- ਆਰ.ਟੀ.ਏ. ਲੁਧਿਆਣਾ ਦੀ ਹਦੂਦ ਅੰਦਰ ਪੈਂਦੇ ਵਿਅਕਤੀ ਦੇ ਸਕਦੇ ਹਨ ਆਪਣਾ ਡਰਾਇਵਿੰਗ ਟੈਸਟ
ਲੁਧਿਆਣਾ,(ਸੰਜੇ ਮਿੰਕਾ) – ਸਕੱਤਰ ਆਰ.ਟੀ.ਏ. ਲੁਧਿਆਣਾ ਡਾ. ਪੂਨਮ ਪ੍ਰੀਤ ਕੌਰ ਵਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਭਲਕੇ ਪਹਿਲੀ ਜੁਲਾਈ ਨੂੰ ਇਸ ਦਫ਼ਤਰ ਅਧੀਨ ਰੋਜ਼ ਗਾਰਡਨ ਨੇੜੇ ਪੈਂਦਾ ਆਟੋਮੇਟਿਡ ਡਰਾਇਵਿੰਗ ਟੈਸਟ ਟਰੈਕ ਖੁੱਲਾ ਰਹੇਗਾ ਅਤੇ ਇਸ ਟਰੈਕ ‘ਤੇ ਤਾਇਨਾਤ ਸਾਰੇ ਕਰਮਚਾਰੀ ਆਪਣੀ ਡਿਊਟੀ ‘ਤੇ ਹਾਜ਼ਰ ਰਹਿਣਗੇ। ਡਾ. ਪੂਨਮ ਪ੍ਰੀਤ ਕੌਰ ਵਲੋਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਿਟੀ ਲੁਧਿਆਣਾ ਦੀ ਹਦੂਦ ਅੰਦਰ ਜਿਸ ਵੀ ਕਿਸੇ ਵਿਅਕਤੀ ਦਾ ਡਰਾਇਵਿੰਗ ਲਾਇਸੰਸ ਨਾਲ ਸਬੰਧਤ ਕੋਈ ਵੀ ਕੰਮ ਜਾਂ ਟੈਸਟ ਹੋਵੇ ਤਾਂ ਉਹ ਭਲਕੇ ਇਸ ਆਟੋਮੇਟਿਡ ਡਰਾਇਵਿੰਗ ਟੈਸਟ ਟਰੈਕ ‘ਤੇ ਦਫ਼ਤਰੀ ਸਮੇਂ ‘ਤੇ ਆ ਕੇ ਆਪਣਾ ਕੰਮ ਕਰਵਾ ਸਕਦੇ ਹਨ ਤਾਂ ਜੋ ਪਬਲਿਕ ਦਾ ਕੰਮ ਸੁਚਾਰੂ ਤੇ ਨਿਰਵਿਘਨ ਚੱਲ ਸਕੇ।