Wednesday, March 12

2031 ਤੱਕ ਪ੍ਰਮਾਣੂ ਊਰਜਾ ਉਤਪਾਦਨ 3 ਗੁਣਾ ਵਧੇਗਾ: ਅਰੋੜਾ ਦੇ ਸਵਾਲ ‘ਤੇ ਪ੍ਰਧਾਨ ਮੰਤਰੀ ਦਾ ਜਵਾਬ

ਲੁਧਿਆਣਾ, (ਸੰਜੇ ਮਿੰਕਾ) : ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ ਅੱਜ ਰਾਜ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਲੁਧਿਆਣਾ ਤੋਂ ‘ਆਪ’ ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਰਕਾਰ ਦੀ 2031 ਤੱਕ ਦੇਸ਼ ਭਰ ਵਿੱਚ ਪ੍ਰਮਾਣੂ ਊਰਜਾ ਸਮਰੱਥਾ ਵਧਾਉਣ ਦੀ ਯੋਜਨਾ ਹੈ। ਇੱਕ ਬਿਆਨ ਵਿੱਚ, ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਪੁੱਛਿਆ ਸੀ ਕਿ ਕੀ ਸਰਕਾਰ ਹੋਰ ਪ੍ਰਮਾਣੂ ਰਿਐਕਟਰ ਅਤੇ ਪਲਾਂਟ ਬਣਾਉਣ ਦੀ ਯੋਜਨਾ ਬਣਾ ਰਹੀ ਹੈ, ਅਤੇ ਜੇਕਰ ਅਜਿਹਾ ਹੈ, ਤਾਂ ਵੇਰਵੇ ਕੀ ਹਨ। ਇਸ ਦੇ ਜਵਾਬ ਵਿੱਚ, ਮੰਤਰੀ ਨੇ ਕਿਹਾ ਕਿ ਨਿਰਮਾਣ ਅਧੀਨ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਅਤੇ ਮਨਜ਼ੂਰੀ ਮਿਲਣ ਨਾਲ ਮੌਜੂਦਾ ਸਥਾਪਿਤ ਪਰਮਾਣੂ ਊਰਜਾ ਸਮਰੱਥਾ 2031 ਤੱਕ 7480 ਮੈਗਾਵਾਟ ਤੋਂ ਵਧ ਕੇ 22480 ਮੈਗਾਵਾਟ ਹੋ ਜਾਵੇਗੀ।  ਸਰਕਾਰ ਨੇ ਭਵਿੱਖ ਵਿੱਚ ਪ੍ਰਮਾਣੂ ਰਿਐਕਟਰ ਸਥਾਪਤ ਕਰਨ ਲਈ ਨਵੀਆਂ ਸਾਈਟਾਂ ਨੂੰ ‘ਸਿਧਾਂਤਕ’ ਪ੍ਰਵਾਨਗੀ ਵੀ ਦੇ ਦਿੱਤੀ ਹੈ। ਭਾਰਤ ਵਿੱਚ ਪ੍ਰਮਾਣੂ ਤਕਨਾਲੋਜੀ ਦੀ ਵਰਤੋਂ ਕਰਕੇ ਪੈਦਾ ਕੀਤੀ ਬਿਜਲੀ ਦੀ ਮਾਤਰਾ ਬਾਰੇ ਅਰੋੜਾ ਦੇ ਸਵਾਲ ਦੇ ਜਵਾਬ ਵਿੱਚ ਮੰਤਰੀ ਨੇ ਦੱਸਿਆ ਕਿ ਦੇਸ਼ ਵਿੱਚ ਮੌਜੂਦਾ ਪ੍ਰਮਾਣੂ ਊਰਜਾ ਸਮਰੱਥਾ 7480 ਮੈਗਾਵਾਟ ਹੈ ਜਿਸ ਵਿੱਚ 23 ਪ੍ਰਮਾਣੂ ਊਰਜਾ ਰਿਐਕਟਰ ਸ਼ਾਮਲ ਹਨ। ਸਾਲ 2022-23 