Saturday, May 10

ਬਾਗਬਾਨੀ ਵਿਭਾਗ ਵਲੋਂ ਜਾਗਰੂਕਤਾ ਕੈਂਪ ਆਯੋਜਿਤ

  • ਸ ਸ ਸ ਸ ਅਯਾਲੀ ਖੁਰਦ ਦੇ ਵਿਦਿਆਰਥੀਆਂ ਨੇ ਰਸਾਇਣ ਮੁਕਤ ਘਰੇਲੂ ਬਗੀਚੀ ਬਾਰੇ ਜਾਣਕਾਰੀ ਕੀਤੀ ਹਾਸਲ

ਲੁਧਿਆਣਾ, (ਸੰਜੇ ਮਿੰਕਾ) – ਬਾਗਬਾਨੀ ਵਿਭਾਗ ਦੀ ਫਲ ਸੁਰਖਿਆ ਲੈਬਾਰਟਰੀ ਲੁਧਿਆਣਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਅਯਾਲੀ ਖੁਰਦ ਜ਼ਿਲ੍ਹਾ ਲੁਧਿਆਣਾ ਦੇ ਵਿਦਿਆਰਥੀਆਂ ਲਈ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ। ਕੈਂਪ ਦੌਰਾਨ ਵਿਦਿਆਰਥੀਆਂ ਲਈ ਫਲ ਅਤੇ ਸਬਜੀਆਂ ਦੀ ਪ੍ਰੋਸੈਸਿੰਗ, ਰਸਾਇਣ ਮੁਕਤ ਘਰੇਲੂ ਬਗੀਚੀ, ਫਰੂਟ ਨਿਊਟਰਿਸ਼ਨ ਗਾਰਡਨ ਅਤੇ ਹਰਬਲ ਗਾਰਡਨ ਤਰੀਕੇ ਨੂੰ ਸਕੂਲੀ ਅਤੇ ਘਰੇਲੂ ਪੱਧਰ ‘ਤੇ ਅਪਨਾਉਣ ਲਈ ਪ੍ਰੇਰਿਤ ਕੀਤਾ ਗਿਆ।  ਵਿਦਿਆਰਥੀਆਂ ਨੂੰ ਜੈਵਿਕ ਸਬਜੀਆਂ ਅਤੇ ਫਲਾਂ ਦੀ ਪੈਦਾਵਾਰ ਕਰਕੇ ਆਪਣੇ ਆਪ ਨੂੰ ਰੋਗ ਮੁਕਤ ਰੱਖਣ ਦੇ ਨਾਲ ਨਾਲ ਜਰੂਰੀ ਪੌਸ਼ਟਿਕ ਤੱਤਾਂ ਦੀ ਪੂਰਤੀ ਦਾ ਸਾਧਨ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਵੀ ਬਾਗਬਾਨੀ ਵਿਸ਼ੇ ਪ੍ਰਤੀ ਕਾਫੀ ਉਤਸ਼ਾਹ ਪਾਇਆ ਗਿਆ। ਇਸ ਮੌਕੇ ਇਸ ਵਿਸ਼ੇ ਤੇ ਚਾਨਣਾ ਪਾਉਂਦਿਆਂ ਡਾ. ਜਸਪ੍ਰੀਤ ਕੌਰ ਗਿੱਲ ਸਿੱਧੂ ਬਾਗਬਾਨੀ ਵਿਕਾਸ ਅਫਸਰ ਨੇ ਫਲ ਅਤੇ ਸਬਜੀਆਂ ਦੀ ਪ੍ਰੋਸੈਸਿੰਗ ਅਤੇ ਪ੍ਰੀਜ਼ਰਵੇਸ਼ਨ ਦੀ ਜਾਣਕਾਰੀ ਵੀ ਦਿੱਤੀ ਗਈ।

About Author

Leave A Reply

WP2Social Auto Publish Powered By : XYZScripts.com