Wednesday, March 12

ਜ਼ਿਲ੍ਹਾ ਪ੍ਰਧਾਨ/ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਆਪ ਦਾ ਚੌਣ ਪ੍ਰਚਾਰ ਕਰਨ ਲਈ ਆਪਣੀ ਟੀਮ ਨਾਲ ਗਵਾਲੀਅਰ ਲਈ ਰਵਾਨਾ

ਲੁਧਿਆਣਾ (ਸੰਜੇ ਮਿੰਕਾ) ਚੋਣ ਪ੍ਰਚਾਰ ਕਰਨ ਲਈ ਜ਼ਿਲ੍ਹਾ ਪ੍ਰਧਾਨ ਲੁਧਿਆਣਾ/ਚੇਅਰਮੈਨ ਜਿਲ੍ਹਾ ਵਿੱਤ ਤੇ ਯੋਜਨਾ ਕਮੇਟੀ ਸ਼ਰਨ ਪਾਲ ਸਿੰਘ ਮੱਕੜ ਆਪਣੀ ਟੀਮ ਨਾਲ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਗਵਾਲੀਅਰ ਦੀਆਂ ਵਿਧਾਨ ਸਭਾ ਡਬਰਾ, ਪੋਹਾਰੀ, ਭਿਤਰਵਰ, ਕਾਰੇਰਾ  ਵਿਖੇ ਆਮ ਆਦਮੀ ਪਾਰਟੀ ਦਾ ਚੌਣ ਪ੍ਰਚਾਰ ਕਰਨ ਲਈ ਰਵਾਨਾ ਹੋਏ। ਅੱਜ ਸਵੇਰੇ ਸਚਖੰਡ ਐਕਸਪ੍ਰੈਸ ਰਾਹੀਂ ਆਪਣੇ ਸਾਥੀ ਬਲਾਕ ਪ੍ਰਧਾਨ ਕਮਲ ਮਿਗਲਾਨੀ, ਬਲਾਕ ਪ੍ਰਧਾਨ ਪਵਨਦੀਪ ਸਿੰਘ, ਮੋਹਨ ਲਾਲ ਸ਼ਰਮਾ ਨਾਲ ਗਵਾਲੀਅਰ ਲਈ ਰਵਾਨਾ ਹੋਏ। ਗੁਰਦੁਆਰਾ ਬੰਦੀ ਛੋੜ ਵਿਖੇ ਗਵਾਲੀਅਰ ਵਿਖੇ ਮੱਥਾ ਟੇਕਣ ਉਪਰੰਤ ਆਸ਼ੀਰਵਾਦ ਲੈ ਕੇ ਪਾਰਟੀ ਦੇ ਟੀਚੇ ਨੂੰ ਪੂਰਾ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਣ ਲਈ ਅਸੀਂ ਆਪਣੇ ਸਾਥੀਆਂ ਨਾਲ ਦਿਨ ਰਾਤ ਮਹਿਨਤ ਕਰਦੇ ਹੋਏ ਹਾਈਕਮਾਂਡ ਵੱਲੋਂ ਮਿਲੇ ਹੋਏ ਟੀਚੇ ਨੂੰ ਪੂਰਾ ਕਰਦੇ ਹੋਏ ਮਧ ਪ੍ਰਦੇਸ਼ ਵਿੱਚ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਕਰਾਂਗੇ। ਲੋਕਲ ਲੀਡਰਾਂ ਦੀ ਸਹਾਇਤਾ ਨਾਲ ਅਲੱਗ ਅਲੱਗ ਪਿੰਡਾਂ ਵਿੱਚ ਜਾ ਕੇ ਮੀਟਿੰਗ ਕਰਾਂਗੇ ਅਤੇ ਆਮ ਆਦਮੀ ਪਾਰਟੀ ਦੇ ਪ੍ਰਤੀ ਉਥੇ ਦੇ ਲੋਕਾਂ ਨੂੰ ਲਾਮਬੰਦ ਕਿਤਾ ਜਾਵੇ ਗਾ।

About Author

Leave A Reply

WP2Social Auto Publish Powered By : XYZScripts.com