ਵਿੱਚ ਪ੍ਰਮਾਣੂ ਪਾਵਰ ਰਿਐਕਟਰਾਂ ਨੇ 46982 ਮਿਲੀਅਨ ਯੂਨਿਟ ਬਿਜਲੀ (ਕਮਜ਼ੋਰ ਉਤਪਾਦਨ ਸਮੇਤ) ਪੈਦਾ ਕੀਤੀ। ਅਰੋੜਾ ਨੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼-ਵਾਰ ਪਰਮਾਣੂ ਬਿਜਲੀ ਪੈਦਾ ਕਰਨ ਦੇ ਵੇਰਵੇ ਵੀ ਮੰਗੇ ਸਨ ਅਤੇ ਮੰਤਰੀ ਦੇ ਜਵਾਬ ਨੇ ਖੁਲਾਸਾ ਕੀਤਾ ਕਿ ਤਾਰਾਪੁਰ (ਮਹਾਰਾਸ਼ਟਰ) ਵਿਖੇ ਕੁੱਲ 1400 ਮੈਗਾਵਾਟ ਸਮਰੱਥਾ ਵਾਲੇ ਚਾਰ ਯੂਨਿਟ, ਰਾਵਤਭਾਟਾ (ਰਾਜਸਥਾਨ) ਵਿਖੇ 1180 ਮੈਗਾਵਾਟ ਦੀ ਕੁੱਲ ਸਮਰੱਥਾ ਵਾਲੇ ਛੇ ਯੂਨਿਟ, ਕਲਪੱਕਮ ਕੁਡਨਕੁਲਮ (ਤਾਮਿਲਨਾਡੂ) ਵਿਚ  2440 ਮੈਗਾਵਾਟ ਸਮਰੱਥਾ ਵਾਲੇ ਚਾਰ ਯੂਨਿਟ, ਨਰੋਰਾ (ਉੱਤਰ ਪ੍ਰਦੇਸ਼) ਵਿੱਚ 440 ਮੈਗਾਵਾਟ ਦੀ ਕੁੱਲ ਸਮਰੱਥਾ ਵਾਲੇ ਦੋ ਯੂਨਿਟ, ਕਾਕਰਾਪਾਰ (ਗੁਜਰਾਤ) ਵਿੱਚ ਕੁੱਲ 1140 ਮੈਗਾਵਾਟ ਸਮਰੱਥਾ ਵਾਲੇ ਤਿੰਨ ਯੂਨਿਟ ਹਨ ਅਤੇ ਕੈਗਾ (ਕਰਨਾਟਕ) ਵਿੱਚ 880 ਮੈਗਾਵਾਟ ਦੀ ਕੁੱਲ ਸਮਰੱਥਾ ਵਾਲੇ ਚਾਰ ਯੂਨਿਟ ਹਨ। ਅਰੋੜਾ ਨੇ ਕਿਹਾ ਕਿ ਮੰਤਰੀ ਦੇ ਜਵਾਬ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਰਾਵਤਭਾਟਾ (ਰਾਜਸਥਾਨ) ਵਿਖੇ ਇੱਕ ਯੂਨਿਟ ਤਕਨੀਕੀ-ਆਰਥਿਕ ਮੁਲਾਂਕਣ ਲਈ ਐਕ੍ਸਟੈਂਡੈਂਡ ਸ਼ਟਡਾਉਨ ਅਧੀਨ ਹੈ, ਜਦੋਂ ਕਿ ਤਾਰਾਪੁਰ (ਮਹਾਰਾਸ਼ਟਰ) ਵਿਖੇ ਦੋ ਯੂਨਿਟ, ਅਤੇ ਰਾਵਤਭਾਟਾ (ਰਾਜਸਥਾਨ) ਅਤੇ ਕਲਪੱਕਮ (ਤਾਮਿਲਨਾਡੂ) ਵਿੱਚ ਇੱਕ-ਇੱਕ ਯੂਨਿਟ ਇਸ ਸਮੇਂ ਪ੍ਰੋਜੈਕਟ ਦੇ ਪੜਾਅ ‘ਤੇ ਹਨ। ਕਾਕਰਾਪਾਰ (ਗੁਜਰਾਤ) ਵਿਖੇ ਇਕ ਯੂਨਿਟ 90% ਬਿਜਲੀ ਨਾਲ ਚਲਾਇਆ ਜਾ ਰਿਹਾ ਹੈ।

About Author

Leave A Reply

WP2Social Auto Publish Powered By : XYZScripts.com