Friday, May 9

ਵਿਧਾਇਕ ਗਰੇਵਾਲ ਵਲੋਂ ਵਾਰਡ ਨੰਬਰ 19 ਤੋਂ ਸਫਾਈ ਮੁਹਿੰਮ ਦੀ ਸ਼ੁਰੂਆਤ

  • ਸਫਾਈ ਮੁਹਿੰਮ ਦੀ ਕਾਮਯਾਬੀ ਲਈ ਇਲਾਕਾ ਨਿਵਾਸੀਆਂ ਦਾ ਸਹਿਯੋਗ ਜ਼ਰੂਰੀ -ਵਿਧਾਇਕ ਦਲਜੀਤ ਸਿੰਘ ਗਰੇਵਾਲ
  • ਮੁਹਿੰਮ ਦੇ ਆਗਾਜ਼ ਮੌਕੇ ਗਲਾਡਾ ਦੇ ਸੀਨੀਅਰ ਅਧਿਕਾਰੀ ਵੀ ਰਹੇ ਮੌਜੂਦ

ਲੁਧਿਆਣਾ, (ਸੰਜੇ ਮਿੰਕਾ) – ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਅਧੀਨ ਵਾਰਡ ਨੰਬਰ 19 ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਾਰਡ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੂਬੇ ਭਰ ਵਿੱਚ ਹੋ ਰਹੀ ਬਰਸਾਤ ਕਾਰਨ ਕਈ ਇਲਾਕਿਆਂ ਦੇ ਖਾਲੀ ਪਲਾਟਾਂ ਵਿੱਚ ਕੂੜੇ ਕਰਕਟ ਦੇ ਢੇਰ ਲੱਗ ਗਏ ਜਿਸ ਨਾਲ ਆਸ – ਪਾਸ ਦੇ ਰਹਿਣ ਵਾਲੇ ਲੋਂਕਾ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਇਲਾਕਾ ਨਿਵਾਸੀਆਂ ਦੀਆਂ ਇਨ੍ਹਾਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਅੱਜ 32 ਸੈਕਟਰ ਤੋਂ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਆਉਣ ਵਾਲੇ ਦਿਨਾਂ ਵਿੱਚ ਪੂਰੇ ਹਲਕਾ ਪੂਰਬੀ ਵਿਚ ਇਹ ਮੁਹਿੰਮ ਦੇਖਣ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਫਾਈ ਅਭਿਆਨ ਨੁੰ ਕਾਮਯਾਬੀ ਤੱਕ ਲੈ ਕੇ ਜਾਣਾ ਹੈ ਤਾਂ ਇਸ ਵਿੱਚ ਇਲਾਕਾ ਵਾਸੀਆਂ ਦਾ ਪੂਰਨ ਤੌਰ ‘ਤੇ ਸਹਿਯੋਗ ਮਿਲਣਾ ਬਹੁਤ ਜ਼ਰੂਰੀ ਹੈ । ਵਿਧਾਇਕ ਗਰੇਵਾਲ ਨੇ ਲੋਕਾਂ ਵੱਲੋਂ ਖਾਲੀ ਪਲਾਟਾਂ ਵਿੱਚ ਕੂੜਾ ਕਰਕਟ ਸੁੱਟਣ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਾਨੂੰ ਸਭ ਨੂੰ ਆਪਣੀ ਜਿੰਮੇਵਾਰੀ ਸਮਝਣੀ ਪਵੇਗੀ, ਜੇ ਅਸੀਂ ਆਪਣੇ ਇਲਾਕੇ ਨੂੰ ਸਾਫ ਸੁਥਰਾ ਰੱਖਣਾ ਹੈ ਤਾਂ ਸਾਨੂੰ ਇਸ ਤਰ੍ਹਾਂ ਦੀਆਂ ਆਦਤਾਂ ਤੋਂ ਗੁਰੇਜ਼ ਕਰਨਾ ਪਵੇਗਾ ਅਤੇ ਸਾਡਾ ਇਲਾਕਾ ਆਪਣੇ ਆਪ ਹੀ ਸਾਫ਼ ਸੁਥਰਾ ਹੋ ਜਾਵੇਗਾ। ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਵਿਧਾਇਕ ਗਰੇਵਾਲ ਨਾਲ ਇਲਾਕੇ ਦੀਆਂ ਕੁੱਝ ਦਿੱਕਤਾਂ ਸਬੰਧੀ ਗੱਲਬਾਤ ਕੀਤੀ। ਵਿਧਾਇਕ ਭੋਲਾ ਵਲੋਂ ਮੁਸ਼ਕਿਲਾਂ ਦੇ ਜਲਦ ਨਿਪਟਾਰੇ ਦਾ ਭਰੋਸਾ ਵੀ ਦਿੱਤਾ ਗਿਆ। ਇਸ ਮੌਕੇ ਤੇ ਗਲਾਡਾ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਵਾਰਡ ਪ੍ਰਧਾਨ ਲਖਵਿੰਦਰ ਲੱਖਾ, ਆਪ ਆਗੂ ਕਰਮਜੀਤ ਸਿੰਘ ਭੋਲਾ, ਮਹਾਵੀਰ ਕੁਮਾਰ, ਪੱਪੀ ਕੰਬੋਜ, ਦੀਦਾਰ ਸਿੰਘ, ਵਿਧਾਇਕ ਪੀ.ਏ. ਗੁਸ਼ਰਨਦੀਪ ਸਿੰਘ, ਦਫ਼ਤਰ ਇੰਚਾਰਜ ਅਸ਼ਵਨੀ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ ।

About Author

Leave A Reply

WP2Social Auto Publish Powered By : XYZScripts.com