Sunday, May 11

ਚੈਅਰਮੈਨ ਸੁਰੇਸ਼ ਗੌਇਲ ਵਲੌ ਮੁੱਖ ਮੰਤਰੀ ਰਲੀਫ ਫੰਡ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ 14 ਲੱਖ ਦਾ ਚੈਕ ਭੇੰਟ

  • ਆਖਿਆ ਕੂਦਰਤੀ ਮਾਰ ਹੇਠ ਆਏ ਲੌਕਾ ਦੀ ਸਹਾਇਤਾ ਕਰਨਾ ਹਰ ਵਿਆਕਤੀ ਦਾ ਫਰਜ


ਲੂਧਿਆਣਾ (ਸੰਜੇ ਮਿੰਕਾ) – ਪਿੱਛਲੇ ਦਿਨੀ ਭਾਰੀ ਮੀਂਹ ਦੇ ਚਲਦਿਆ ਪੰਜਾਬ ਦੇ ਕਈ ਜਿਲਿਆ ਚ’ ਬਣੀ ਹੜ੍ਹ ਵਰਗੀ ਸਥਿਤੀ ਦੀ ਮਾਰ ਹੇਠ ਆਈ ਹਜਾਰਾ ਐਕੜ  ਜਮੀਨ ਚ’ ਪੰਜਾਬ ਦੀ ਕਿਸਾਨੀ ਅਤੇ ਜੌ ਲੌਕ ਪ੍ਰਭਾਵਿਤ ਹੌਏ ਹਨ ਉਨਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋ ਉੱਚ ਅਧਿਕਾਰੀਆ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ । ਉੱਥੇ ਸਾਡੇ ਲੌਕਾ ਦਾ ਵੀ ਫਰਜ਼ ਬੰਨਦਾ ਹੈ ਕਿ ਅਸੀ ਵੀ ਆਪਣੇ ਗੂਰੁਆ ਦੇ ਦਸੇ ਰਸਤਿਆ ਤੇ ਚਲਦੇ ਹੌਏ ਆਪਣੀ ਨੇਕ ਕਮਾਈ ਚੋ ਕੁਝ ਹਿੱਸਾ ਜਰੂਰਤਮੰਦਾ ਦੀ ਸਹਾਇਤਾ ਲਈ ਕੱਢੀਐ ਅੱਜ ਉਸੇ ਕੜੀ ਚ’ ਪੰਜਾਬ ਸਟੇਟ ਕੌਆਪ੍ਰੇਟਿਵ ਐਗਰੀਕਲਚਰ ਡਿਵੈਲਪਮੈਂਟ ਬੈਂਕਾ ਦੇ ਚੈਅਰਮੈਨ ਸੁਰੇਸ਼ ਗੌਇਲ ਵਲੌ ਮੁੱਖ ਮੰਤਰੀ ਰਲੀਫ ਫੰਡ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ 14 ਲੱਖ ਦਾ ਚੈਕ ਭੇੰਟ ਕੀਤਾ ਗਿਆ ਇਸ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੌਤ ਬੈਂਸ ਤੇ ਮੰਤਰੀ ਅਮਨ ਅਰੌੜਾ ਤੇ ਉਨਾਂ ਨਾਲ ਪਾਰਟੀ ਵਲੰਟਿਅਰ ਨਵੀਨ ਗੌਗਨਾ ਤੇ  ਵਿਭਾਗ ਦੇ ਐਮ ਡੀ ਜੀ ਐਸ ਔਲਖ ਤੇ ਹੌਰ ਅਧਿਕਾਰੀ ਵੀ ਸ਼ਾਮਿਲ ਸਨ । ਚੈਅਰਮੇਨ ਸੁਰੇਸ਼ ਗੌਇਲ ਸੀ ਏ ਨੇ ਆਖਿਆ ਕੀ ਪੰਜਾਬੀ ਹਮੇਸ਼ਾ ਹੀ ਦੇਸ਼ ਭਰ ਚ’ ਔਖੇ ਸਮੇਂ ਆਈ ਮਦੱਦ ਲਈ ਪਹਿਚਾਣੇ ਜਾਂਦੇ ਨੇ ਤੇ ਹੂਣ ਤਾ  ਮੂਸੀਬੱਤ ਹੀ ਸਾਡੇ ਆਪਣੇ ਪੰਜਾਬੀਆ ਤੇ ਆਈ ਹੈ ਜਿਸ ਪ੍ਰਤੀ ਸਾਨੂੰ ਡੱਟਕੇ ਕੂਦਰਤੀ ਮਾਰ ਹੇਠ ਆਏ । ਲੌਕਾ ਦਾ ਸਾਥ ਦੇਣਾ ਚਾਹੀਦਾ ਹੈ ਗੌਇਲ ਨੇ ਦੱਸਿਆ ਕੀ ਉਨਾਂ ਵਲੌ ਆਪਣੀ ਇਕ ਮਹੀਨੇ ਦੀ ਧੰਨਖਾਹ ਤੇ ਬਾਕੀ ਬਿਭਾਗ ਦੇ ਅਧਿਕਾਰੀਆ ਤੇ ਸਟਾਫ ਵਲੌ ਇਕ ਦਿਨ ਦੀ ਧੰਨਖਾਹ ਦਾ ਹਿੱਸਾ ਜਿਸਦਾ 14 ਲੱਖ 32 ਹਜਾਰ 5 ਰੂਪਏ ਬੰਨਦਾ ਸੀ ਉਸਦਾ ਡਰਾਫਟ ਤਿਆਰ ਕਰਕੇ ਮੁੱਖ ਮੰਤਰੀ ਰਲੀਫ ਫੰਡ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੰਡੀਗੜ੍ਹ ਵਿਖੇ ਉਨਾਂ ਦੀ ਰਿਹਾਇਸ਼ ਤੇ ਭੇਂਟ ਕੀਤਾ ਗਿਆ । ਮੁੱਖ ਮੰਤਰੀ ਸਮੇਤ ਮੰਤਰੀਆ ਨੇ ਨੇਕ ਕੰਮ ਲਈ ਕੀਤੀ ਪ੍ਰੰਸ਼ਂਸਾ- ਖੇਤੀਬਾੜੀ ਬੈਂਕਾ ਦੇ ਚੇਅਰਮੈਨ ਸੁਰੇਸ਼ ਗੌਇਲ ਅਤੇ ਉਨਾਂ ਦੇ ਵਿਭਾਗ  ਵਲੌ ਹੜ੍ਹ ਪ੍ਰਭਾਵਿੱਤ ਵਿਆਕਤੀਆ ਦੀ ਸਹਾਇਤਾ ਲਈ ਕੀਤੀ ਪਹਿਲਕਦਮੀ ਲਈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੰਸ਼ੰਸਾ ਕੀਤੀ ਉੱਥੇ ਇਸ ਮੌਕੇ ਮੌਜੂਦ ਪੰਜਾਬ ਦੇ ਕੈਬਨਿਟ ਮੰਤਰੀ ਹਰਜੌਤ ਬੈਂਸ ਤੇ ਅਮਨ ਅਰੌੜਾ ਨੇ ਵੀ ਚੈਅਰਮੈਨ ਸੁਰੇਸ਼ ਗੌਇਲ ਦੀ ਪਿੱਠ ਥਾਪੜੀ ਤੇ ਆਖਿਆ ਚੰਗਾ ਸਿਆਸਤਦਾਨ ਓਹੀ ਹੂੰਦਾ ਜੌ ਔਖੀ ਘੜੀ ਸਮੇ ਲੌਕਾ ਨੂੰ ਸਹਾਇਤਾ ਦੀ ਅਪੀਲ ਕਰਨ ਤੌ ਪਹਿਲਾ ਖੂਦ ਸਹਾਇਤਾ ਲਈ ਅੱਗੇ ਆਵੇ। ਜੋ ਸੁਰੇਸ਼ ਗੌਇਲ ਹੌਰਾ ਨੇ ਕਰ ਦਿਖਾਇਆ ।ਉਨਾਂ ਆਖਿਆ ਕੀ ਸੁਰੇਸ਼ ਗੌਇਲ ਪੰਜਾਬ ਸਰਕਾਰ ਚ’ ਚੈਅਰਮੇਨ ਹੂੰਦੇ ਹੌਏ ਵੀ ਇਕ ਆਮ ਵਿਆਕਤੀ ਤਰਾ ਜਿਵੇ ਜਰੂਰਤਮੰਦਾ ਦੀ ਸਹਾਇਤਾ ਲਈ ਤੱਤਪਰ ਰਹਿੰਦੇ ਨੇ ਉਹ ਆਪਣੇ ਪੰਜਾਬੀਆ ਲਈ ਇਕ ਮਿਸਾਲ ਹੈ ।  ਇਸ ਮੌਕੇ ਮੁੱਖ ਮੰਤਰੀ ਦੇ ਓ ਐਸ ਡੀ ਰਾਜਵੀਰ ਸਿੰਘ ਵੀ ਹਾਜਰ ਸਨ।

About Author

Leave A Reply

WP2Social Auto Publish Powered By : XYZScripts.com