Wednesday, March 12

ਆਈ.ਟੀ.ਆਈ. ਉਟਾਲਾਂ ਵਿਖੇ ਕੈਰੀਅਰ ਟਾਕ ਆਯੋਜਿਤ

ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜਿਲ੍ਹਾ ਰੋੋਜ਼ਗਾਰ ਅਤੇ ਕਾਰੋੋਬਾਰ ਬਿਊਰੋ (ਡੀ.ਬੀ.ਈ.ਈ.) ਦੀ ਅਗਵਾਈ ਵਿੱਚ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.), ਉਟਾਲਾਂ ਵਿਖੇ ਕੈਰੀਅਰ ਟਾਕ ਦਾ ਆਯੋਜਨ ਕਰਵਾਇਆ ਗਿਆ ਜਿਸ ਵਿੱਚ ਕਰੀਬ 42 ਪ੍ਰਾਰਥੀਆਂ ਨੇ ਭਾਗ ਲਿਆ। ਡੀ.ਬੀ.ਈ.ਈ. ਦੇ ਡਿਪਟੀ ਡਾਇਰੈਕਟਰ ਰੁਪਿੰਦਰ ਕੌੌਰ ਵੱਲੋਂ ਪ੍ਰਾਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਰੀਅਰ ਟਾਕ ਦਾ ਮੁੱਖ ਉਦੇਸ਼ ਪ੍ਰਾਰਥੀਆਂ ਦਾ ਮਾਰਗ ਦਰਸ਼ਨ ਕਰਨਾ ਹੈ ਤਾਂ ਜੋੋ ਭਵਿੱਖ ਵਿੱਚ ਉਨ੍ਹਾਂ ਨੂੰ ਸਹੀ ਕੈਰੀਅਰ ਚੁਣਨ ਵਿੱਚ ਮਦਦ ਹੋ ਸਕੇ। ਆਈ.ਟੀ.ਆਈ. ਦੇ ਇੰਸਟਰੱਕਟਰ ਸੁਖਬੀਰ ਸਿੰਘ, ਲਵਨੀਸ਼ ਸ਼ਰਮਾ (ਵਾਈ.ਪੀ.), ਅਨੁਜ ਕਿਸ਼ੋਰ ਦੱਤਾ (ਕਰੀਅਰ ਕਾਉਂਸਲਰ) ਡੀ.ਬੀ.ਈ.ਈ., ਲੁਧਿਆਣਾ ਨੇ ਪ੍ਰਾਰਥੀਆਂ ਨੂੰ ਕੈਰੀਅਰ ਸਬੰਧੀ ਜਾਣਕਾਰੀ ਦਿੱਤੀ। ਪ੍ਰਾਰਥੀਆਂ ਨੂੰ ਡੀ.ਬੀ.ਈ.ਈ. ਲੁਧਿਆਣਾ ਵਿਖੇ ਦਿੱਤੀ ਜਾਣ ਵਾਲੀਆ ਸਹੂਲਤਾਵਾਂ, ਆਈ.ਟੀ.ਆਈ. ਕੋਰਸ ਕਰਨ ਤੋੋਂ ਬਾਅਦ ਨਿਕਲਦੀਆ ਸਰਕਾਰੀ ਅਤੇ ਪ੍ਰਾਇਵੇਟ ਨੌਕਰੀ ਅਪਰੈਂਟਸ਼ਿਪ ਦੇ ਕੋੋਰਸ ਤੋਂ ਇਲਾਵਾ ਸਕਿੱਲ ਟ੍ਰੇਨਿੰਗ ਕੋੋਰਸਾਂ ਬਾਰੇ ਜਾਣਕਾਰੀ ਦਿੱਤੀ ਗਈ। ਡਿਪਟੀ ਡਾਇਰੈਕਟਰ ਜਿਲ੍ਹਾ ਰੋਜ਼ਗਾਰ ਅਤੇ ਕਾਰੋੋਬਾਰ ਬਿਊਰੋੋ ਲੁਧਿਆਣਾ ਵਲੋਂ ਦੱਸਿਆ ਗਿਆ ਕਿ ਭਵਿੱਖ ਵਿੱਚ ਰੋੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਅਜਿਹੇ ਕੈਰੀਅਰ ਟਾਕ ਲਗਾਤਾਰ ਆਯੋਜਤ ਕੀਤੇ ਜਾਂਦੇ ਰਹਿਣਗੇ, ਤਾਂ ਜੋ ਚਾਹਵਾਨ ਪ੍ਰਾਰਥੀਆਂ ਨੂੰ ਯੋਗ ਅਗਵਾਈ ਦਿੱਤੀ ਜਾ ਸਕੇ। ਵਧੇਰੇ ਜਾਣਕਾਰੀ ਲਈ ਪ੍ਰਾਰਥੀ ਇਸ ਦਫਤਰ ਦੇ ਹੈਲਪਲਾਇਨ ਨੰਬਰ 77400-01682 ‘ਤੇ ਵੀ ਸੰਪਰਕ ਕਰ ਸਕਦੇ ਹਨ। 

About Author

Leave A Reply

WP2Social Auto Publish Powered By : XYZScripts.com