Thursday, March 13

ਸਿਵਲ ਹਸਪਤਾਲ ‘ਚ ਦੋ ਦਿਨਾਂ ਡੈਂਟਲ ਟਰੋਮਾ ਟਰੇਨਿੰਗ ਸ਼ੁਰੂ

  • ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਟਰੇਨਿੰਗ ਦੀ ਸ਼ੁਰੂਆਤ ਕੀਤੀ ਗਈ

ਲੁਧਿਆਣਾ, (ਸੰਜੇ ਮਿੰਕਾ) – ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਮੇਜਰ ਅਮਿਤ ਸਰੀਨ ਵਲੋਂ ਸਥਾਨਕ ਸਿਵਲ ਹਸਪਤਾਲ ਵਿਖੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਦੋ ਦਿਨਾਂ ਡੈਂਟਲ ਟਰੋਮਾ ਟਰੇਨਿੰਗ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨਾਂ ਡੈਂਟਲ ਮੈਡੀਕਲ ਅਫਸਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਇਹ ਟਰੇਨਿੰਗ ਡੈਂਟਲ ਮੈਡੀਕਲ ਅਫਸਰਾਂ ਦੀ ਜਾਣਕਾਰੀ ਵਿਚ ਹੋਰ ਵਾਧਾ ਕਰੇਗੀ, ਜੋ ਆਉਣ ਵਾਲੇ ਸਮੇ ਵਿਚ ਸਰਕਾਰੀ ਹਸਪਤਾਲਾਂ ਵਿਚ ਡੈਟਲ ਟਰੋਮਾ ਦੇ ਆਉਣ ਵਾਲੇ ਮਰੀਜ਼ਾਂ ਲਈ ਲਾਹੇਵੰਦ ਸਾਬਤ ਹੋਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਲੁਧਿਆਣਾ ਦੀ ਪ੍ਰਧਾਨਗੀ ਹੇਠ ਜ਼ਿਲਾ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ 2 ਦਿਨਾਂ ਡੈਂਟਲ ਟਰੋਮਾ ਟਰੇਨਿੰਗ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿਚ ਡਾਕਟਰ ਨਿਤਿਨ ਵਰਮਾ, ਪ੍ਰੋਫੈਸਰ ਅਤੇ ਹੈੱਡ (ਉਰਲ ਸਰਜਰੀ ਵਿਭਾਗ ਸਰਕਾਰੀ ਡੈਂਟਲ ਕਾਲਜ ਅੰਮ੍ਰਿਤਸਰ) ਬਤੌਰ ਟਰੇਨਰ ਸ਼ਾਮਲ ਹੋਏ ਹਨ ਜੋਕਿ ਸਿਵਲ ਹਸਪਤਾਲ ਵਿਖੇ 2 ਦਿਨਾਂ ਡੈਂਟਲ ਮੈਡੀਕਲ ਅਫਸਰਾਂ ਨੂੰ ਡੈਂਟਲ ਟਰੋਮਾ ਦੀ ਟਰੇਨਿੰਗ ਦੇਣਗੇ। ਇਸ ਮੌਕੇ ਡਾ ਵਰਮਾ ਨੇ ਦੱਸਿਆ ਕਿ ਡੈਟਲ ਟਰੋਮਾ ਦੇ ਇਲਾਜ ਲਈ ਡੈਂਟਲ ਮੈਡੀਕਲ ਅਫਸਰਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ, ਤਾਂ ਜੋ ਜ਼ਿਲੇ ਦੇ ਵੱਖ ਵੱਖ ਸਰਕਾਰੀ ਹਸਪਤਾਲਾਂ ਵਿਚ ਡੈਟਲ ਟਰੋਮਾ ਦਾ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਨੂੰ ਦਿੱਕਤਾਂ ਦਾ ਸਹਾਮਣਾ ਨਾ ਕਰਨਾ ਪਵੇ। ਇਸ ਮੌਕੇ ਜ਼ਿਲ੍ਹਾ ਡੈਟਲ ਸਿਹਤ ਅਫਸਰ ਡਾ ਅਰੁਨਦੀਪ ਕੌਰ ਨੇ ਕਿਹਾ ਕਿ ਡੈਟਲ ਟਰੋਮਾ ਦਾ ਇਲਾਜ ਜ਼ਿਆਦਾਤਰ ਮੈਡੀਕਲ ਕਾਲਜਾਂ, ਹਸਪਤਾਲਾਂ ਵਿੱਚ ਹੀ ਕੀਤੀ ਜਾਂਦਾ ਸੀ, ਹੁਣ ਉਕਤ ਟ੍ਰੇਨਿੰਗ ਹੋਣ ਨਾਲ ਜ਼ਿਲੇ ਦੇ ਵੱਖ ਵੱਖ ਸਰਕਾਰੀ ਹਸਪਤਾਲਾਂ ਵਿਚ ਇਲਾਜ਼ ਕਰਨਾ ਸੰਭਵ ਹੋਵੇਗਾ। ਇਸ ਮੌਕੇ ਐਸ.ਐਮ.ਓ ਡਾ. ਮਨਦੀਪ ਕੌਰ ਸਿੱਧੂ, ਐਸ.ਐਮ.ਓ ਡਾ.ਦੀਪਕਾ ਗੋਇਲ, ਡਾ ਦਵਿੰਦਰ ਸਿੰਘ ਜ਼ਿਲ੍ਹਾ ਨੋਡਲ ਅਫਸਰ ਤੋ ਇਲਾਵਾ ਹੋਰ ਮੈਡੀਕਲ ਅਧਿਕਾਰੀ ਵੀ ਮੌਜੂਦ ਸਨ।

About Author

Leave A Reply

WP2Social Auto Publish Powered By : XYZScripts.com