Thursday, March 13

ਤੇਜ਼ ਬੁਖਾਰ, ਉਲਟੀਆਂ, ਅੱਖਾਂ ਤੇ ਜੋੜਾ ਚ ਦਰਦ ਤਾਂ ਹੋ ਸਕਦਾ ਡੇਗੂੑ ਡਾ ਹਿਤਿੰਦਰ ਕੌਰ

ਲੁਧਿਆਣਾ (ਸੰਜੇ ਮਿੰਕਾ) ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਜਿਲ੍ਹੇ ਭਰ ਵਿਚ 31 ਜੁਲਾਈ ਤੱਕ ਐਟੀ ਡੇਂਗੂ ਮਹੀਨਾ ਮਨਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ ਹਿਤਿੰਦਰ ਕੌਰ ਦੇ ਦੱਸਿਆ ਕਿ ਬਰਸਾਤ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਵੈਕਟਰ ਬੋਰਨ ਬਿਮਾਰੀਆਂ ਜਿਵੇ ਕਿ ਡੇਂਗੂ , ਚਿਕਨਗੁਣੀਆ, ਮਲੇਰੀਆ ਅਤੇ ਕਾਲਾ ਅਜਾਰ ਆਦਿ ਬਿਮਾਰੀ ਤੋ ਬਚਾਅ ਲਈ ਜਿਲ੍ਹੇ ਭਰ ਵਿਚ ਆਮ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ।ਉਨਾਂ ਦੱਸਿਆ ਕਿ ਸਿਹਤ ਵਿਭਾਗ ਦੀਆ ਟੀਮਾਂ ਘਰ ਘਰ ਜਾ ਕੇ ਡੇਂਗੂ ਦੇ ਬਚਾਅ ਸਬੰਧੀ ਫੀਵਰ ਸਰਵੇ ਅਤੇ ਜਾਗਰੁਕ ਕਰ ਰਹੀਆਂ ਹਨ।ਡਾ ਹਿਤਿੰਦਰ ਕੌਰ ਨੇ ਦੱਸਿਆ ਘਰਾਂ ਦੀ ਛੱਤਾਂ ਉਤੇ ਪਏ ਟਾਇਰਾਂ, ਟੱਟੇ ਭੱਜੇ ਬਰਤਨਾਂ ਅਤੇ ਹੋਰ ਥਾਂਵਾਂ ਤੇ ਪਾਣੀ ਖੜਾ ਹੋਣ ਨਾਲ ਡੇਂਗੂ ਮੱਛਰ ਦੀ ਪੈਦਾ ਹੁੰਦਾ ਹੈ, ਜੋ ਡੇਂਗੂ ਦੇ ਫੈਲਣ ਦਾ ਕਾਰਨ ਬਣਦਾ ਹੈ।ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਅਤੇ ਦਫਤਰਾਂ ਵਿਚ ਕੂਲਰਾਂ, ਕੰਟੇਨਰਾਂ, ਬਰਤਨਾਂ, ਛੱਤਾਂ ਅਤੇ ਘਰਾਂ ਆਦਿ ਦੇ ਆਲੇ ਦੁਆਲੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ।ਉਨਾਂ ਦੱਸਿਆ ਕਿ ਏਡੀਜ ਅਜਿਪਟੀ ਨਾ ਦੇ ਮੱਛਰ ਦੇ ਕੱਟਣ ਨਾਲ ਡੇਗੂ ਦੀ ਬਿਮਾਰੀ ਹੁੰਦੀ ਹੈ।ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਉਲਟੀਆਂ ਆਉਣ, ਅੱਖਾਂ ਅਤੇ ਪਿਛਲੇ ਹਿੱਸੇ ਵਿਚ ਦਰਦ, ਜੋੜਾ ਅਤੇ ਹੱਡੀਆਂ ਵਿਚ ਦਰਦ ਆਦਿ ਦੇ ਲੱਛਣ ਹੋਣ ਤੇ ਨੇੜੇ ਦੀ ਸਿਹਤ ਸੰਸਥਾ ਵਿਚ ਜਾ ਕਿ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ।ਮੱਛਰ ਦੇ ਕੱਟਣ ਤੋ ਬਚਾਅ ਲਈ ਪੂਰਾ ਸਰੀਰ ਢੱਕਣ ਵਾਲੇ ਕੱਪੜੇ ਪੌਣੇ ਚਾਹੀਦੇ ਹਨ ਅਤੇ ਸੌਣ ਸਮੇ ਮੱਛਰ ਭਜਾਉ ਕਰੀਮਾਂ ਅਤੇ ਮੱਛਰਦਾਨੀਆਂ ਦਾ ਪ੍ਰਯੋਗ ਕੀਤਾ ਜਾਣਾ ਚਾਹੀਦਾ ਹੈ।ਡੇਂਗੂ ਦੀ ਜਾਂਚ ਸਾਰੇ ਸਰਕਾਰੀ ਸਿਹਤ ਕੇਦਰਾਂ ਵਿਚ ਮੁਫਤ ਕੀਤੀ ਜਾਂਦੀ ਹੈ।

About Author

Leave A Reply

WP2Social Auto Publish Powered By : XYZScripts.com