ਰ, ਵਿਧਾਇਕ ਮਦਨ ਬੱਗਾ ਦੇ ਪੁੱਤਰ ਅਮਨ ਬੱਗਾ, ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ, ਜ਼ਿਲ੍ਹਾ ਮਹਿਲਾ ਭਾਜਪਾ ਸ਼ੀਨੂ ਚੁੱਘ, ਸੀਨੀਅਰ ਭਾਜਪਾ ਆਗੂ ਜੀਵਨ ਗੁਪਤਾ, ਸਾਬਕਾ ਕੌਂਸਲਰ ਨਰਿੰਦਰ ਮੱਲੀ, ਐਡਵੋਕੇਟ ਹਰਸ਼ ਸ਼ਰਮਾ, ਕਾਂਤੇਂਦੁ ਸ਼ਰਮਾ, ਮਹੇਸ਼ਦੱਤ ਸ਼ਰਮਾ, ਸਾਬਕਾ ਕੌਂਸਲਰ ਸੁਖਦੇਵ ਬਾਵਾ ਸਣੇ ਸਮਾਜ ਸੇਵਕਾਂ ਸ਼੍ਰੀ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਦਿਨੇਸ਼ ਮਰਵਾਹਾ,ਦਰਸ਼ਨ ਲਾਲ ਬਵੇਜਾ, ਅਸ਼ੋਕ ਥਾਪਰ, ਤ੍ਰਿਭੁਵਨ ਥਾਪਰ, ਅਨੁਜ ਮਦਾਨ, ਅਮਨ, ਉਮਦੱਤ ਸ਼ਰਮਾ, ਨੀਰਜ ਆਹੂਜਾ, ਰਿੰਕੂ ਆਦਿ ਨੇ ਸ਼੍ਰੀ ਮਹਾਕਾਲ ਸੇਵਾ ਮੰਡਲ ਵੱਲੋਂ ਹਰ ਸਾਲ ਮਹਾਸ਼ਿਵਰਾਤਰੀ ਦੇ ਪਵਿੱਤਰ ਮੌਕੇ ‘ਤੇ ਕਰਵਾਏ ਜਾਣ ਵਾਲੇ ਸ਼ਾਨਦਾਰ ਆਯੋਜਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਉਨ੍ਹਾਂ ਨੂੰ ਭਗਵਾਨ ਸ਼ਿਵ ਦੇ ਪਵਿੱਤਰ ਸਰੂਪ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਇਸ ਤੋਂ ਪਹਿਲਾਂ, ਸੰਤ ਸਮਾਜ ਦੀ ਤਰਫ਼ੋਂ ਪ੍ਰਾਚੀਨ ਸੰਗਲਾਂ ਵਾਲਾ ਸ਼ਿਵਾਲਾ ਮੰਦਿਰ ਤੋਂ ਮਹੰਤ ਨਰਾਇਣ ਦਾਸ ਪੁਰੀ ਜੀ, ਸੋਨੀਆ ਦੀਦੀ ਜੀ, ਸ੍ਰੀ ਸ਼੍ਰੀ 1008 ਮਹਾਂ ਮੰਡਲੇਸ਼ਵਰ ਸ਼ੇਰੂ ਦਾਸ ਜੀ ਮਹਾਰਾਜ, ਸ੍ਰੀ ਗੁਰੂ ਦੇਵ ਆਨੰਦ ਅੱਤਰੀ ਜੀ ਨੇ ਸੋਭਾ ਯਾਤਰਾ ਵਿਚ ਪਹੁੰਚੀਆਂ ਸੰਗਤਾਂ ਨੂੰ ਭਗਵਾਨ ਸ਼ਿਵ ਦੀ ਕਿਰਪਾ ਪ੍ਰਾਪਤ ਕਰਨ ਦਾ ਸੰਦੇਸ਼ ਦਿੱਤਾ। ਸ਼੍ਰੀ ਮਹਾਕਾਲ ਸੇਵਾ ਮੰਡਲ ਦੇ ਡਾ. ਓ.ਪੀ ਸ਼ਰਮਾ, ਰਮਨ ਜਗਦੰਬਾ, ਲੱਕੀ ਸ਼ਰਮਾ, ਮਨੂ ਅਰੋੜਾ, ਡਾ. ਸੁਨੀਲ ਸ਼ਰਮਾ (ਬਾਂਕਾ) ਨੇ ਸਹਿਜਯੋਗ, ਸ਼੍ਰੀ ਛੀਨਮਸਤਿਕਾ ਪਰਿਵਾਰ ਆਦਿ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ, ਜਿੰਨ੍ਹਾਂ ਨੇ ਇਸ ਮਹਾਨ ਸਮਾਗਮ ਵਿੱਚ ਵੱਡਮੁੱਲਾ ਸਹਿਯੋਗ ਦਿੱਤਾ ਹੈ।  ਇਸ ਦੇ ਨਾਲ ਹੀ ਉਨ੍ਹਾਂ ਨੇ ਸੋਭਾ ਯਾਤਰਾ ਵਿੱਚ ਸ਼ਾਮਲ ਹੋਏ ਮਹਿਮਾਨਾਂ ਅਤੇ ਵਿਸ਼ੇਸ਼ ਤੌਰ ‘ਤੇ ਸੰਤ ਸਮਾਜ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਿਨਾਂ ਇੰਨੇ ਵੱਡੇ ਪੱਧਰ ‘ਤੇ ਇਸ ਦਾ ਆਯੋਜਨ ਸੰਭਵ ਨਹੀਂ ਸੀ।  ਉਨ੍ਹਾਂ ਭਗਵਾਨ ਸ਼ਿਵ ਦੀ ਕਿਰਪਾ ਨਾਲ ਅਗਲੇ ਸਾਲ ਹੋਰ ਵੱਡੇ ਪੱਧਰ ‘ਤੇ ਵਿਸ਼ਾਲ ਸੋਭਾ ਯਾਤਰਾ ਕੱਢਣ ਦੀ ਗੱਲ ਵੀ ਕਹੀ। ਇਸ ਨਾਲ ਅਗਲੇ ਸਾਲ ਲਈ ਸੋਭਾ ਯਾਤਰਾ ਤੇ ਆਯੋਜਨ ਲਈ ਪ੍ਰਧਾਨਗੀ ਦੀ ਜ਼ਿੰਮੇਵਾਰੀ ਅਤੁਲ ਤਲਵਾੜ ਨੂੰ ਸੌਂਪ ਦਿੱਤੀ ਗਈ। ਇਸ ਤੋਂ ਇਲਾਵਾ, ਸ਼ੋਭਾ ਯਾਤਰਾ ਆਯੋਜਨ ਨੂੰ ਸਫਲ ਬਣਾਉਣ ਵਿੱਚ ਸ਼੍ਰੀ ਮਹਾਕਾਲ ਮੰਡਲ ਦੇ ਕਿਸ਼ਨ ਲਾਲ ਮਲਹੋਤਰਾ, ਪੰਡਿਤ ਅਜੈ ਵਸ਼ਿਸ਼ਟ, ਨਰਿੰਦਰ ਕੁਮਾਰ ਚੇਅਰਮੈਨ, ਦੀਪਕ ਕੁਮਾਰ ਪ੍ਰਧਾਨ, ਵੈਭਵ ਜੈਨ, ਨਰੇਸ਼ ਕੜਵਲ, ਸ਼ਿਵਮ ਸ਼ਰਮਾ, ਰਿਤੇਸ਼ ਸਾਹਨੀ, ਸੁਮਿਤ ਠੁਕਰਾਲ, ਕਪਿਲ ਸ਼ਰਮਾ, ਰਤਨ ਅਗਰਵਾਲ, ਸੰਨੀ ਸਤੀਜਾ, ਵਿਸ਼ਾਲ ਗਾਬਾ, ਵਿੱਕੀ ਡਾਵਰ, ਅਤੁਲ ਤਲਵਾਰ, ਰਿੰਕੂ ਚੱਢਾ, ਡਾ. ਉਪੇਂਦਰ, ਡਾ. ਵਿਨੈ ਬਾਂਡਾ ਦੀ ਵਿਸ਼ੇਸ਼ ਭੂਮਿਕਾ ਰਹੀ | ਇਸ ਮੌਕੇ ਮੰਚ ਦਾ ਸੰਚਾਲਨ ਸੁਰਿੰਦਰ ਬਾਵਾ ਵੱਲੋਂ ਕੀਤਾ ਗਿਆ।

About Author

Leave A Reply

WP2Social Auto Publish Powered By : XYZScripts.com