Friday, March 14

ਪੰਜਾਬ ਰੋਡਵੇਜ਼ ਲੁਧਿਆਣਾ ਡਿਪੂ ਵਲੋਂ ‘ਨੋ ਡਿਟੈਨਸ਼ਨ ਡੇਅ’ ਮਨਾਇਆ ਗਿਆ

  • ਮੁੱਖ ਏਜੰਡਾ, ਆਮ ਲੋਕਾਂ ਦੀ ਸਹੂਲਤ ਲਈ ਸਾਰੀਆਂ ਬੱਸਾਂ ਨੂੰ ਰੂਟ ‘ਤੇ ਭੇਜਣਾ ਹੈ – ਜਨਰਲ ਮੈਨੇਜਰ

ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਰੋਡਵੇਜ਼ ਲੁਧਿਆਣਾ ਡਿਪੂ ਵੱਲੋਂ ਟਰਾਂਸਪੋਰਟ ਮੰਤਰੀ ਸ੍ਰੀ ਲਾਲਜੀਤ ਸਿੰਘ ਭੂੱਲਰ ਅਤੇ ਸੱਕਤਰ ਪੰਜਾਬ ਸਟੇਟ ਟਰਾਂਸਪੋਰਟ ਵਿਭਾਗ ਸ੍ਰੀ ਦਿਲਰਾਜ ਸਿੰਘ ਸੰਧਾਵਾਲੀਆ ਦੀ ਰਹਿਨੁਮਾਈ ਹੇਠ ਮੈਡਮ ਅਮਨਦੀਪ ਕੋਰ ਡਾਇਰੈਕਟਰ ਸਟੇਟ ਟਰਾਂਸਪੋਰਟ, ਡਿਪਟੀ ਡਾਇਰੈਕਟਰ ਸ੍ਰੀ ਪਰਨੀਤ ਸਿੰਘ ਮਿਨਹਾਸ ਅਤੇ ਸ੍ਰੀ ਗੁਰਸੇਵਕ ਸਿੰਘ ਰਾਜਪਾਲ ਜਨਰਲ ਮੈਨੇਜਰ ਓਪਰੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਰੋਡਵੇਜ਼ ਲੁਧਿਆਣਾ ਡਿਪੂ ਵਿਖੇ ਅੱਜ ‘ਨੋ ਡਿਟੈਨਸ਼ਨ ਡੇਅ’ ਮਨਾਇਆ ਗਿਆ। ਇਸ ਮੌਕੇ ਜਨਰਲ ਮੈਨੇਜਰ ਸ੍ਰੀ ਨਵਰਾਜ ਬਾਤਿਸ਼ ਅਤੇ ਐਸ.ਐਸ.ਆਈ. ਸ੍ਰੀ ਗੁਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੋ ਡਿਟੈਨਸ਼ਨ ਡੇਅ ਦਾ ਮੁੱਖ ਏਜੰਡਾ ਡਿਪੂ ਵਿੱਚ ਕੋਈ ਬੱਸ ਖੜੀ ਨਾ ਕਰਕੇ ਆਮ ਲੋਕਾਂ ਦੀ ਸਹੂਲਤ ਲਈ ਸਾਰੀਆਂ ਬੱਸਾਂ ਨੂੰ ਰੂਟ ‘ਤੇ ਭੇਜਣਾ ਹੈ। ਇਸ ਏਜੰਡੇ ਤਹਿਤ ਪੀ.ਆਰ. ਲੁਧਿਆਣਾ ਡਿਪੂ ਦੀਆਂ ਕੁੱਲ 114 ਬੱਸਾਂ ਅੱਲਗ-ਅੱਲਗ ਰੂਟਾਂ ‘ਤੇ ਦੌੜ ਰਹੀਆਂ ਹਨ ਅਤੇ ਭਵਿੱਖ ਵਿੱਚ ਸਮੂਹ ਸਟਾਫ ਦੀ ਇਹ ਕੋਸ਼ਿਸ ਰਹੇਗੀ ਕਿ ਕਿਸੇ ਬੱਸ ਨੂੰ ਰਿਪੇਅਰ ਪੱਖੋਂ ਡਿਪੂ ਵਿੱਚ ਖੜ੍ਹਾ ਨਾ ਕੀਤਾ ਜਾਵੇ। ਜਨਰਲ ਮੈਨੇਜਰ ਬਾਤਿਸ਼ ਨੇ ਦੱਸਿਆ ਕਿ ਇਹ ਜ਼ੋ 114 ਬੱਸਾਂ ਰੂਟ ਤੇ ਦੌੜ ਰਹੀਆਂ ਹਨ ਇਸ ਕਾਰਗੁਜਾਰੀ ਦਾ ਸਿਹਰਾ ਡਿਪੂ ਦੇ ਸਮੂਹ ਸਟਾਫ ਨੂੰ ਜਾਂਦਾ ਹੈ ਜਿਹਨਾਂ ਦੀ ਮਿਹਨਤ ਸਦਕਾ ਇਸ ਦਿਨ ਨੂੰ ਮਨਾਉਣ ਵਿੱਚ ਕਾਮਯਾਬ ਹੋਏ ਹਾਂ ਨਾਲ ਹੀ ਅਸੀਂ ਟਰਾਂਸਪੋਰਟ ਮੰਤਰੀ ਅਤੇ ਮੁੱਖ ਦਫਤਰ ਦਾ ਵੀ ਉਨ੍ਹਾਂ ਵੱਲੋਂ ਦਿੱਤੀ ਗਈ ਯੋਗ ਅਗਵਾਈ ਲਈ ਧੰਨਵਾਦ ਕਰਦੇ ਹਾਂ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਉਨ੍ਹਾਂ ਦਾ ਸਮੂਹ ਸਟਾਫ ਪੰਜਾਬ ਰੋਡਵੇਜ਼ ਨੂੰ ਸਮੇਂ-ਸਮੇਂ ‘ਤੇ ਆਪਣਾ ਬਣਦਾ ਯੋਗਦਾਨ ਦਿੰਦੇ ਰਹਿਣਗੇ।

About Author

Leave A Reply

WP2Social Auto Publish Powered By : XYZScripts.com