Thursday, March 13

ਹਲਕਾ ਦੱਖਣੀ ਦੇ ਖਿਡਾਰੀਆਂ ਲਈ ਦਿਵਾਲੀ ਤੋਂ ਪਹਿਲਾਂ ਵੱਡਾ ਤੋਹਫ਼ਾ, ਪਿੰਡ ਡਾਬਾ ‘ਚ ਖੇਡ ਸਟੇਡੀਅਮ ਲੋਕ ਅਰਪਿਤ

  • ਵਿਧਾਇਕ ਛੀਨਾ ਵਲੋਂ 3.23 ਕਰੋੜ ਦੀ ਲਾਗਤ ਵਾਲੇ ਵਿਸ਼ਾਲ ਸਟੇਡੀਅਮ ਦਾ ਉਦਘਾਟਨ
  • ਕਿਹਾ! ਡ੍ਰੀਮ ਪ੍ਰੋਜੈਕਟ ਤਹਿਤ ਹਲਕੇ ‘ਚ ਪਹਿਲਾ ਖੇਡ ਸਟੇਡੀਅਮ ਹੋਇਆ ਤਿਆਰ

ਲੁਧਿਆਣਾ, (ਸੰਜੇ ਮਿੰਕਾ) – ਵਿਧਾਨ ਸਭਾ ਹਲਕਾ ਦੱਖਣੀ ਵਿੱਚ ਪਹਿਲਾ ਖੇਡ ਸਟੇਡੀਅਮ ਤਿਆਰ ਹੋਇਆ ਜਿਸਦਾ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਉਦਘਾਟਨ ਕੀਤਾ ਗਿਆ ਹੈ। ਵਿਧਾਇਕ ਛੀਨਾ ਨੇ ਕਿਹਾ ਕਿ ਉਨ੍ਹਾਂ ਦੇ ਡ੍ਰੀਮ ਪ੍ਰੋਜੈਕਟਾਂ ਵਿੱਚੋਂ ਇੱਕ, ਇਸ ਸਟੇਡੀਅਮ ‘ਤੇ ਕਰੀਬ 3 ਕਰੋੜ 23 ਲੱਖ ਰੁਪਏ ਦੀ ਲਾਗਤ ਆਈ ਹੈ ਅਤੇ ਲਗਭਗ 2 ਏਕੜ ਤੋਂ ਵੱਧ ਰਕਬੇ ਵਿੱਚ ਤਿਆਰ ਹੋਇਆ ਹੈ। ਉਨ੍ਹਾ ਕਿਹਾ ਕਿ ਇਹ ਵਿਧਾਨ ਸਭਾ ਹਲਕਾ ਦੱਖਣੀ ਦਾ ਪਹਿਲਾ ਖੇਡ ਸਟੇਡੀਅਮ ਹੈ ਕਿਉਂਕਿ ਇਸ ਹਲਕੇ ਵਿੱਚ ਇੱਕ ਵੀ ਖੇਡ ਸਟੇਡੀਅਮ ਨਹੀਂ ਸੀ ਪਰ ਵਾਰਡ ਨੰਬਰ 35 ਅਧੀਨ ਪਿੰਡ ਡਾਬਾ ਵਿੱਚ ਇਸ ਸਟੇਡੀਅਮ ਦੀ ਉਸਾਰੀ ਕੀਤੀ ਗਈ ਹੈ। ਸਟੇਡੀਅਮ ਦੇ ਉਦਘਾਟਨ ਮੌਕੇ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਵਿਧਾਇਕ ਛੀਨਾ ਨੇ ਕਿਹਾ ਕਿ ਸਾਡੇ ਵਿਧਾਨ ਸਭਾ ਹਲਕੇ ਦੇ ਵਿੱਚ ਕਈ ਸਰਕਾਰਾਂ ਦੇ ਵੱਡੇ ਵੱਡੇ ਨੁਮਾਇੰਦੇ ਚੁਣੇ ਗਏ ਪਰ ਇੱਕ ਵੀ ਸਟੇਡੀਅਮ ਇਲਾਕੇ ਦੇ ਨੌਜਵਾਨਾਂ ਨੂੰ ਬਣਾ ਕੇ ਨਹੀਂ ਦਿੱਤਾ ਜੋਕਿ ਇਲਾਕਾ ਨਿਵਾਸੀਆਂ ਦੀ ਚਿਰੌਕਣੀ ਮੰਗੀ ਸੀ। ਉਹਨਾਂ ਕਿਹਾ ਕਿ ਇਸ ਸਟੇਡੀਅਮ ਦੇ ਨਿਰਮਾਣ ਨਾਲ ਜਿੱਥੇ ਇਲਾਕੇ ਦੇ ਖਿਡਾਰੀਆਂ ਨੂੰ ਖੇਡ ਸਹੂਲਤਾਂ ਮਿਲਣਗੀਆਂ ਉੱਥੇ ਉਨਾਂ ਦੀ ਹੁਣ ਕੋਸ਼ਿਸ਼ ਰਹੇਗੀ ਕਿ ਖੇਡਾਂ ਵਤਨ ਪੰਜਾਬ ਦੀਆਂ – 2023 ਤਹਿਤ ਕੁਝ ਮੁਕਾਬਲੇ ਇਸ ਸਟੇਡੀਅਮ ਵਿੱਚ ਵੀ ਕਰਵਾਏ ਜਾਣ. ਉਹਨਾਂ ਕਿਹਾ ਕਿ ਇਹ ਉਹਨਾਂ ਦੇ ਡਰੀਮ ਪ੍ਰੋਜੈਕਟਾਂ ਵਿੱਚੋਂ ਇੱਕ ਹੈ ਜਿਸ ਨਾਲ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ ਅਤੇ ਵੱਧ ਤੋਂ ਵੱਧ ਖੇਡਾਂ ਨਾਲ ਜੁੜਕੇ ਪੰਜਾਬ ਦਾ ਨਾਂ ਰੋਸ਼ਨ ਕਰਨਗੇ।

About Author

Leave A Reply

WP2Social Auto Publish Powered By : XYZScripts.com