Wednesday, March 12

ਗਡਕਰੀ ਨੇ ਅਰੋੜਾ ਨੂੰ ਕਿਹਾ: ਸਰਕਾਰ ਸੈਟੇਲਾਈਟ ਆਧਾਰਿਤ ਟੋਲ ਉਗਰਾਹੀ ਨੂੰ ਲਾਗੂ ਕਰਨ ਦੀ ਤਿਆਰੀ ‘ਚ

ਲੁਧਿਆਣਾ, (ਸੰਜੇ ਮਿੰਕਾ) : ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਜੈਰਾਮ ਗਡਕਰੀ ਦੇ ਅਨੁਸਾਰ, ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ (ਜੀ.ਐਨ.ਐਸ.ਐਸ.) ਅਧਾਰਿਤ ਬੈਰੀਅਰ-ਫ੍ਰੀ ਫ੍ਰੀ ਫਲੋ ਟੋਲਿੰਗ ਵਰਗੀਆਂ ਨਵੀਆਂ ਤਕਨੀਕਾਂ ਨੂੰ ਲਾਗੂ ਕਰਨ ਲਈ ਸਲਾਹਕਾਰ ਸੇਵਾਵਾਂ ਪ੍ਰਦਾਨ ਕਰਨ ਲਈ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਮੰਤਰੀ ਨੇ ਇਹ ਜਾਣਕਾਰੀ ਰਾਜ ਸਭਾ ਦੇ ਹਾਲ ਹੀ ਵਿੱਚ ਸਮਾਪਤ ਹੋਏ ਸਰਦ ਰੁੱਤ ਇਜਲਾਸ ਵਿੱਚ ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਸੈਟੇਲਾਈਟ ਰਾਹੀਂ ਟੋਲ ਚਲਾਉਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਦਿੱਤੀ। ਅਰੋੜਾ ਨੇ ਪੁੱਛਿਆ ਸੀ ਕਿ ਕੀ ਸਰਕਾਰ ਟਰੈਫਿਕ ਸਮੱਸਿਆ ਤੋਂ ਬਚਣ ਲਈ ਸੈਟੇਲਾਈਟ ਰਾਹੀਂ ਟੋਲ ਚਲਾਉਣ ਦੀ ਯੋਜਨਾ ਬਣਾ ਰਹੀ ਹੈ ਅਤੇ ਜੇਕਰ ਅਜਿਹਾ ਹੈ ਤਾਂ ਇਸ ਨੂੰ ਕਦੋਂ ਤੱਕ ਲਾਗੂ ਕੀਤਾ ਜਾਵੇਗਾ। ਅਰੋੜਾ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਸਮੇਂ ‘ਚ ਫਾਸਟੈਗ ਦੀ ਸੁਵਿਧਾ ਉਪਲਬਧ ਹੈ, ਜੋ ਕਿ ਟੋਲ ਪਲਾਜ਼ਿਆਂ ‘ਤੇ ਲੰਬੀਆਂ ਕਤਾਰਾਂ ‘ਚ ਉਡੀਕ ਕਰਨ ਦੀ ਸਮੱਸਿਆ ਦਾ ਹੱਲ ਹੈ। ਫਾਸਟੈਗ ਸਹੂਲਤ ਨੇ ਟੋਲ ਪਲਾਜ਼ਾ ‘ਤੇ ਲੱਗਣ ਵਾਲੇ ਸਮੇਂ ਨੂੰ ਕਾਫੀ ਘਟਾ ਦਿੱਤਾ ਹੈ। ਇਸ ਸਹੂਲਤ ਦੇ ਬਾਵਜੂਦ ਦੇਖਿਆ ਗਿਆ ਹੈ ਕਿ ਤਕਨੀਕੀ ਖਰਾਬੀ ਆਉਣ ‘ਤੇ ਕਈ ਲੋਕਾਂ ਨੂੰ ਅਜੇ ਵੀ ਟੋਲ ‘ਤੇ ਰੁਕਣਾ ਪੈਂਦਾ ਹੈ। ਇਸ ਲਈ ਸਰਕਾਰ ਹੁਣ ਸਿਸਟਮ ਨੂੰ ਆਸਾਨ ਬਣਾਉਣ ਲਈ ਇਕ ਹੋਰ ਐਡਵਾਂਸ ਤਕਨੀਕ ਲਿਆਉਣ ਜਾ ਰਹੀ ਹੈ। ਇਸ ਉੱਨਤ ਤਕਨੀਕ ਨੂੰ ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ (ਜੀ.ਐਨ.ਐਸ.ਐਸ.) ਕਿਹਾ ਜਾਂਦਾ ਹੈ। ਨਵੀਂ ਪ੍ਰਣਾਲੀ ਨਾਲ ਬੈਰੀਅਰ ਖਤਮ ਹੋਣ ਨਾਲ, ਉਡੀਕ ਸਮਾਂ ਜ਼ੀਰੋ ਹੋ ਜਾਵੇਗਾ। ਸਰਕਾਰ ਦੀ ਦੇਸ਼ ਭਰ ਵਿੱਚ ਜੀ.ਐਨ.ਐਸ.ਐਸ.’ਤੇ ਆਧਾਰਿਤ ਗੇਟ-ਮੁਕਤ ਪਲਾਜ਼ਾ ਸਥਾਪਤ ਕਰਨ ਦੀ ਯੋਜਨਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਜੀ.ਐਨ.ਐਸ.ਐਸ. ਦੇ ਚਾਲੂ ਹੋਣ ਤੋਂ ਬਾਅਦ ਟੋਲ ਪਲਾਜ਼ਿਆਂ ‘ਤੇ ਟ੍ਰੈਫਿਕ ਜਾਮ ਦੀ ਸਮੱਸਿਆ ਹੱਲ ਹੋ ਜਾਵੇਗੀ। ਜੀ.ਐਨ.ਐਸ.ਐਸ. ‘ਤੇ ਆਧਾਰਿਤ ਗੇਟ ਫਰੀ ਪਲਾਜ਼ਾ ਦੀ ਉਸਾਰੀ ਤੋਂ ਬਾਅਦ ਲੋਕਾਂ ਨੂੰ ਪਲਾਜ਼ਾ ‘ਤੇ ਇੰਤਜ਼ਾਰ ਨਹੀਂ ਕਰਨਾ ਪਵੇਗਾ। ਜੀ.ਐਨ.ਐਸ.ਐਸ. ਇੱਕ ਇਲੈਕਟ੍ਰਾਨਿਕ ਰਿਸੀਵਰ ਜਾਂ ਡਿਵਾਈਸ ਨੂੰ ‘ਹਾਈ ਪ੍ਰੀਸੀਜ਼ਨ’ ਦੇ ਨਾਲ ਇਸਦਾ ‘ਹਾਈ ਲੋਕੇਸ਼ਨ’ ਨਿਰਧਾਰਤ ਕਰਨ ਦੀ ਆਗਿਆ ਦਿੰਦਾ ਹੈ। ਇਹ ਪ੍ਰਣਾਲੀ ਲੋਂਗੀਟਿਊਡ, ਲੇਟੀਟਿਊਡ ਅਤੇ ਅਲਟੀਟਿਊਡ ਰਾਹੀਂ ਇਸ ਨੂੰ ਨਿਰਧਾਰਤ ਕਰਦੀ ਹੈ। ਇਹ ਨੇਵੀਗੇਸ਼ਨ, ਸਥਿਤੀ ਅਤੇ ਟਰੈਕਿੰਗ ਪ੍ਰਦਾਨ ਕਰਦੀ ਹੈ।  

About Author

Leave A Reply

WP2Social Auto Publish Powered By : XYZScripts.com